May 14, 2026

Screenshot

ਸਰੀ,  (ਹਰਦਮ ਮਾਨ)- ਸਮਾਜ ਵਿੱਚੋਂ ਅੰਧ-ਵਿਸ਼ਵਾਸ ਅਤੇ ਪਾਖੰਡਵਾਦ ਨੂੰ ਖਤਮ ਕਰਨ ਲਈ ਆਪਣੀ ਸਾਰੀ ਜ਼ਿੰਦਗੀ ਲੇਖੇ ਲਾਉਣ ਵਾਲੇ ਤਰਕਸ਼ੀਲ ਆਗੂ ਬਾਈ ਅਵਤਾਰ ਗਿੱਲ ਦੀ ਯਾਦ ਵਿੱਚ ਬੀਤੇ ਦਿਨੀਂ ਸਰੀ ਦੇ ਗਰੈਂਡ ਤਾਜ ਹਾਲ ਵਿਖੇ ਇੱਕ ਪ੍ਰਭਾਵਸ਼ਾਲੀ ਸ਼ਰਧਾਂਜਲੀ ਸਮਾਰੋਹ ਕਰਵਾਇਆ ਗਿਆ ਇਸ ਸਮਾਗਮ ਵਿੱਚ ਅਗਾਂਹਵਧੂ ਸੋਚ ਰੱਖਣ ਵਾਲੀਆਂ ਅਨੇਕਾਂ ਸ਼ਖਸੀਅਤਾਂ ਨੇ ਸ਼ਿਰਕਤ ਕਰਕੇ ਬਾਈ ਜੀ ਦੇ ਜੀਵਨ ਅਤੇ ਫਲਸਫੇ ਨੂੰ ਯਾਦ ਕੀਤਾ। ਜ਼ਿਕਰਯੋਗ ਹੈ ਕਿ ਬਾਈ ਅਵਤਾਰ 14 ਮਾਰਚ 2026 ਨੂੰ ਆਪਣੀ ਭਾਰਤ ਫੇਰੀ ਦੌਰਾਨ ਅਚਾਨਕ ਸਾਨੂੰ ਸਦੀਵੀ ਵਿਛੋੜਾ ਦੇ ਗਏ ਸਨ ਅਤੇ ਉਨ੍ਹਾਂ ਦੀ ਇੱਛਾ ਅਨੁਸਾਰ ਉਨ੍ਹਾਂ ਦਾ ਸਰੀਰ ਲੁਧਿਆਣਾ ਦੇ ਈ.ਐਸ.ਆਈ. ਹਸਪਤਾਲ ਨੂੰ ਦਾਨ ਕਰ ਦਿੱਤਾ ਗਿਆ ਸੀ

ਸਮਾਗਮ ਦੀ ਸ਼ੁਰੂਆਤ “ਮਿਸ਼ਾਲਾਂ ਬਾਲ ਕੇ ਚਲਣਾ ਜਦੋਂ ਤੱਕ ਰਾਤ ਬਾਕੀ ਹੈ” ਗੀਤ ਨਾਲ ਕੀਤੀ ਗਈ ਅਤੇ ਸੰਤ ਰਾਮ ਉਦਾਸੀ ਦੇ ਗੀਤ ਤੂੰ ਮੱਘਦਾ ਰਹੀਂ ਵੇ ਸੂਰਜ ਕੰਮੀਆਂ ਦੇ ਵਿਹੜੇ‘ ਦੇ ਨਾਲ ਬਾਈ ਜੀ ਦੀ ਜਿੰਦਗੀ ਦਾ ਸਲਾਈਡ ਸ਼ੋਅ ਚਲਾਇਆ ਗਿਆ। ਤਰਕਸ਼ੀਲ ਸੋਸਾਇਟੀ ਦੇ ਪ੍ਰਧਾਨ ਜਸਵਿੰਦਰ ਸਿੰਘ ਹੇਅਰ ਨੇ ਬਾਈ ਅਵਤਾਰ ਦੀ ਸੁਪਤਨੀ ਬੀਬੀ ਸੁਰਿੰਦਰ ਕੌਰਪਰਿਵਾਰਕ ਮੈਂਬਰਾਂ ਅਤੇ ਦੂਰ-ਦੁਰਾਡੇ ਤੋਂ ਪਹੁੰਚੇ ਸਾਰੇ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ । ਉਨ੍ਹਾਂ ਬਾਈ ਜੀ ਦੀ ਜ਼ਿੰਦਗੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਕਿਵੇਂ ਬਾਈ ਜੀ ਨਾਲ ਸੰਪਰਕ ਵਿੱਚ ਆਉਣ ਤੋਂ ਬਾਅਦ ਉਨ੍ਹਾਂ ਦੇ ਆਪਣੇ ਵਰਤਾਓ ਵਿੱਚ ਵੀ ਵੱਡੀ ਤਬਦੀਲੀ ਆਈ।  ਇਸ ਮੌਕੇ ਬਾਈ ਜੀ ਦੇ ਸਪੁੱਤਰ ਜਗਦੀਪ ਸਿੰਘ ਗਿੱਲ ਨੇ ਆਪਣੇ ਪਿਤਾ ਦੀ ਸਖ਼ਤ ਮਿਹਨਤ ਅਤੇ ਚੰਗੇ ਸੰਸਕਾਰਾਂ ਨੂੰ ਯਾਦ ਕੀਤਾ ਪਰਿਵਾਰ ਦੇ ਹੋਰ ਮੈਂਬਰਾਂ ਨੇ ਵੀ ਬਾਈ ਜੀ ਪ੍ਰਤੀ ਆਪਣਾ ਸਨਮਾਨ ਭੇਟ ਕੀਤਾ ਅਤੇ ਸੋਸਾਇਟੀ ਵੱਲੋਂ ਪਰਿਵਾਰ ਨੂੰ ਸਨਮਾਨ ਪੱਤਰ ਦੇ ਕੇ ਨਿਵਾਜਿਆ ਗਿਆ

ਸਮਾਗਮ ਦੌਰਾਨ ਵਿਚਾਰ ਸਾਂਝੇ ਕਰਨ ਵਾਲੇ ਬੁਲਾਰਿਆਂ ਵਿੱਚ ਇਤਿਹਾਸਕਾਰ ਪ੍ਰੋ. ਕਸ਼ਮੀਰਾ ਸਿੰਘ ਸ਼ਾਮਲ ਸਨ, ਜਿਨ੍ਹਾਂ ਨੇ ਬਾਈ ਜੀ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ‘ ਦਾ ਨਾਅਰਾ ਲਾਇਆ । ਡਾਕਟਰ ਸੁਖਦੇਵ ਸਿੰਘ ਮਾਨ ਨੇ ਸੋਸਾਇਟੀ ਦੇ ਕੰਮਾਂ ਬਾਰੇ ਦੱਸਿਆ । ਰੇਡੀਓ ਅਤੇ ਟੀਵੀ ਹੋਸਟ ਕੁਲਦੀਪ ਸਿੰਘ, ਰੇਡੀਓ ਕੁਨੈਕਟ ਐਫਐਮ ਤੋਂ ਜਸਪ੍ਰੀਤ ਸਿੱਧੂਕਾਮਰੇਡ ਹਰਭਜਨ ਸਿੰਘ ਚੀਮਾ, ਨਵਜੋਤ ਢਿੱਲੋਂ, ਚਰਨਜੀਤ ਸਿੰਘ ਬਰਾੜ, ਨਵਲਪ੍ਰੀਤ ਰੰਗੀ, ਜਸਵੀਰ ਮੰਗੂਵਾਲ ਅਤੇ ਬਲਵਿੰਦਰ ਬਰਨਾਲਾ ਨੇ ਬਾਈ ਜੀ ਵੱਲੋਂ ਲੋਕਾਂ ਲਈ ਕੀਤੇ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਅੰਧ-ਵਿਸ਼ਵਾਸ ਵਿਰੁੱਧ ਜਾਗਰੂਕ ਹੋਣ ਦਾ ਹੋਕਾ ਦਿੱਤਾ ਮਨਜੀਤ ਸਿੰਘ ਮੱਲ੍ਹਾ ਅਤੇ ਸੁਰਿੰਦਰ ਚਾਹਲ ਨੇ ਬਾਈ ਜੀ ਦੀਆਂ ਪਸੰਦੀਦਾ ਕਵਿਤਾਵਾਂ ਸੁਣਾਈਆਂ । ਇਸ ਮੌਕੇ ਪਰਮਿੰਦਰ ਸਵੈਚ, ਗੁਰਬਖਸ ਸਿੰਘ ਸਿੱਧੂ (ਸਨ ਸਿਟ ਸੀਨੀਅਰ ਸੈਂਟਰ)ਨਾਵਲਕਾਰ ਜਰਨੈਲ ਸਿੰਘ ਸੇਖਾਮਸਹਨ ਗਿੱਲ, ਅਵਤਾਰ ਸਿੰਘ ਢਿੱਲੋਂ (ਇੰਡੋ ਕਨੇਡੀਅਨ ਸੀਨੀਅਰ ਸੈਂਟਰ)ਸੁਖਵੰਤ ਹੁੰਦਲਮੱਖਣ ਸਿੰਘਅਮਰਜੀਤ ਭੁੱਲਰ ਅਤੇ ਨਿਰੰਜਨ ਲਹਿਲ ਵੀ ਹਾਜ਼ਰ ਸਨ

ਸਮੁੱਚੇ ਸਮਾਗਮ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਨਿਰਮਲ ਸਿੰਘ ਕਿੰਗਰਾ ਨੇ ਨਿਭਾਈ। ਸਮਾਗਮ ਦੌਰਾਨ ਤਰਕਸ਼ੀਲ ਸਾਹਿਤ ਦਾ ਸਟਾਲ ਖਿੱਚ ਦਾ ਕੇਂਦਰ ਰਿਹਾ। ਅਖੀਰ ਵਿੱਚ ਨਾਟਕਕਾਰ ਡਾ. ਸੋਮਪਾਲ ਹੀਰਾ ਦਾ ਲਿਖਿਆ ਅਤੇ ਡਾ. ਨਵਦੀਪ ਦੇ ਨਿਰਦੇਸ਼ਨ ਹੇਠ ਤਿਆਰ ਕੀਤਾ ਨਾਟਕ ਸੁਖਮਨ ਚੀਮਾ ਵੱਲੋਂ ਪੇਸ਼ ਕੀਤਾ ਗਿਆ ਅੰਤ ਵਿਚ ਅਬੋਟਸਫ਼ੋਰਡ ਇਕਾਈ ਦੇ ਪ੍ਰਧਾਨ ਸਾਧੂ ਸਿੰਘ ਗਿੱਲ ਨੇ ਸਭ ਦਾ ਧੰਨਵਾਦ ਕੀਤਾ

Leave a Reply

Your email address will not be published. Required fields are marked *