May 2, 2026

ਐਬਸਫੋਰਡ- ਜੀਰਾ ਇਲਾਕਾ ਨਿਵਾਸੀਆਂ ਵਲੋਂ ਮਹਾਨ ਤਪੱਸਵੀ ਬਾਬਾ ਭਗਤ ਦੁਨੀ ਚੰਦ ਜੀ ਮਹੀਆਂ ਕਲਾਂ ਜੀਰਾ ਵਾਲਿਆਂ ਦੀ 66ਵੀਂ ਬਰਸੀ ਗੁਰਦੁਆਰਾ ਕਲਗੀਧਰ  ( 30640) ਬਲਿਊ ਰਿਜ ਡਰਾਈਵ ਐਬਸਫੋਰਡ ਵਿਖੇ 3 ਮਈ ਦਿਨ ਐਤਵਾਰ ਨੂੰ ਮਨਾਈ ਜਾ ਰਹੀ ਹੈ। ਇਸ ਸਬੰਧ ਵਿਚ ਸ੍ਰੀ ਆਖੰਡ ਪਾਠ ਸਾਹਿਬ ਦੇ 1 ਮਈ ਦਿਨ ਸ਼ੁਕਰਵਾਰ ਨੂੰ ਆਰੰਭ ਕੀਤੇ ਗਏ ਹਨ ਜਿਹਨਾਂ ਦੇ ਭੋਗ 3 ਮਈ ਨੂੰ ਸਵੇਰੇ 10 ਵਜੇ ਪੈਣਗੇ। ਉਪਰੰਤ ਪੰਥ ਪ੍ਰਸਿਧ ਰਾਗੀ, ਢਾਡੀ ਤੇ ਕਥਾਵਾਚਕ ਮਹਾਂਪੁਰਖਾਂ ਦੇ ਜੀਵਨ ਤੇ ਵਿਚਾਰ ਚਰਚਾ ਕਰਨਗੇ। ਸਮੂਹ ਸੰਗਤਾਂ ਨੂੰ ਬਰਸੀ ਸਮਾਗਮ ਵਿਚ ਹੁੰਮਹੁਮਾਕੇ ਪੁੱਜਣ ਦੀ ਅਪੀਲ ਹੈ। ਇਹ ਜਾਣਕਾਰੀ ਸੋਨੀ ਸਿੱਧੂ ਵਲੋਂ ਦਿੱਤੀ ਗਈ। ਵਧੇਰੇ ਜਾਣਕਾਰੀ ਲਈ ਫੋਨ ਨੰਬਰ 604-807-3075, 604-832-1428, 604-300-1300 ਤੇ ਸੰਪਰਕ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *