ਵੀਡੀਓ ਤੇ ਸ਼ੋਰਟ ਫ਼ਿਲਮਾਂ ਮੈਨੂੰ ਫਿੱਟ ਨੇ ਨਿਰਦੇਸ਼ਕ -ਅਵਤਾਰ ਵਰਮਾ
ਨਾਮ ਯਾਦ ਰੱਖਿਓ ਕੰਮ ਆਏਗਾ ਕਦੇ ਤੇ ਨਾਮ ਅਵਤਾਰ ਵਰਮਾ ਸ਼ੌਂਕ ਐਕਟਿੰਗ ਦਾ ਜਿਸ ਡਾਇਰੈਕਟਰ ਬਣਾ ਦਿੱਤਾ ਤੇ ਅੱਛੇ ਭਲੇ ਆਪਣੇ ਟਰਾਂਸਪੋਰਟ ਦੇ ਕੰਮ ਦੀ ਥਾਂ ਅਵਤਾਰ ਵਰਮਾ ਦਾ ਧਿਆਨ ਮਨੋਰੰਜਕ ਖੇਤਰ ਵਿੱਚ ਤੇ ਥੀਏਟਰ, ਫ਼ਿਲਮਜ਼ , ਗਾਣੇ ਕਰਦੇ ਕਰਦੇ ਡਾਇਰੈਕਟਰ ਅਵਤਾਰ ਵਰਮਾ ਨੇ ਇਤਿਹਾਸ ਸਿਰਜਿਆ ਤੇ ਦੂਰਦਰਸ਼ਨ ਜਲੰਧਰ ਤੇ ਓਹ ਪੰਜਾਬੀ ਸੀਰੀਅਲ “ਨਸੀਹਤ ” ਲਿਆਏ ਤੇ ਇਹ ਪ੍ਰਾਈਵੇਟ ਸੀਰੀਅਲ ਐਨਾ ਹਿੱਟ ਰਿਹਾ ਕਿ ਤਦ ਹਰੇਕ ਇਸ ਸੀਰੀਅਲ ਚ ਕੰਮ ਕਰਨ ਲਈ ਤਿਆਰ।ਅਵਤਾਰ ਵਰਮਾ ਨੇ ਸਿਨੇਮਾ ਦੀਆਂ ਫ਼ਿਲਮਾਂ ਐਕਟਰ ਬਣ ਕੀਤੀਆਂ ਨੇ ਪਰ ਓਹ ਡਾਇਰੈਕਟਰ ਬਣ ਆਪਣਾ ਕੈਰੀਅਰ ਅੰਤਰ ਰਾਸ਼ਟਰੀ ਪੱਧਰ ਤੱਕ ਲਿਜਾਣ ਲਈ ਵੀਡੀਓ ਗੀਤ ਤੇ ਸ਼ੋਰਟ ਫ਼ਿਲਮਾਂ ਵਿੱਚ ਆਏ ਹਨ। ਪਾਲੀ ਦੇਤਵਾਲੀਆ ਸਮੇਤ ਕਲਾਕਾਰਾਂ ਦੇ ਵੀਡਿਓ ਨਿਰਦੇਸ਼ਤ ਕਰ ਰਹੇ ਅਵਤਾਰ ਵਰਮਾ ਨੇ ਰਾਜ ਯੂ ਏ, ਬਲਵਿੰਦਰ ਖੰਨਾ, ਪਾਲੀ ਦੇਤਵਾਲੀਆ ਤੇ ਮਲਕੀਤ ਦਿਓਲ ਦਾ ਧੰਨਵਾਦ ਕੀਤਾ ਜਿਹਨਾਂ ਹਮੇਸ਼ਾ ਓਹਨਾਂ ਦੀ ਡਾਇਰੈਕਸ਼ਨ ਤੇ ਵਿਸ਼ਵਾਸ ਰੱਖਿਆ ਹੈ।ਐਕਟਰ ਬਣ ਤਾਂ ਬਸ ਸ਼ੌਂਕ ਪੂਰਾ ਕਰਦੇ ਹਾਂ ਡਾਇਰੈਕਟਰ ਬਣ ਹੀ ਆਪਣਾ ਕੈਰੀਅਰ ਬੁਲੰਦ ਹੋਊ ਤੇ ਜਲਦੀ ਹੀ ਅਵਤਾਰ ਵਰਮਾ ਦੇ ਨਿਰਦੇਸ਼ਤ ਤਿੰਨ ਵੀਡੀਓ ਗਾਣੇ ਆਪ ਦੀ ਨਜ਼ਰ ਹੋਣਗੇ।
