ਕੈਲਗਰੀ ( ਦਲਵੀਰ ਜੱਲੋਵਾਲੀਆ)- ਦਸਮੇਸ਼ ਕਲਚਰਲ ਸੈਂਟਰ ਕੈਲਗਰੀ ਵਲੋਂ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸਾਲਾਨਾ ਨਗਰ ਕੀਰਤਨ ਅੱਜ 9 ਮਈ ਨੂੰ ਸਜਾਇਆ ਜਾ ਰਿਹਾ ਹੈ। ਪੰਜ ਪਿਆਰਿਆਂ ਦੀ ਅਗਵਾਈ ਹੇਠ ਇਹ ਨਗਰ ਕੀਰਤਨ ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਤੋਂ ਸਵੇਰੇ ਆਰੰਭ ਹੋਕੇ ਸ਼ਾਮ 4 ਵਜੇ ਪਰੇਰੀ ਵਿੰਡ ਪਾਰਕ ਵਿਖੇ ਸਮਾਪਤ ਹੋਵੇਗਾ ਜਿਥੇ ਭਾਰੀ ਦੀਵਾਨ ਸਜਣਗੇ ਤੇ ਰਾਗੀ, ਢਾਡੀ ਜਥੇ ਸਿੱਖ ਇਤਿਹਾਸ ਗਾਕੇ ਸੰਗਤਾਂ ਨੂੰ ਨਿਹਾਲ ਕਰਨਗੇ।
ਨਗਰ ਕੀਰਤਨ ਕਾਰਣ ਆਵਾਜਾਈ ਦੇ ਪ੍ਰਭਾਵਿਤ ਹੋਣ ਕਾਰਣ ਇਲਾਕੇ ਦੀਆਂ ਕੁਝ ਸੜਕਾਂ ਬੰਦ ਰਹਿਣਗੀਆਂ ਜਿਹਨਾਂ ਬਾਰੇ ਵਿਸਥਾਰ ਵਿਚ ਜਾਣਕਾਰੀ ਮੁਤਾਬਿਕ ਮਾਰਟਿਨਡੇਲ ਬੁਲੇਵਾਰਡ ਤੇ ਦਸਮੇਸ਼ ਕਲਚਰ ਸੈਂਟਰ ਅਤੇ ਫਾਲਕਿਨਰਿਜ ਬੁਲੇਵਾਰਡ ਵਿਚਾਲੇ ਦੀ ਸੜਕ, ਫਾਲਕਿਨਰਿਜ ਬੁਲੇਵਾਰਡ ਤੇ 64 ਐਵਨਿਊ ਅਤੇ ਕੈਸਲਰਿਜ ਬੁਲੇਵਾਰਡ ਦੇ ਵਿਚਾਲੇ ਸੜਕ, ਕੈਸਲਰਿਜ ਬੁਲੇਵਾਰਡ ਤੇ ਫਾਲਕਿਨਰਿਜ ਬੁਲੇਵਾਰਡ ਅਤੇ 54 ਐਵਨਿਊ ਵਿਚਾਲੇ ਸੜਕ, 54 ਐਵਨਿਊ ਉਪਰ ਕੈਲਲਰਿਜ ਬੁਲੇਵਾਰਡ ਅਤੇ ਪਰੇਰੀਵਿੰਡ ਵਿਚਾਲੇ ਸੜਕ, ਵੈਸਟਵਿੰਡ ਡਰਾਈਵ ਨਾਰਥ ਈਸਟ ਉਪਰ 54 ਐਵਨਿਊ ਅਤੇ ਪਰੇਰੀਵਿੰਡ ਵਿਚਾਲੇ ਸੜਕ ਬੰਦ ਰਹੇਗੀ।
