ਕੁਲਦੀਪ ਸਿੰਘ ਦੌਲਤਪੁਰਾ ਦੇ ਗ੍ਰਹਿ ਵਿਖੇ ਪੁੱਜਣ ਤੇ ਸਵਾਗਤ-
ਸਰੀ ( ਪਵਨ ਗਰੋਵਰ)- ਬੀਤੇ ਦਿਨ ਪੰਜਾਬ ਤੋਂ ਕੈਨੇਡਾ ਦੌਰੇ ਤੇ ਪੁੱਜੇ ਅਕਾਲੀ ਆਗੂ ਤੇ ਲੁਧਿਆਣਾ ਤੋਂ ਸਾਬਕਾ ਵਿਧਾਇਕ ਸ ਰਣਜੀਤ ਸਿੰਘ ਢਿੱਲੋਂ ਦਾ ਸਰੀ ਪੁੱਜਣ ਤੇ ਭਰਵਾਂ ਸਵਾਗਤ ਕੀਤਾ ਗਿਆ। ਇਸ ਦੌਰਾਨ ਅਕਾਲੀ ਆਗੂ ਸ ਬੂਟਾ ਸਿੰਘ ਦੌਲਤਪੁਰਾ ਅਤੇ ਸ ਕੁਲਦੀਪ ਸਿੰਘ ਦੌਲਤਪੁਰਾ ਦੇ ਗ੍ਰਹਿ ਵਿਖੇ ਇਕ ਸੰਖੇਪ ਸਮਾਗਮ ਦੌਰਾਨ ਅਕਾਲੀ ਦਲ ਬੀਸੀ ਦੀ ਵਲੋਂ ਉਹਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਸਰੀ ਨਾਰਥ ਤੋਂ ਕੰਸਰਵੇਟਿਵ ਵਿਧਾਇਕ ਸ ਮਨਦੀਪ ਸਿੰਘ ਧਾਲੀਵਾਲ ਅਤੇ ਕੈਲਗਰੀ ਤੋਂ ਸਵਰਗੀ ਜਥੇਦਾਰ ਤੋਤਾ ਸਿੰਘ ਦੇ ਸਪੁੱਤਰ ਡਾ ਜਸਵਿੰਦਰ ਸਿੰਘ ਬਰਾੜ ਨੇ ਉਚੇਚੇ ਤੌਰ ਤੇ ਪੁੱਜੇ। ਸ ਮਨਦੀਪ ਸਿੰਘ ਧਾਲੀਵਾਲ ਵਲੋਂ ਵੀ ਵਿਧਾਇਕ ਰਣਜੀਤ ਸਿੰਘ ਢਿੱਲੋਂ ਨੂੰ ਸਨਮਾਨ ਪੱਤਰ ਭੇਟ ਕੀਤਾ ਗਿਆ। ਇਸ ਮੌਕੇ ਸ ਰਣਜੀਤ ਸਿੰਘ ਢਿੱਲੋਂ ਨੇ ਬੀਸੀ ਦੇ ਅਕਾਲੀ ਵਰਕਰਾਂ ਵਲੋਂ ਉਹਨਾਂ ਪ੍ਰਤੀ ਵਿਖਾਏ ਗਏ ਸਨੇਹ ਅਤੇ ਸਵਾਗਤ ਲਈ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਕਾਲੀ ਆਗੂ ਕਮਲਜੀਤ ਸਿੰਘ, ਡਾ ਸੁਰਿੰਦਰਪਾਲ ਸਿੰਘ ਔਲਖ, ਪਵਨ ਗਰੋਵਰ, ਸੁਖਦੇਵ ਸਿੰਘ ਅਰੋੜਾ, ਹਰਮਨਪ੍ਰੀਤ ਸਿੰਘ ਗਿੱਲ, ਭੁਪਿੰਦਰ ਸਿੰਘ ਗਿੱਲ, ਜਗਜੀਤ ਸਿੰਘ ਜੱਗਾ, ਗੁਰਬਖਸ਼ ਸਿੰਘ ਜ਼ੀਰਾ, ਅਵਤਾਰ ਸਿੰਘ ਜ਼ੀਰਾ, ਦੀਦਾਰ ਸਿੰਘ ਕੈਲਗਰੀ, ਰਾਜਬੀਰ ਸਿੰਘ, ਸਤਨਾਮ ਸਿੰਘ ਦਾਤੇਵਾਲਾ, ਜਸਕਰਨ ਸਿੰਘ ਢਿੱਲੋਂ, ਸ਼ੁਕਲ ਭਾਟੀਆ ਅਤੇ ਹੋਰ ਕਈ ਹਾਜ਼ਰ ਸਨ। ਆਏ ਮਹਿਮਾਨਾਂ ਦਾ ਸ ਕੁਲਦੀਪ ਸਿੰਘ ਦੌਲਤਪੁਰਾ ਨੇ ਧੰਨਵਾਦ ਕੀਤਾ।


