ਮਲਕੀਤ ਮਾਹੀ ਖਰੜ (ਮੋਹਾਲੀ )ਮੋਬਾ. 9417082829—-
ਪੰਜਾਬੀ ਗਾਇਕੀ ਦੇ ਵਿਹੜੇ ਨੰਬਵੇਂ ਦਹਾਕੇ ਤੋਂ ਇੱਕ ਅਜਿਹੀ ਲੋਕ ਵਿਰਸ਼ੇ ਦੇ ਰੰਗਾਂ ਦੀ ਮਹਿਕਾਂ ਭਰੀ ਸੁਰੀਲੀ ਆਵਾਜ਼ ਦਾ ਦਰਦ ਰਾਗ ਬਣ ਕੇ ਰੂਹਾਂ ਤੱਕ ਉੱਤਰ ਗਿਆ।
ਚਮਕੌਰ ਸਾਹਿਬ ਦੀ ਸ਼ਹੀਦਾਂ ਦੀ ਧਰਤੀ ਤੇ ਜਨਮੇ ਗੁਰਬਖਸ਼ ਸ਼ੌਂਕੀ ਨੇ ਪਿਛਲੇ ਤਿੰਨ ਕੁ ਦਹਾਕਿਆਂ ਤੋਂ ਸੁਰਾਂ ਦੀ ਤੰਦ ਇੰਜ ਦੀ ਛੇੜੀ ਕੇ ਕਿਸੇ ਨੂੰ ਕੀ ਪਤਾ ਸੀ ਕਿ ਇਹ ਆਵਾਜ਼ ਪੰਜਾਬ ਦੇ ਅਲਵੇਲੇ ਗਬਰੇਟੇ ਦਿਲਾਂ ਦੀ ਦਰਦ ਦੀ ਸਭ ਤੋਂ ਵੱਡੀ ਤਰਜ਼ਮਾਨ ਬਣ ਜਾਊਗੀ ਜਿਸ ਦੀ ਰਗ ਰਗ ਚ ਮਾਲਵੇ ਦੀ ਮਿੱਟੀ ਦੀ ਖੁਸ਼ਬੂ ਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਜ਼ਜ਼ਬਾ ਰੱਚਿਆ ਹੋਇਆ” ਕਿੱਦਾਂ ਕਰੀਦਾ ਗੁਜ਼ਾਰਾ ਸਾਡਾ ਰੱਬ ਜਾਣਦਾ,ਸਾਨੂੰ ਕਿੰਨਾ ਕੁ ਪਿਆਰਾ ਸਾਡਾ ਰੱਬ ਜਾਣਦਾ” ਰੰਮੀ ਪੁਰਖਾਲੀ ਵਾਲੇ ਦੇ ਲਿਖੇ ਗੀਤ ਦੇ ਅਮਰ ਬੋਲ ਜਦ ਉਹਦੇ ਗਲੇ ਚੋਂ ਨਿਕਲੇ ਤਾਂ ਅਨੇਕਾਂ ਟੁੱਟੇ ਦਿਲਾਂ ਨੇ ਆਪਣਾ ਦਰਦ ਪਹਿਚਾਣ ਲਿਆ।
ਸ਼ੌਂਕੀ ਕੋਈ ਨਾਂ ਨਹੀਂ ਇਹ ਤਾਂ ਉਹ ਅਹਿਸਾਸ ਹੈ ਜੋ ਹਿਜ਼ਰ ਦੀ ਰਾਤ ਨੂੰ ਹੌਸਲੇ ਦਾ ਦੀਵਾ ਬਣ ਜਾਂਦਾ ਹੈ ਤਿੰਨ ਦਹਾਕੇ ਲੰਘ ਗਏ ਪਰ ਅੱਜ ਵੀ ਪਿੰਡਾਂ ਦੀਆਂ ਸੱਥਾਂ ਤੋਂ ਲੈ ਕੇ ਸ਼ਹਿਰਾਂ ਦੀਆਂ ਮਹਿਫਲਾਂ ਤੱਕ ਸ਼ੌਂਕੀ ਦੇ ਸੈਡ ਸੌਂਗ ਹਰ ਰੂਹ ਦੇ ਹਾਣੀ ਬਣੇ ਖੜੇ ਨੇ!