ਇੱਕ ਦਿਨ ਹਰ ਘਰ ਮੇਰੀਆਂ ਫਿਲਮਾਂ ਹੋਣਗੀਆਂ_ਹਰਬੀਰ ਢੀਂਡਸਾ
ਜਿਸ ਕੱਲੇ ਇਨਸਾਨ ਨੇ 135 ਫ਼ਿਲਮਜ਼ ਆਪ ਲਿਖ ਕਿ ਡਾਇਰੈਕਟ ਕਰ ਕੇ ਨਜ਼ਾਰਾ ਲਿਆਂਵਦਾ ਆਪਣੀ ਨਿਰਦੇਸ਼ਨ ਜ਼ਿੰਦਗੀ ਵਿੱਚ ਓਹ ਸਕਸ਼ ਨਿਰਸੰਦੇਹ ਚਾਹੇਗਾ ਕਿ ਜਿਵੇਂ “ਸਾਸ ਭੀ ਕਭੀ ਬਹੂ ਸੀ” ਘਰ ਘਰ ਲੋਕ ਪ੍ਰਿਅ ਹੋਇਆ ਸੀ ਉਂਜ ਹੀ ਓਸ ਦੀਆਂ ਸ਼ੋਰਟ ਫ਼ਿਲਮਾਂ ਲੋਕ ਪ੍ਰਿਅ ਹੋਣ।ਨਾਮ ਹੈ ਨਾਭੇ ਦਾ ਸਤਿਕਾਰ ਹਰਬੀਰ ਸਿੰਘ ਢੀਂਡਸਾ ਤੇ ਢੀਂਡਸਾ ਸਾਬ ਚਾਹੇ ਇੱਕ ਟੀਮ ਬਣਾ ਓਹੀ ਕਲਾਕਾਰ ਲੈਂਦੇ ਨੇ ਫਿਰ ਵੀ ਨਵੇਂ ਚਿਹਰੇ ਵੀ ਅੱਗੇ ਲਿਆ ਰਹੇ ਨੇ ।ਅਮਰੀਕਾ ਤੋ ਆਈਆਂ ਕੁੜੀਆਂ ਦੀ ਐਕਟਿੰਗ ਓਹਨਾਂ ਨਿਖਾਰ ਦਿੱਤੀ ਹੈ।ਉਮੀਦ ਹੈ ਕਿ ਹੁਣ ਹਰਬੀਰ ਸਿੰਘ ਢੀਂਡਸਾ ਅੱਜ ਕਲ ਚਲਦੇ ਰੁਝਾਨ ਕੋਈ ਮੰਨੇ ਨਾ ਮੰਨੇ ਹੈ ਸੱਚ ਕਿ ਮਰਦ ਨੂੰ ਆਪਣੀ ਔਰਤ ਨੂੰ ਪ੍ਰਮੁੱਖਤਾ ਦੇਣੀ ਪੈ ਰਹੀ ਹੈ ਤੇ ਓਸ ਦੀ ਜੀਵਣ ਸਾਥਣ ਅੱਜ ਕਲ ਰਜਨੀ ਨਹੀਂ ਬਲ ਕਿ ਮਾਲਕ ਬਣ ਹੁਕਮ ਚਲੋਂਦੀ ਹੈ ਤੇ ਇਨਸਾਨ ਵੋਹਟੀ ਦਾ ਗੁਲਾਮ ਹੈ ਮੰਨ ਲਓ ਇਹ ਸੱਚ ਹੈ ਤੇ “ਨੌਕਰ ਵੋਹਟੀ ਦਾ ” ਬਣ ਇਨਸਾਨ ਵਿਚਰਦਾ ਹੈ ਤੇ ਇਸ ਵਿਸ਼ਾ ਵਸਤੂ ਤੇ ਪਿਆਰੀ ਜਿਹੀ ਨੌਜਵਾਨ ਐਕਟ੍ਰੈਸ ਤੇ ਪਿਆਰਾ ਜਿਹਾ ਨੌਜਵਾਨ ਮੁੰਡਾ ਲੈਣ ਬਾਅਦ ਓਹ ਫ਼ਿਲਮ ਡਾਇਰੈਕਟ ਕਰਨ, ਲਿਖਣ ਤੇ ਦੱਸਣ ਕਿ ਇਹ ਅੱਜ ਕਲ “ਘਰ ਘਰ ਦੀ ਕਹਾਣੀ” ਹੈ।