Jun 30, 2026

ਵੈਨਕੂਵਰ ( ਜੁਗਿੰਦਰ ਸਿੰਘ ਸੁੰਨੜ)- ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਖਾਲਸਾ ਦੀਵਾਨ ਸੁਸਾਇਟੀ ਦੇ ਨਿਸ਼ਕਾਮ ਸੇਵਕ ਸ ਬੂਟਾ ਸਿੰਘ ਮਾਂਗਟ ਅਤੇ ਛਿੰਦੋ ਕੌਰ ਮਾਂਗਟ ਦਾ ਨੌਜਵਾਨ ਸਪੁੱਤਰ ਗੁਰਵੀਰ ਸਿੰਘ ਗੈਰੀ ਮਾਂਗਟ ਮਿਤੀ 23 ਜੂਨ 2026 ਨੂੰ ਅਚਾਨਕ ਸਦੀਵੀ ਵਿਛੋੜਾ ਦੇ ਗਿਆ ਹੈ। ਗੈਰੀ ਮਾਂਗਟ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ 5 ਜੁਲਾਈ ਨੂੰ ਫਾਈਵ ਰਿਵਰ ਫਿਊਨਰਲ ਹੋਮ ਕੌਪਕਾਟ ਰੋਡ ਡੈਲਟਾ ਵਿਖੇ ਦੁਪਹਿਰ ਬਾਦ 12.30 ਵਜੇ ਕੀਤਾ ਜਾਵੇਗਾ। ਉਪਰੰਤ ਭੋਗ ਤੇ ਅੰਤਿਮ ਅਰਦਾਸ ਖਾਲਸਾ ਦੀਵਾਨ ਸੁਸਾਇਟੀ ਰੌਸ ਸਟਰੀਟ ਵੈਨਕੂਵਰ ਵਿਖੇ ਹੋਵੇਗੀ। ਪਰਿਵਾਰ ਨਾਲ ਹਮਦਰਦੀ ਲਈ ਬੂਟਾ ਸਿੰਘ ਮਾਂਗਟ ਨਾਲ ਫੋਨ ਨੰਬਰ 778-840-5745 ਤੇ ਸੰਪਰਕ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *