Apr 23, 2026

ਮਨਦੀਪ ਨਾਗਰਾ ਤੇ ਡੱਗ ਐਲਫੋਰਡ ਉਮੀਦਵਾਰ ਐਲਾਨੇ, ਬਾਕੀ ਉਮੀਦਵਾਰਾਂ ਦਾ ਐਲਾਨ ਜਲਦ-
ਸਰੀ ( ਦੇ ਪ੍ਰ ਬਿ)- ਸਰੀ ਦੇ ਸਾਬਕਾ ਮੇਅਰ ਡੱਗ ਮੈਕਲਮ ਨੇ ਅੱਜ ਇਕ ਪ੍ਰੈਸ ਕਾਨਫਰੰਸ ਦੌਰਾਨ ਅਕਤੂਬਰ ਮਹੀਨੇ ਹੋਣ ਜਾ ਰਹੀਆਂ ਕੌਂਸਲ ਚੋਣਾਂ ਲਈ ਸਰੀ ਸੇਫ ਕੋਲੀਸ਼ਨ ਵੱਲੋ ਚੋਣ ਮੈਦਾਨ ਚ ਉਤਰਨ ਦਾ ਐਲਾਨ ਕੀਤਾ ਹੈ। ਉਹਨਾਂ ਮੌਜੂਦਾ ਮੇਅਰ ਬਰੈਂਡਾ ਲੌਕ ਦੇ ਲੋਕ ਵਾਅਦਿਆਂ ਤੇ ਖਰਾ ਨਾ ਉਤਰਨ ਅਤੇ ਹਰ ਫਰੰਟ ਤੇ ਫੇਲ ਹੋਣ ਦੇ ਦੋਸ਼ ਲਗਾਏ ਹਨ। ਉਹਨਾਂ ਕਿਹਾ ਕਿ ਉਹ ਸਰੀ ਨੂੰ ਸੁਰੱਖਿਅਤ ਬਣਾਉਣ ਅਤੇ ਸਰਬ ਪੱਖੀ ਵਿਕਾਸ ਲਈ ਸੇਫ ਸਰੀ ਕੁਲੀਸ਼ਨ ਦੀ ਅਗਵਾਈ ਵਾਲੀ ਸਲੇਟ ਤਹਿਤ ਚੋਣਾਂ ਲੜਨਗੇ। ਉਹਨਾਂ ਸਰੀ ਨਿਵਾਸੀਆਂ ਲਈ ਅਗਲੇ ਚਾਰ ਸਾਲ ਪਰਾਪਰਟੀ ਟੈਕਸ ਵਿਚ ਜੀਰੋ ਟੈਕਸ ਦੇ ਵਾਅਦੇ ਨਾਲ ਕਈ ਹੋਰ ਵਿਕਾਸ ਪ੍ਰਾਜੈਕਟਾਂ ਸਮੇਤ ਸਰੀ ਐਮਰਜੈਂਸੀ ਸੇਵਾਵਾਂ ਲਈ ਹੈਲੀਕਾਪਟਰ ਦੀ ਲੋੜ ਤੇ  ਜੋਰ ਦਿੱਤਾ। ਇਸ ਮੌਕੇ ਉਹਨਾਂ ਆਪਣੀ ਸਲੇਟ ਵਿਚ ਕੌਂਸਲਰ ਉਮੀਦਵਾਰ ਵਜੋਂ ਮੌਜੂਦਾ ਕੌਂਸਲਰਾਂ ਵਜੋਂ ਮਨਦੀਪ ਨਾਗਰਾ ਤੇ ਡੱਗ ਐਲਫੋਰਡ ਦੇ ਨਾਵਾਂ ਦਾ ਐਲਾਨ ਕਰਦਿਆਂ ਕਿਹਾ ਕਿ ਬਾਕੀ ਉਮੀਦਵਾਰਾਂ ਬਾਰੇ ਐਲਾਨ ਅਗਲੇ 4-6 ਹਫਤਿਆਂ ਵਿਚ ਕੀਤਾ ਜਾਵੇਗਾ। ਇਸ ਮੌਕੇ ਉਹਨਾਂ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਮੌਜੂਦਾ ਕੌਂਸਲ ਨੇ ਲੋਕਾਂ ਨਾਲ ਕੀਤਾ ਕੋਈ ਵਾਅਦਾ ਪੂਰਾ ਨਹੀਂ ਕੀਤਾ ਤੇ ਉਹ ਸਿਟੀ ਦੇ ਸਵੱਛ ਕੰਮਕਾਜ ਤੇ ਲੋਕਾਂ ਦੀਆਂ ਜਿੰਦਗੀਆਂ  ਨੂੰ ਸੌਖਾਲਾ ਬਣਾਉਣ ਲਈ ਉਹਨਾਂ ਦੀ ਸੇਵਾ ਵਿਚ ਲਗਾਉਣਾ ਚਾਹੁੰਦੇ ਹਨ।

Leave a Reply

Your email address will not be published. Required fields are marked *