ਹਰਬੀਰ ਢੀਂਡਸਾ ਅਕਸਰ ਕਨੇਡੀਅਨ ਪ੍ਰੀਤ ਗਰੇਵਾਲ ਦਾ ਸ਼ੁਕਰੀਆ ਆਖਦੇ ਨੇ ਜਿਹੜਾ ਓਹਨਾਂ ਨੂੰ ਫ਼ਿਲਮਾਂ ਲਈ ਹਰੇਕ ਤਰਾਂ ਦਾ ਸਹਿਯੋਗ ਦਿੰਦੀ ਹੈ।ਕੁਲਦੀਪ ਦੋਸਾਂਝ , ਰਵਿੰਦਰ ਕੌਰ ਪਿੰਕੀ ਤੇ ਸੁਮਨ ਬਾਠ ਦੇ ਇਲਾਵਾ ਬਹੁਤ ਹੀ ਪਿਆਰੀ ਐਕਟ੍ਰੈਸ ਅਮਨ ਪੂਨੀਆ ਓਹਨਾਂ ਕੋਲ ਹੈ।ਆਸ ਹੈ ਕਿ ਸ਼ੋਰਟ ਫ਼ਿਲਮਾਂ ਦੇ ਰਾਜੇ ਹਰਬੀਰ ਸਿੰਘ ਢੀਂਡਸਾ ਵੱਲੋਂ ਹੁਣ ਮਨੋਰਜਨ ਭਰੀਆਂ ਹੋਰ ਫ਼ਿਲਮਾਂ ਲੋਕਾਂ ਤੱਕ ਪਹੁੰਚ ਜਾਣਗੀਆਂ।
ਸ਼ਰਨਜੀਤ ਸਿੰਘ ਰਟੌਲ ਗਰਮ ਮਤਲਬ ਝੂਠ ਬਰਦਾਸਤ ਨਹੀਂ ਸ਼ਿਖਰ ਦੇ ਧੋਖੇ ਸਹੇ, ਸ਼ਰਨਜੀਤ ਸਿੰਘ ਰਟੌਲ ਨਰਮ ਜੀਵਨ ਸੰਗਿਨੀ ਨਾਲ , ਰੇਸ਼ਮ ਛੀਨਾ ਤੇ ਰਣਜੀਤ ਸਿੰਘ ਜਿਹੇ ਮਿੱਤਰਾਂ ਨਾਲ ਤੇ ਸ਼ਰਨਜੀਤ ਸਿੰਘ ਰਟੌਲ ਗਿਆਨੀ ਫੇਸਬੁੱਕ ਪੋਸਟਾਂ ਦੇ ਤੇ ਓਹਨਾਂ ਦੀ ਲਘੂ ਫ਼ਿਲਮ ਜਾਂ ਵੈੱਬ ਸੀਰੀਜ਼ ਹੀ ਆਖਣਗੇ ਸਾਰੇ ਕਿਉਂ ਕਿ ਓਸ ਦਾ ਤੀਜਾ ਭਾਗ ਚਰਚਿਤ ਹੈ। ਨਾਂਅ ਇਸ ਸੀਰੀਜ਼ ਦਾ “ਸ਼ਰਾਬੀ ਫੁੱਫੜ ” ਹੈ ਤੇ ਇਸ ਵਿੱਚ ਇਹ ਗੱਲ ਪੱਕੀ ਕਿ ਓਹਨਾਂ ਹਟਵੀਂ ਤੇ ਵਧੀਆ ਅਦਾਕਾਰੀ ਦਿਖਾਈ ਹੈ।