Aug 23, 2026

ਸਰੀ ( ਦੇ ਪ੍ਰ ਬਿ)- ਬੀਤੇ ਦਿਨ ਨੁਨੈਮੋ ਦੇ ਉਘੇ ਬਿਲਡਰ ਤੇ ਰੀਐਲਟਰ ਰਾਜ ਬੰਗਾ ਤੇ ਸੁਨੀਤਾ ਬੰਗਾ ਦੀ ਬੇਟੀ ਜੈਸਮੀਨ ਬੰਗਾ ਦਾ ਸ਼ੁਭ ਵਿਆਹ ਓਵਨ ਐਂਡਰਚੱਕ ਸਪੁੱਤਰ ਮਾਈਕਲ ਐਂਡਰਚੱਕ, ਸ਼ੈਰਨ ਐਂਡਰਚੱਕ ਨਾਲ ਗੁਰਮਰਿਯਾਦਾ ਮੁਤਾਬਿਕ ਹੋਇਆ। ਇਸ ਉਪਰੰਤ ਸ਼ਾਨਦਾਰ ਪਾਰਟੀ ਰਿਫਲੈਕਸ਼ਨ ਬੈਂਕੁਇਟ ਹਾਲ ਸਰੀ ਵਿਖੇ ਕੀਤੀ ਗਈ ਜਿਸ ਵਿਚ ਵੱਡੀ ਗਿਣਤੀ ਵਿਚ ਰਿਸ਼ਤੇਦਾਰ, ਦੋਸਤ-ਮਿੱਤਰ ਅਤੇ ਕਈ ਉਘੀਆਂ ਹਸਤੀਆਂ ਨੇ ਸ਼ਮੂਲੀਅਤ ਕਰਦਿਆਂ ਨਵ ਵਿਆਹੀ ਜੋੜੀ ਨੂੰ ਅਸ਼ੀਰਵਾਦ ਦਿੱਤਾ ਤੇ ਦੋਵਾਂ ਪਰਿਵਾਰਾਂ ਨਾਲ ਵਧਾਈਆਂ ਸਾਂਝੀਆਂ ਕੀਤੀਆਂ।