Jun 6, 2026

ਸਰੀ- ਪੰਜਾਬ ਤੋਂ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਸਿੱਖਿਆ ਮੰਤਰੀ ਡਾ ਦਲਜੀਤ ਸਿੰਘ ਚੀਮਾ ਜੋ ਪਿਛਲੇ ਦਿਨੀਂ  ਕੈਨੇਡਾ ਤੇ ਅਮਰੀਕਾ ਵਿਚ ਆਪਣੇ ਪਰਿਵਾਰਕ ਸਮਾਗਮਾਂ ਵਿਚ ਸ਼ਾਮਿਲ ਹੋਣ ਲਈ ਆਏ ਸਨ, ਵਾਪਸੀ ਤੇ ਕੁਝ ਸਮੇਂ ਲਈ ਸਰੀ-ਵੈਨਕੂਵਰ ਰੁਕੇ। ਇਸ ਦੌਰਾਨ ਆਪਣੇ ਸੰਖੇਪ ਪੜਾਅ ਦੌਰਾਨ ਉਹ ਕੁਝ ਨਿੱਜੀ ਦੋਸਤਾਂ ਅਤੇ ਸਹਿਯੋਗੀਆਂ ਨੂੰ ਮਿਲੇ। ਇਸ ਦੌਰਾਨ ਅਕਾਲੀ ਦਲ ਬੀਸੀ ਦੇ ਆਗੂ ਅਤੇ ਵਰਕਰ ਵੀ ਉਹਨਾਂ ਨੂੰ ਮਿਲੇ ਤੇ ਪੰਜਾਬ ਦੀ ਸਿਆਸੀ ਅਤੇ ਸਮਾਜਿਕ ਹਾਲਾਤ ਅਤੇ ਪ੍ਰਸਥਿਤੀਆਂ ਬਾਰੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਉਹਨਾਂ ਨੇ ਦੋਸਤਾਂ- ਮਿਤਰਾਂ ਅਤੇ ਸਹਿਯੋਗੀਆਂ ਨਾਲ ਯਾਦਗਾਰੀ ਤਸਵੀਰਾਂ ਕਰਵਾਈਆਂ ਅਤੇ ਪੰਜਾਬ ਦੇ ਚੰਗੇਰੇ ਭਵਿਖ ਲਈ ਐਨ ਆਰ ਆਈ ਭਰਾਵਾਂ ਵਲੋਂ ਵਿਖਾਈ ਗਈ ਚਿੰਤਾ ਤੇ ਸ਼ੁਭ ਇਛਾਵਾਂ ਲਈ ਧੰਨਵਾਦ ਕੀਤਾ।

Leave a Reply

Your email address will not be published. Required fields are marked *