ਐਬਸਫੋਰਡ ( ਦੇ ਪ੍ਰ ਬਿ)– ਡਾਇਮੰਡ ਕਲਚਰਲ ਕਲੱਬ ਵਲੋਂ ਹਰ ਸਾਲ ਦੀ ਤਰਾਂ ਇਸ ਵਾਰ ਚੌਥਾ ਵਿਰਸੇ ਦੇ ਸ਼ੌਕੀਨ ਸਭਿਆਚਾਰਕ ਮੇਲਾ ਰੋਟਰੀ ਸਟੇਡੀਅਮ ਐਬਸਫੋਰਡ ਵਿਖੇ 23 ਮਈ ਦਿਨ ਸ਼ਨੀਵਾਰ ਨੂੰ ਕਰਵਾਇਆ ਜਾ ਰਿਹਾ ਹੈ। ਬੀਤੇ ਦਿਨ ਇਸ ਸਬੰਧੀ ਪੋਸਟਰ ਜਾਰੀ ਕਰਦਿਆਂ ਮੇਲੇ ਦੇ ਮੁੱਖ ਪ੍ਰਬੰਧਕ ਅਵਤਾਰ ਸਿੰਘ ਰਾਜਾ ਗਿੱਲ ਅਤੇ ਸੋਨੀ ਸਿੱਧੂ ਵਕੀਲਾਂਵਾਲਾ ਨੇ ਦੱਸਿਆ ਕਿ ਮੇਲੇ ਦੌਰਾਨ ਉਘੇ ਗਾਇਕ ਸੱਜਣ ਅਦੀਬ, ਆਰ ਨੇਤ, ਹਰਦੇਵ ਮਾਹੀਨੰਗਲ ਸਮੇਤ ਕਈ ਹੋਰ ਨਾਮੀ ਕਲਾਕਾਰ ਲੋਕਾਂ ਦਾ ਮਨੋਰੰਜਨ ਕਰਨਗੇ। ਇਸ ਮੌਕੇ ਕੌਂਸਲਰ ਉਮੀਦਵਾਰ ਜੈਗ ਸਿੱਧੂ ਵੀ ਹਾਜ਼ਰ ਸਨ। ਮੇਲੇ ਵਿਚ ਐਂਟਰੀ ਫਰੀ ਹੋਵੇਗੀ। ਵਧੇਰੇ ਜਾਣਕਾਰੀ ਲਈ ਸੋਨੀ ਸਿੱਧੂ ਨਾ੍ਲ ਫੋਨ ਨੰਬਰ 604-208-9000 ਜਾਂ ਰਾਜਾ ਗਿੱਲ ਨਾਲ ਫੋਨ ਨੰਬਰ 604-825-3550 ਤੇ ਸੰਪਰਕ ਕੀਤਾ ਜਾ ਸਕਦਾ ਹੈ।