ਸ਼ਰਨਜੀਤ ਸਿੰਘ ਰਟੌਲ ਹਰੇਕ ਦੀ ਇੱਜ਼ਤ ਕਰਦੇ ਨੇ ਜਿਹਨਾਂ ਵਿੱਚ ਦਲਜੀਤ ਸਿੰਘ ਸੋਨਾ ਵੀ ਹਨ ਪਰ ਦੁੱਖ ਕਿ ਇੱਕ ਮਹਿਲਾ ਕਲਾਕਾਰ ਦੀ ਪੋਸਟ ਨਿਊਜ਼ ਕਿਸੇ ਨੇ ਪਾਈ ਰਟੌਲ ਸਾਬ ਨੇ ਖੁਸ਼ੀ ਨਾਲ ਸਾਂਝੀ ਕੀਤੀ ਤੇ ਇਹ ਮਹਿਲਾ ਕਲਾਕਾਰ ਧੰਨਵਾਦ ਦੀ ਥਾਂ ਬੋਲੀ ਡਲੀਟ ਕਰਿਓ।ਵਾਹ ਰੀ ਦੁਨੀਆਂ ਇਹੀ ਗੱਲਾਂ ਗੁੱਸੇ ਚ 104 ਡਿਗਰੀ ਪਾਰਾ ਰਟੌਲ ਸਾਬ ਦਾ ਕਰਦੀਆਂ ਹਨ । ਖੈਰ ਰਣਜੀਤ ਸਿੰਘ ਨੇ ਇਹਨਾਂ ਤੋਂ “ਸ਼ਰਾਬੀ ਫੁੱਫੜ ” ਚ ਅੱਛਾ ਕੰਮ ਲਿਆ ਹੈ ਤੇ ਗੁਰਵਿੰਦਰ ਕੌਰ ਵੀ ਸਿਫਤ ਕਰਦੀ ਹੈ ਕਿ ਵਾਓ ਰਟੌਲ ਸਾਬ ਯੂ ਆਰ ਏਕਸਿਲੇਂਟ।ਸ਼ਰਨਜੀਤ ਸਿੰਘ ਰਟੌਲ ਕੋਲ ਸਿਨੇਮਾ ਵਾਲੀਆਂ ਫ਼ਿਲਮਜ਼ ਵੀ ਨੇ ਤੇ “ਸਰਦਾਰ ਸੁੱਚਾ ਸਿੰਘ” ਆਓਣ ਵਾਲੀ ਹੈ।ਨਰਮ ਗਰਮ ਐਕਟਰ ਸ਼ਰਨਜੀਤ ਸਿੰਘ ਰਟੌਲ ਤੋਂ ਕੰਮ ਲੈਣ ਵਾਲੇ ਹੋਣ ਓਹ ਸਾਊਥ ਦੇ ਅਜਿਤੁ ਦੀ ਤਰਾਂ ਧੰਨ ਧੰਨ ਕਰਵਾ ਦੇਣ। ਖ਼ੈਰ ਸੌ ਗੱਲਾਂ ਸਿਰੇ ਗੰਢ ਕਿ “ਸ਼ਰਾਬੀ ਫੁੱਫੜ” ਨਾਲ ਯਾਰਾਂ ਦੀ ਬੱਲੇ ਬੱਲੇ ਨਿੰਮੀਐ ” ਵਾਲੀ ਗੱਲ ਹੈ। ਮੇਲਾ ਮੌਸਮ ਵਧੀਆ ਜਾ ਰਿਹਾ ਖੁਸ਼ ਹੈ ਜੋੜੀ _ਸ਼ੰਮੀ ਤੇ ਕਿਰਨ ਰੰਧਾਵਾ –
