ਐਬਸਫੋਰਡ ( ਦੇ ਪ੍ਰ ਬਿ)- ਕੈਨੇਡਾ ਦੇ ਫਰੀਸਟਾਈਲ ਪਹਿਲਵਾਨ ਜਸਮੀਤ ਸਿੰਘ ਫੁਲਕਾ ਨੇ ਇਸ ਅਕਤੂਬਰ ਵਿੱਚ ਹੋਣ ਵਾਲੀਆਂ ਐਬਟਸਫੋਰਡ ਮਿਉਂਸਪਲ ਚੋਣਾਂ ਵਿਚ ਕੌਂਸਲਰ ਵਜੋਂ ਚੋਣ ਲੜਨ ਦਾ ਐਲਾਨ ਕੀਤਾ ਹੈ। ਫੁਲਕਾ ਨੇ ਬੀਤੇ ਦਿਨੀਂ ਲੀਗੇਸੀ ਸਪੋਰਟਸ ਸੈਂਟਰ ਐਬਸਫੋਰਡ ਵਿਖੇ ਇਕ ਸੰਖੇਪ ਸਮਾਗਮ ਦੌਰਾਨ ਆਪਣੇ ਚੋਣ ਲੜਨ ਦੇ ਇਰਾਦੇ ਦਾ ਐਲਾਨ ਕੀਤਾ। ਇਸ ਐਲਾਨ ਮੌਕੇ ਲਗਭਗ 100 ਲੋਕ ਮੌਜੂਦ ਸਨ ਜਿਹਨਾਂ ਨੂੰ ਸੰਬੋਧਨ ਹੁੰਦਿਆਂ ਫੁਲਕਾ ਨੇ ਕਿਹਾ ਕਿ ਉਹ ਖੇਡਾਂ ਵਿੱਚ ਸਿੱਖੇ ਤਜੁਰਬੇ ਨੂੰ ਕੌਂਸਲ ਤੱਕ ਲਿਜਾਣਾ ਚਾਹੁੰਦਾ ਹੈ। ਉਸਨੇ ਹੋਰ ਕਿਹਾ ਕਿ ਐਬਟਸਫੋਰਡ ਮੇਰਾ ਘਰ ਹੈ। ਇਹ ਉਹ ਥਾਂ ਹੈ ਜਿੱਥੇ ਮੈਂ ਵੱਡਾ ਹੋਇਆ, ਆਪਣਾ ਕਰੀਅਰ ਬਣਾਇਆ ਅਤੇ ਜਿੱਥੇ ਮੈਂ ਹੁਣ ਆਪਣਾ ਪਰਿਵਾਰ ਸ਼ੁਰੂ ਕਰ ਰਿਹਾ ਹਾਂ। ਮੇਰੇ ਪਹਿਲੇ ਬੱਚੇ ਦੇ ਪੈਦਾ ਹੋਣ ਤੱਕ ਸਾਡੇ ਸ਼ਹਿਰ ਦਾ ਭਵਿੱਖ ਮੇਰੇ ਲਈ ਹੋਰ ਵੀ ਮਾਇਨੇ ਰੱਖਦਾ ਹੈ। ਮੈਂ ਚਾਹੁੰਦਾ ਹਾਂ ਕਿ ਐਬਟਸਫੋਰਡ ਇਕ ਸੁਰੱਖਿਅਤ, ਮਜ਼ਬੂਤ ਅਤੇ ਖੁਸ਼ਹਾਲ ਹੋਵੇ। ਸੂਬੇ ਵਿਚ ਮਿਉਂਸਪਲ ਚੋਣਾਂ 17 ਅਕਤੂਬਰ ਦਿਨ ਸ਼ਨੀਵਾਰ ਨੂੰ ਹੋ ਰਹੀਆਂ ਹਨ।
