Jun 23, 2026

ਸਰੀ, ਮਈ (ਹਰਦਮ ਮਾਨ)- ਸਰੀ ਦੀ ਨਾਮਵਰ ਸੰਸਥਾ ਗ਼ਜ਼ਲ ਮੰਚ ਸਰੀ‘ ਵੱਲੋਂ ਗ਼ਜ਼ਲ ਪ੍ਰੇਮੀਆਂ ਲਈ ਇੱਕ ਬਹੁਤ ਹੀ ਸ਼ਾਨਦਾਰ ਗ਼ਜ਼ਲ ਗਾਇਕੀ ਦਾ ਪ੍ਰੋਗਰਾਮ ਸੁਰੀਲੀ ਸ਼ਾਮ-2026′ ਕਰਵਾਇਆ ਜਾ ਰਿਹਾ ਹੈ। ਇਹ ਪ੍ਰੋਗਰਾਮ 24 ਮਈ 2026 ਨੂੰ ਰਿਫ਼ਲੈਕਸ਼ਨ ਬੈਂਕੁਇੱਟ ਹਾਲ (6638 152A St, Surrey BC V3S 7J1) ਵਿਖੇ ਸਵੇਰੇ 11:00 ਵਜੇ ਤੋਂ ਦੁਪਹਿਰ 3:30 ਵਜੇ ਤੱਕ ਹੋਵੇਗਾ।

ਇਸ ਸੰਗੀਤਮਈ ਸ਼ਾਮ ਦੀ ਖ਼ਾਸੀਅਤ ਇਹ ਹੋਵੇਗੀ ਕਿ ਇਸ ਵਿੱਚ ਸਥਾਨਕ ਅਤੇ ਅੰਤਰਰਾਸ਼ਟਰੀ ਪੱਧਰ ਦੇ ਨਾਮਵਰ ਫ਼ਨਕਾਰ ਆਪਣੀ ਆਵਾਜ਼ ਦਾ ਜਾਦੂ ਬਿਖੇਰਨਗੇ। ਪ੍ਰੋਗਰਾਮ ਵਿੱਚ ਮੁੱਖ ਤੌਰ ਤੇ ਅਭਿਸ਼ੇਕਭਗਤਜੀਤ ਸਿੰਘਪਰਖਜੀਤ ਸਿੰਘਸਾਂਝ ਜੌੜਾ ਅਤੇ ਸੁਖਦੇਵ ਸਾਹਿਲ ਆਪਣੀ ਗਾਇਕੀ ਨਾਲ ਸਰੋਤਿਆਂ ਨੂੰ ਮੰਤਰ-ਮੁਗਧ ਕਰਨਗੇ।

ਪ੍ਰਬੰਧਕਾਂ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਇਸ ਪ੍ਰੋਗਰਾਮ ਲਈ ਕੋਈ ਟਿਕਟ ਨਹੀਂ ਰੱਖੀ ਗਈ ਹੈ ਅਤੇ ਦਾਖ਼ਲਾ ਬਿਲਕੁਲ ਮੁਫ਼ਤ ਹੈ। ਗ਼ਜ਼ਲ ਮੰਚ ਸਰੀ ਨੇ ਸਮੂਹ ਸੰਗੀਤ ਪ੍ਰੇਮੀਆਂ ਨੂੰ ਇਸ ਸੁਰੀਲੀ ਸ਼ਾਮ ਦਾ ਹਿੱਸਾ ਬਣਨ ਲਈ ਖੁੱਲ੍ਹਾ ਸੱਦਾ ਦਿੱਤਾ ਹੈ। ਵਧੇਰੇ ਜਾਣਕਾਰੀ ਲਈ ਚਾਹਵਾਨ ਸੱਜਣ ਦਵਿੰਦਰ ਗੌਤਮ ਨਾਲ ਫੋਨ ਨੰਬਰ 604) 825-6960 ‘ਤੇ ਸੰਪਰਕ ਕਰ ਸਕਦੇ ਹਨ।