ਕਲਾਕਾਰ ਕੋਲ ਪ੍ਰੋਗਰਾਮ ਹੋਣ ਤੇ ਲੋਕ ਕਰਨ ਪਸੰਦ ਤਾਂ ਓਹਨਾਂ ਦਾ ਸੀਜ਼ਨ ਏ ਮੌਨਸੂਨ ਵਧੀਆ ਜਾਂਦਾ ਹੈ।ਗਾਇਕ ਸ਼ੰਮੀ ਖਾਨ ਨਾਲ ਕਿਰਨ ਰੰਧਾਵਾ ਗਾਇਕਾ ਹੈ ਤੇ ਦੱਸਦੇ ਨੇ ਕਿ ਮਈ ਤੋਂ ਪੰਜਾਬ ਭਰ ਵਿੱਚ ਸਤੰਬਰ ਤੱਕ ਮੇਲਾ ਸੀਜ਼ਨ ਚਲਦਾ ਹੈ।ਪੀਰ ਫਕੀਰ ਲੋਕਾਂ ਦੀ ਯਾਦ ਤਕਰੀਬਨ ਹਰ ਪਿੰਡ ਮਨਾਈ ਜਾਂਦੀ ਹੈ।ਸ਼ੰਮੀ ਖਾਨ ਦੱਸਦੇ ਨੇ ਕਿ ਇਸ ਵਾਰ ਵੀ ਪੀਰ ਸਾਈਂ ਦੀ ਮਿਹਰ ਅੱਛੇ ਪ੍ਰੋਗਰਾਮ ਡੇਰਾ ਬਾਬਾ ਨਾਨਕ ਤੋਂ ਅਬੋਹਰ ਤੱਕ ਲੱਗ ਰਹੇ ਹਨ ਖਾਸ ਇਹ ਕਿ ਸ਼ੰਮੀ ਨਾਲ ਚੁਲਬੁਲੇ ਦੋਗਾਣੇ ਗਾ ਰਹੀ ਕਿਰਨ ਸੋਹਣੀ ਹੈ ਤੇ ਓਸ ਦੀ ਸਟੇਜ ਸੋਹਣੀ ਹੈ।ਦੋਵਾਂ ਦੇ ਟਰੈਕ ਵੀ ਆਏ ਨੇ ਤੇ ਇਕੱਲਾ ਸ਼ੰਮੀ ਮਿਰਜ਼ਾ ਤੇ ਜਿਉਣਾ ਮੌੜ ਗਾ ਮੇਲਾ ਲੁੱਟ ਰਿਹਾ ਹੈ।ਸ਼ੰਮੀ ਖਾਨ ਨੇ ਕਿਹਾ ਕਿ ਸਾਡੇ ਗਾਣੇ ਪਰਿਵਾਰਕ ਨੇ ਤੇ ਲੋਕ ਸਾਨੂੰ ਪਸੰਦ ਕਰਦੇ ਹਨ।ਕਿਰਨ ਰੰਧਾਵਾ ਨੇ ਕਿਹਾ ਕਿ ਅਸੀਂ ਆਮ ਲੋਕਾਂ ਦੇ ਗੀਤ ਗਾ ਰਹੇ ਹਾਂ , ਲੋਕ ਗਾਥਾ , ਬੀਟ ਤੇ ਧਾਰਮਿਕ ਗੀਤ ਜਿਸ ਕਾਰਨ ਸਾਡੀ ਸਟੇਜ ਪਾਸ ਹੈ ਤੇ ਧੰਨਵਾਦ ਪੰਜਾਬੀ ਸਰੋਤਿਆਂ ਦਾ ਜਿਹੜੇ ਭਰਵਾਂ ਹੁੰਗਾਰਾ ਦੇ ਰਹੇ ਹਨ।
ਜਾਗਨੇ ਚਾਹੀਦੇ ਨੇ ਟੈਲੇਂਟਡ ਕਰਮ ਕੌਰ ਦੇ ਕਰਮ –
ਕਰਮ ਕੌਰ ਦਾ ਸਬਰ ਸੰਤੋਖ ਬਹੁਤ ਹੈ ਤੇ ਇਹ ਕੁੜੀ ਕਾਫ਼ੀ ਦੇਰ ਤੋਂ ਇੰਡਸਟਰੀ ਵਿੱਚ ਸੰਘਰਸ਼ ਕਰ ਰਹੀ ਹੈ।ਕਰਨ ਨੂੰ ਓਸ ਕੋਲ ਟੀਵੀ ਪ੍ਰੋਗਰਾਮਾਂ ਦੀ ਪੇਸ਼ਕਾਰੀ ਵੀ ਰਹੀ ਹੈ ਤੇ ਡੀ ਡੀ ਪੰਜਾਬੀ ਤੇ ਕਰਮ ਕੌਰ ਨੇ ਕਾਫੀ ਕੰਮ ਕੀਤਾ ਹੈ ਕਰਮ ਕੌਰ ਪਰਦੇ ਪਿੱਛੇ ਜਾਣਦੀ ਹੈ ਕਿ ਇਥੇ ਬਹੁਤ ਕੁੱਝ ਕਰਨਾ ਪੈਂਦਾ ਹੈ।