ਸਰੀ (ਮਹੇਸ਼ਇੰਦਰ ਸਿੰਘ ਮਾਂਗਟ )- ਅੰਤਰਰਾਸ਼ਟਰੀ ਪੰਜਾਬੀ ਫੋਕ ਆਰਟਸ ਸੋਸਾਇਟੀ ਅਤੇ ਵਰਲਡ ਫੋਕ ਫੈਸਟੀਵਲ ਵੱਲੋਂ “ ਕਲਰਜ ਆਫ ਫੋਕ (Colours of Folk) ਨਾਮਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜੋ ਕਿ ਵੱਖ-ਵੱਖ ਦੇਸ਼ਾਂ ਦੇ ਲੋਕ ਨ੍ਰਿਤ, ਸੰਗੀਤ ਅਤੇ ਸਭਿਆਚਾਰਾਂ ਨੂੰ ਇਕੱਠੇ ਮੰਚ ‘ਤੇ ਲਿਆਂਦਾ ਜਾਵੇਗਾ।
ਇਹ ਪਹਿਲਾ ਸਮਾਗਮ ਅੰਤਰਰਾਸ਼ਟਰੀ ਡਾਂਸ ਦਿਵਸ ਨੂੰ ਸਮਰਪਿਤ ਹੈ, ਜਿਸ ਦਾ ਮਕਸਦ ਲੋਕ ਕਲਾਵਾਂ, ਸੰਗੀਤ ਅਤੇ ਵਿਰਾਸਤ ਦੀ ਸੰਭਾਲ ਅਤੇ ਪ੍ਰਚਾਰ ਕਰਨਾ ਹੈ। ਸਮਾਗਮ ਵਿੱਚ ਵੱਖ-ਵੱਖ ਰੰਗਾਂ ਦੀਆਂ ਲੋਕ ਪੇਸ਼ਕਾਰੀਆਂ, ਲਾਈਵ ਮਿਊਜ਼ਿਕ, ਡਾਂਸ ਸ਼ੋਕੇਸ, ਸਭਿਆਚਾਰਕ ਪ੍ਰਦਰਸ਼ਨੀਆਂ ਅਤੇ ਕਮਿਊਨਿਟੀ ਨੂੰ ਜੋੜਨ ਵਾਲੀਆਂ ਗਤੀਵਿਧੀਆਂ ਸ਼ਾਮਲ ਹੋਣਗੀਆਂ।
ਇਹ ਪ੍ਰੋਗਰਾਮ ਐਤਵਾਰ, 26 ਅਪ੍ਰੈਲ 2026 ਨੂੰ ਸਰੀ ਆਰਟਸ ਸੈਂਟਰ, 13750 – 88ਵੀਂ ਐਵੇਨਿਊ, ਸਰੀ, ਬ੍ਰਿਟਿਸ਼ ਕੋਲੰਬੀਆ ਵਿੱਚ ਕਰਵਾਇਆ ਜਾਵੇਗਾ। ਸਮਾਗਮ ਲਈ ਦਰਵਾਜ਼ੇ ਦੁਪਹਿਰ 3:30 ਵਜੇ ਖੁਲ੍ਹਣਗੇ ਅਤੇ ਪ੍ਰੋਗਰਾਮ ਸ਼ਾਮ 4 ਵਜੇ ਸ਼ੁਰੂ ਹੋਵੇਗਾ।
ਇਸ ਸਮਾਗਮ ਰਾਹੀਂ ਵੱਖ-ਵੱਖ ਸਭਿਆਚਾਰਾਂ ਨੂੰ ਇਕੱਠੇ ਲਿਆ ਕੇ “ਸਰਹੱਦਾਂ ਤੋਂ ਪਰੇ ਸਭਿਆਚਾਰਾਂ ਦੀਆਂ ਰੰਗਤਾਂ” ਨੂੰ ਮਨਾਇਆ ਜਾਵੇਗਾ, ਜੋ ਕਮਿਊਨਿਟੀ ਵਿੱਚ ਏਕਤਾ ਅਤੇ ਸਾਂਝ ਨੂੰ ਹੋਰ ਮਜ਼ਬੂਤ ਕਰੇਗਾ।
