Jul 2, 2026

ਪਿੰਡ ਡੱਲਾ ਦੀ ਸੰਗਤ ਵਲੋਂ ਗੁਰਦਵਾਰਾ ਖਾਲਸਾ ਦੀਵਾਨ ਸੁਸਾਇਟੀ ਸਰੀ (ਯੌਰਕ ਸੈਂਟਰ) ਵਿਖੇ ਸਲਾਨਾਂ ਸਮਾਗਮ ਕਰਵਾਇਆ ਗਿਆ।
ਸਰੀ-( ਬਰਾੜ)-ਇਸ ਐਤਵਾਰ ਮਿਤੀ 28 ਜੂਨ ਨੂੂੰ ਪਿੰਡ ਡੱਲਾ ਦੀ ਸੰਗਤ ਵਲੋਂ ਸੰਤ ਬਾਬਾ ਭਾਨ ਸਿੰਘ ਭਦੌੜ ਵਾਲੇ ਅਤੇ ਸੰਤ ਬਾਬਾ ਦਸੌਂਦਾ ਸਿੰਘ ਵਰਿਆਂ ਵਾਲੇ ਦੀ ਸਲਾਨਾ ਬਰਸੀ ਦੇ ਸਬੰਧ ਵਿਚ ਸਮਾਗਮ ਕਰਵਾਇਆ।  ਸ਼ੁਕਰਵਾਰ ਨੂੰ ਸ੍ਰੀ ਆਖੰਡ ਪਾਠ ਸਾਹਿਬ ਅਰੰਭ ਕਰਵਾਏ ਗਏ ਅਤੇ ਲੰਗਰ ਦੀ ਸੇਵਾ ਸਮੂਹ ਸੰਗਤ ਦੇ ਸਹਿਯੋਗ ਨਾਲ ਤਿੰਨੇ ਦਿਨ ਕੀਤੀ ਗਈ।ਅੇੈਤਵਾਰ ਨੂੰ ਅਖੰਡਪਾਠ ਸਹਿਬ ਦੇ ਭੋਗ ਪਾਏ ਗਏ,ਉਪਰੰਤ ਗੁਰਬਾਣੀ ਕੀਰਤਨ ਅਤੇ ਲੰਗਰ ਦੀ ਸੇਵਾ ਸ਼ਰਧਾ ਭਾਵਨਾ ਨਾਲ ਕਰਵਾਈ ਗਈ।ਸਾਡਾ ਪਿਛੋਕੜ ਪੰਜਾਬ ਦੇ ਪਿੰਡਾਂ ਦਾ ਹੋਣ ਕਰਕੇ ,ਸਾਡੀ ਰੂਹ ਦੀ ਭੁਖ ਹੈ ਕਿ ਅਸੀਂ ਓਹੀ ਮਹੌਲ ਕਨੇਡਾ ਵਿਚ ਆਪਣੇ ਪਰੋਗਰਾਮਾਂ ਵਿਚ ਸਿਰਜਣਾਂ ਚਹੁੰਦੇ ਹਾਂ। ਨੌਜਵਾਨਾਂ ਨੇ ਲੰਗਰ ਹਾਲ ਵਿਚ ਗੱਦੇ ਵਿਛਾਕੇ ਇਕ ਪਾਸੇ ਬੀਬੀਆਂ ਅਤੇ ਇਕ ਪਾਸੇ ਪਿੰਡ ਦੀ ਸੱਥ ਦਾ ਨਜ਼ਾਰਾ ਪੇਸ਼ ਕਰਦੇ ਬਾਬੇ ਆਪਣਾ ਦੁਖ-ਸੁਖ ਸਾਂਝਾ ਕਰ ਰਹੇ ਸਨ। ਪਿੰਡਾਂ ਵਿਚ ਕਰਵਾਏ ਜਾਂਦੇ ਧਾਰਮਿਕ ਪਰੋਗਰਾਮਾਂ ਦਾ ਮਹੌਲ ਸਿਰਜਿਆ।।ਅਖੀਰ ਵਿਚ ਪਿੰਡ ਦੇ ਅਗਾਂਹ ਵਧੂ ਵਿਚਾਰਾਂ ਵਾਲੇ ਨੌਜਵਾਨਾਂ ਨੇ ਸਾਰੀ ਸੰਗਤ ਦਾ ਧੰਨਵਾਦ ਕੀਤਾ ਅਤੇ ਅਗਲੇ ਸਾਲ ਦਾ ਪਰੋਗਰਾਮ 18-19-20 ਜੂਨ 2027 ਨੂੰ ਕਰਵਾਉਣ ਬਾਰੇ  ਜਾਣਕਾਰੀ ਦਿੱਤੀ।ਗੁਰਦਵਾਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਵਲੋਂ ਸੈਕਟਰੀ ਸ ਅਮਰਜੀਤ ਸਿੰਘ ਬਰਾੜ ਨੇ ਸੰਗਤ ਦਾ ਧੰਨਵਾਦ ਕੀਤਾ ।

Leave a Reply

Your email address will not be published. Required fields are marked *