ਹਾਲਾਂ ਕਿ ਓਸ ਨੇ ਐਮ ਐੱਚ ਵੰਨ ਤੇ ਵੀ ਕੰਮ ਕੀਤਾ ਹੈ ਤੇ ਨਾਮਵਰ ਕਲਾਕਾਰਾਂ ਦੇ ਵੀਡੀਓ ਗੀਤ ਵੀ ਕੀਤੇ ਹਨ। ਸ਼ੁਰੂ ਚ “ਤੇਰੀ ਮੇਰੀ ਜੋੜੀ” ਫ਼ਿਲਮ ਵੀ ਕੀਤੀ ।ਸ਼ਾਹਬਾਜ਼ ਨਾਲ ਹਿੰਦੀ ਫ਼ਿਲਮ ਕਰਨ ਵਾਲੀ ਕਰਮ ਦੇ ਕਰਮ ਪਤਾ ਨਹੀਂ ਕਿਉਂ ਇੰਨੇ ਹੀ ਨਹੀਂ ਚਮਕ ਸਕੇ ਜਿੰਨੇ ਚਾਹੀਦੇ ਸਨ।ਆਖਦੀ ਹੈ ਕਿ ਇਸ ਇੰਡਸਟਰੀ ਵਿੱਚ ਬਹੁਤ ਕੁੱਝ ਹੁੰਦਾ ਹੈ ਬਾਕੀ ਕੋਈ ਨਹੀਂ ਉਤਰਾਅ ਚੜ੍ਹਾਅ ਆਓਂਦੇ ਨੇ ਤੇ ਸਾਲ ਦੇ ਅੰਤ ਤੱਕ ਇੱਕ ਵੱਡੀ ਫ਼ਿਲਮ ਆ ਰਹੀ ਹੈ ਤੇ ਦੇਖਣਾ ਪਿਛਲੀ ਸਾਰੀ ਕਸਰ ਨਿੱਕਲ ਜਾਏਗੀ।ਕੰਮ ਓਸ ਨੇ ਗਾਵੀ ਚਾਹਲ ਨਾਲ ਵੀ ਕੀਤਾ ਹੈ ਤੇ ਓਹ ਚਾਹੁੰਦੀ ਹੈ ਕਿ ਅਦਿੱਤਯ ਧਰ ਜਿਹੇ ਨਿਰਦੇਸ਼ਕ ਦੀ ਨਜ਼ਰ ਓਸ ਦੇ ਕੰਮ ਤੇ ਪਏ ਜੇਕਰ ਅਜਿਹਾ ਹੋਇਆ ਤਾਂ ਸਾਲ ਭਰ ਚ ਓਹ ਦੱਸ ਦੇਵੇਗੀ ਕਿ ਕਰਮ ਕੌਰ ਦੇ ਕਰਮ ਚਮਕ ਪਏ ਨੇ ਤੇ ਆ ਰਿਹਾ ਟਾਈਮ ਕਰਮ ਕੌਰ ਦਾ ਹੈ।
ਵਕਤ ਵਕਤ ਦੀ ਗੱਲ ਹੁੰਦੀ ਹੈ _ਨਸੀਬ ਰੰਧਾਵਾ
ਨਸੀਬ ਰੰਧਾਵਾ ਟੈਲੇਂਟ ਭਰਪੂਰ ਡਾਇਰੈਕਟਰ ਹੈ ਤੇ ਓਸ ਦੇ ਵੀਡੀਓ ਤੇ ਹੋਰ ਕਲਿਪ ਦਰਸਾਉਂਦੇ ਨੇ ਕਿ ਆਧੁਨਿਕ ਸਮੇਂ ਤੇ ਤਕਨੀਕ ਨਾਲ ਪੰਜਾਬ ਦੇ ਕਲਚਰ ਦਾ ਵੀ ਓਹ ਖਿਆਲ ਰੱਖਦਾ ਹੈ।