ਜਿਸ ਨੇ ਸੰਖੇਪ ਵਿੱਚ ਮੁੱਢਲੇ ਦਿਨਾਂ ਨੂੰ ਯਾਦ ਕਰਦਿਆਂ ਦੱਸਿਆ ਕਿ ਗਾਉਣ ਦਾ ਸ਼ੌਂਕ ਉਸਨੂੰ ਨੂੰ ਪਰਿਵਾਰਕ ਪਿਛੋਕੜ ਚੋਂ ਮਿਲਿਆ ਸੀ ਘਰ ਦਾ ਮਾਹੌਲ ਹੀ ਸੁਰੀਲਾ ਸੀ ਪਿਤਾ ਜੀ ਖੁਦ ਫੌਜ ਚ ਹੁੰਦੇ ਹੋਏ ਵੀ ਗਾਉਣ ਦਾ ਸ਼ੌਕ ਰੱਖਦੇ ਸਨ ਪੁੱਤ ਦੇ ਗਲੇ ਚ ਸੁਰ ਵੇਖ ਕੇ ਬਾਪੂ ਮੁਖਤਿਆਰ ਸਿੰਘ ਮਸਤਾਨਾ ਹੋਰਾਂ ਨੇ ਤੇ ਮਾਤਾ ਬੀਬੀ ਤੇਜ ਕੌਰ ਹੋਰਾਂ ਨੇ ਹੱਥ ਫੜਿਆ ਤੇ ਹੌਸਲੇ ਦਾ ਪਹਿਲਾ ਦੀਵਾ ਬਾਲਿਆ ਉਹ ਹੌਸਲਾ ਅਫਜਾਈ ਸੀ ਜਿਨ੍ਹਾਂ ਉਸ ਵੇਲੇ ਦੇ ਢਾਡੀ ਜਥੇ ਬਲਵੰਤ ਸਿੰਘ ਰਹਿਲ,ਪ੍ਰਿਤਪਾਲ ਸਿੰਘ ਬੈਂਸ ਤੇ ਜਸਪਾਲ ਸਿੰਘ ਤਾਨ ਹੋਰਾਂ ਦੇ ਢਾਡੀ ਜਥੇ ਨਾਲ ਉਸ ਨੂੰ ਜੋੜ ਦਿੱਤਾ ਗੁਰੂ ਘਰ ਦੀ ਹਜ਼ੂਰੀ ਚ ਯੋਧੇ ਸੂਰਵੀਰਾ ਦੀਆਂ ਵਾਰਾਂ ਗਾਉਂਦਿਆਂ ਗਾਉਂਦਿਆਂ ਹੀ ਗਲੇ ਦੀ ਖਰਾਸ਼ ਪੱਕੀ ਹੋਈ ਤੇ ਸੁਰ ਸੋਨੇ ਵਾਂਗ ਨਿਖਰਿਆ ਢਾਡੀ ਜਥੇ ਦੀ ਸੰਗਤ ਨੇ ਜਿੱਥੇ ਬੋਲੀ ਚ ਠਹਿਰਆ ਦਿੱਤਾ ਉਥੇ ਹੀ ਲੋਕ ਗਾਇਕੀ ਦੀ ਪੱਕੀ ਨੀਂਹ ਰੱਖ ਦਿੱਤੀ।
ਫਿਰ ਸਮੇਂ ਨੇ ਅਜਿਹੀ ਕਰਵੱਟ ਲਈ ਕਿ ਉਹ ਪੰਜਾਬੀ ਲੋਕ ਗਾਇਕੀ ਵੱਲ ਪੱਕੇ ਪੈਰੀ ਹੋ ਤੁਰਿਆ,ਜਿਸ ਦਾ ਕਹਿਣਾ ਕਿ ਉਸ ਨੂੰ ਪਲੇਠੀ ਕੈਸਟ ਕਰਾਉਣ ਵਿੱਚ ਕੋਈ ਵਾਲ਼ੀ ਜੱਦੋ ਜਹਿਦ ਨਹੀਂ ਕਰਨੀ ਪਈ ਉਸ ਦਾ ਕੈਸਟ ਕਰਾਉਣ ਦਾ ਸੁਪਨਾ ਉਸ ਦੇ ਕਰੀਬੀ ਮਿੱਤਰਾਂ ਚੋਂ ਗੀਤਕਾਰ ਪ੍ਰੀਤ ਖਮਾਣੋ ਤੇ ਤਜਿੰਦਰ ਸੇਖੋ ਨੇ ਆਪਣੀ ਤਰਨਮ ਮਿਊਜ਼ਿਕ ਕੰਪਨੀ ਚੋਂ ਪਲੇਠੀ ਕੈਸਟ “ਸਾਜਿਸ਼ ਵਰਗਾ ਪਿਆਰ ਤੇਰਾ” ਰਿਲੀਜ਼ ਕਰਕੇ ਪੂਰਾ ਕੀਤਾ ਜਿਸ ਨੂੰ ਸੁਰਿੰਦਰ ਬਚਨ ਦੇ ਮਿਊਜਿਕ ਨੇ ਸਜਾਇਆ,ਸਰੋਤਿਆਂ ਨੇ ਪਹਿਲੀ ਵਾਰ ਸ਼ੌਕੀ ਦੀ ਦਰਦ ਭਰੀ ਆਵਾਜ਼ ਨੂੰ ਸੁਣਿਆ ਤੇ ਬਸ ਦਿਲਾਂ ਚ ਵਸਾ ਲਿਆ ਫਿਰ ਤਾਂ ਕਾਰਵਾ ਇਸ ਕਦਰ ਚੱਲਿਆ ਕਿ ਗੁਰਬਖਸ਼ ਸ਼ੌਂਕੀ ਦੀ ਗਾਇਕੀ ਪੰਜਾਬੀ ਗੀਤ ਸੰਗੀਤ ਪ੍ਰੇਮੀਆਂ ਦੇ ਦਿਲੋ ਦਿਮਾਗ ਤੇ ਪੂਰੀ ਤਰਾਂ ਛਾਅ ਗਈ ਤੇ ਪੈਰੀਟਨ ਕੰਪਨੀ, ਜਰਨੈਲ ਘੁਮਾਣ ਦੀ ਕੰਪਨੀ ਅਤੇ ਦਿੱਲੀ ਦੇ ਪ੍ਰਸਿੱਧ ਗੀਤਕਾਰ ਸੰਜੀਵ ਆਨੰਦ ਹੋਰਾਂ ਨੇ ਉਪਰੋਂ ਥੱਲੀ ਦਰਜਨ ਤੋਂ ਵੀ ਵੱਧ ਕੈਸਟਾਂ ਸਰੋਤਿਆਂ ਦੀ ਨਜ਼ਰ ਏ ਖਿਦਮਤ ਕਰਨ ਉਪਰੰਤ ਜਿਨਾਂ ਚੋਂ ਉਸ ਦੇ ਸਦਾ ਬਹਾਰ ਚਰਚਿਤ ਗੀਤਾਂ ਵਿੱਚੋਂ” ਸਾਨੂੰ ਕਿੰਨਾ ਤੂੰ ਪਿਆਰਾ ਸਾਡਾ ਰੱਬ ਜਾਣਦਾ,” ਪੈਰ ਕੀ ਲੱਗ ਗਏ ਤੂੰ ਤੇ ਪੈਰ ਹੀ ਛੱਡ ਗਿਆ” “ਇੱਕੋ ਤੇਰਾ ਲੱਖ ਵਰਗਾ ਬਾਕੀ ਮੋੜ ਕੇ ਜੇਬ ਚ ਪਾ ਲਾ” ਉਜੜੀ ਪ੍ਰੇਮ ਕਹਾਣੀ “ਸਾਜਿਸ਼ ਵਰਗਾ ਪਿਆਰ ਤੇਰਾ” ਆਦਿ ਦਰਜਨਾ ਗੀਤ ਲੋਕ ਚੇਤਿਆਂ ਵਿੱਚ ਅੱਜ ਵੀ ਤਰੋ ਤਾਜ਼ਾਗੀ ਦਾ ਅਹਿਸਾਸ ਕਰਾਉਦੇ ਬਰਕਰਾਰ ਨੇ ਤੋਂ ਇਲਾਵਾ ਉਸਨੇ ਧਾਰਮਿਕ ਕੈਸਟਾਂ ਚੋਂ ਸਾਗਾ ਮਿਊਜਿਕ ਕੰਪਨੀ ਚ “ਕੇਸਰੀ ਦੁਪੱਟਾ” ਮਾ ਤੈਨੂੰ ਆਉਣਾ ਪਊ” ਤੋਂ ਇਲਾਵਾ ਅਨੇਕਾਂ ਸਿੰਗਲ ਟਰੈਕਾਂ ਨਾਲ ਆਪਣੀ ਗਾਇਕੀ ਵਿੱਚ ਪ੍ਰਫੁਲਤਾ ਲਈ ਖਾਸ ਤੌਰ ਤੇ ਗੀਤਕਾਰਾਂ ਚੋਂ ਰੰਮੀ ਪੁਰਖਾਲੀ ਵਾਲਾ,ਰੰਮੀ ਗੋਹ ਵਾਲਾ, ਸੰਜੀਵ ਆਨੰਦ ਦਿੱਲੀ ਵਾਲਾ, ਭੱਟੀ ਭੜੀ ਵਾਲਾ, ਤੇਜੀ ਖਿਦਰਾਬਾਦੀ, ਰਵਿੰਦਰ ਰੁੜਕੀ ਹੀਰਾ,ਜਸਵੀਰ ਗੁਣਾਚੌਰੀਆ, ਰਸ਼ਪਾਲ ਪਾਲੀ ਪ੍ਰੀਤ ਖਵਾਣੋ, ਗੁਰਜੀਤ ਚੀਮਾ, ਸੁੰਮੀ ਟੱਪਰੀਆਂ ਵਾਲਾ, ਡਾਕਟਰ ਅਮਰਜੀਤ ਬੈਂਸ ਆਦਿ ਦੀ ਗੀਤਕਾਰੀ ਦਾ ਆਪਣੀ ਗਾਇਕੀ ਵਿੱਚ ਬਹੁਤ ਵੱਡਾ ਯੋਗਦਾਨ ਮੰਨਦਾ ਹੈ ਤੇ ਸੰਗੀਤਕਾਰਾਂ ਜੋ ਖਾਸ ਕਰਕੇ ਲਾਲ ਕਮਲ,ਜੈਦੇਵ ਕੁਮਾਰ, ਜਸਪਾਲ ਮੋਹਣੀ, ਗੁਰਮੀਤ ਸਿੰਘ ਜੱਸੀ ਬਰਦਰਜ਼,ਅਤੁਲ ਸ਼ਰਮਾ, ਆਦਿ ਦੇ ਸੰਗੀਤ ਚ ਬਾਖੂਬੀ ਮੌਕਾ ਮਿਲਿਆ ਤੇ ਉਹਨਾਂ ਦੀ ਮਿਹਨਤ ਨੇ ਮੇਰੀ ਗਾਇਕੀ ਹੋਰ ਵੀ ਚਾਰ ਚੰਨ ਲਾ ਦਿਤੇ।
ਜਿਸਨੇ ਆਪਣੀ ਡਿਊਟ ਗਾਇਕੀ ਬਾਰੇ ਗੱਲ ਕਰਦਿਆl ਦੱਸਿਆ ਕਿ ਸ਼ੁਰੂਆਤ ਚ ਉਸਨੇ ਡਿਊਟ ਗੀਤਾਂ ਚੋਂ ਦੋ ਗਾਣਾ ਟੱਪੇ ਪ੍ਰਸਿੱਧ ਗਾਇਕਾ ਰੰਜਨਾ,ਨਾਲ ਤੇ ਸੰਦੇਸ਼ ਕੁਮਾਰੀ ਤੇ ਰਜਾ ਹੀਰ ਆਦਿ ਨਾਲ ਦਰਜਨ ਦੇ ਕਰੀਬ ਡਿਊਟ ਗਾਣੇ ਗਾਏ ਤੋਂ ਇਲਾਵਾ ਸੈਕੜੇ ਗੀਤ ਓਹ ਹੁਣ ਤਕ ਗਾ ਚੁੱਕਿਆ ਹੈ ਤੇ ਇਨ੍ਹਾਂ ਰਿਕਾਰਡ ਗੀਤਾਂ ਚੋਂ ਖਾਸ ਕਰਕੇ ਸੁਪਰ ਡੁਪਰ ਹਿੱਟ ਗੀਤਾਂ ਚੋਂ “ਇੱਕੋ ