ਵੈਨਕੂਵਰ (ਜੁਗਿੰਦਰ ਸਿੰਘ ਸੁੰਨੜ)– ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵਲੋਂ 11 ਅਪ੍ਰੈਲ ਸ਼ਨੀਵਾਰ ਨੂੰ ਆਯੋਜਿਤ ਕੀਤੇ ਜਾ ਰਹੇ ਨਗਰ ਕੀਰਤਨ ਦੀਆਂ ਤਿਆਗੀਆ ਜ਼ੋਰਾਂ ਸ਼ੋਰਾ ਨਾਲ ਕੀਤੀਆਂ ਜਾ ਰਹੀਆਂ ਹਨ। ਸਫ਼ਾਈ ਦਾ ਕੰਮ ਸਮਾਪਤ ਕੀਤਾ ਗਿਆ ਹੈ। ਬਿਲਡਿੰਗ ਦੇ ਬਾਹਰੋਂ ਪੇਂਟਿੰਗ ਦਾ ਕੰਮ ਟੀਮ ਸੇਵਾ ਦੇ ਸੇਵਾਦਾਰਾਂ ਵੱਲੋਂ ਬੜੀ ਰੀਝ ਨਾਲ ਕੀਤਾ ਗਿਆ ਹੈ। ਗੁਰੂ ਘਰ ਦੇ ਮੁੱਖ ਸੇਵਾਦਾਰ ਰਣਜੀਤ ਸਿੰਘ ਹੇਅਰ ਤੇ ਕਮੇਟੀ ਵੱਲੋਂ ਸਮੁੱਚੀ ਟੀਮ ਸੇਵਾ ਦਾ ਧੰਨਵਾਦ ਕੀਤਾ ਗਿਆ। ਟੀਮ ਸੇਵਾ ਦੇ ਸੇਵਾਦਾਰਾਂ ਨੂੰ ਕਿਸੇ ਵੀ ਗੁਰੂ ਘਰ ਦੀ ਸੇਵਾ ਵਾਸਤੇ ਬੁਲਾਇਆ ਜਾਂਦਾ ਹੈ ਤੁਰੰਤ ਹਾਜ਼ਰ ਹੁੰਦੇ ਹਨ।