ਨਸੀਬ ਐਨਾ ਪਿਆਰਾ ਇਨਸਾਨ ਕਿ ਦਿਲ ਕਰਦਾ ਓਸ ਤੇ ਕੋਈ ਅੱਪਡੇਟ ਦਿੰਦੇ ਰਹੀਏ ਪਰ ਮਾਤਾ ਜੀ ਦੇ ਨਾਂ ਰਹਿਣ ਤੇ ਕੁੱਝ ਦੇਰ ਓਹ ਚੁੱਪ ਰਿਹਾ ਹੈ।ਨਸੀਬ ਨੇ “ਰਿਸ਼ਤੇ ਨਾਤੇ” ਜਿਹੀ ਵੱਡੀ ਫ਼ਿਲਮ ਵੀ ਡਾਇਰੈਕਟ ਕੀਤੀ ਹੈ।ਯੂ ਕੇ ਚ ਸ਼ੂਟ ਕਰ ਓਸ ਨੇ ਕਦਰਾਂ ਕੀਮਤਾਂ ਨੂੰ ਆਪਣੇ ਨਿਰਦੇਸ਼ਨ ਦਾ ਹਿੱਸਾ ਬਣਾਇਆ।ਸੋਹਲ ਰਿਕਾਰਡਜ਼ ਨੇ ਨਸੀਬ ਨੂੰ ਕਾਫੀ ਉਤਸ਼ਾਹ ਦਿੱਤਾ ਤੇ ਇਸ ਦੇ ਨਿਰਮਾਤਾ ਕੁਲਜੀਤ ਖਾਲਸਾ ਤੇ ਕਸ਼ਮੀਰ ਸੋਹਲ ਸ਼ਾਇਦ ਇਹੀ ਨਾਮ ਨੂੰ ਚਾਹੀਦਾ ਹੈ ਕਿ ਓਹਨਾਂ ਨੂੰ ਪਾਲੀਵੁੱਡ ਲਿਆਉਣ ਵਾਲੇ ਨਿਰਦੇਸ਼ਕ ਨਸੀਬ ਰੰਧਾਵਾ ਦਾ ਓਹ ਸਾਥ ਦੇਣ।ਨਸੀਬ ਦੇ ਦਿਮਾਗ ਚ ਵਪਾਰਕ ਤੇ ਐਕਸ਼ਨ ਕਹਾਣੀਆਂ ਵੀ ਹਨ।ਇਸ ਵੇਲੇ ਨਸੀਬ ਰੰਧਾਵਾ ਨੂੰ ਇੱਕ ਵੱਡੀ ਫ਼ਿਲਮ ਦੀ ਲੋੜ ਹੈ।ਨਸੀਬ ਰੰਧਾਵਾ ਬਾਰੇ ਸਾਨੂੰ ਪਤਾ ਹੈ ਕਿ ਓਹ ਧੀਰਜ ਤੇ ਸਬਰ ਦਾ ਹਾਮੀ ਹੈ ਤੇ ਹੌਸਲਾ ਓਸ ਦਾ ਬੁਲੰਦ ਹੈ ਓਸ ਨੂੰ ਪਤਾ ਹੈ ਕਿ ਪੁੰਨਿਆ ਦੇ ਬਾਅਦ ਮੱਸਿਆ ਤੇ ਮੱਸਿਆ ਬਾਅਦ ਪੁੰਨਿਆ ਆਓਂਦੀ ਹੈ ਤੇ ਓਹ ਜ਼ਰੂਰ ਕਾਮਯਾਬ ਹੋਏਗਾ।ਨਸੀਬ ਰੰਧਾਵਾ ਦੇ ਡਾਇਰੈਕਟਰ ਬਣ ਫ਼ਿਲਮ ਕੈਰੀਅਰ ਵਾਸਤੇ ਸਾਡੀਆਂ ਸ਼ੁੱਭ ਕਾਮਨਾਵਾਂ। ਉਮੀਦ ਕਿ ਇਸ ਸਾਲ ਨਸੀਬ ਰੰਧਾਵਾ ਦੀ ਫ਼ਿਲਮ ਸੈਟ ਤੇ ਹੋਏਗੀ।




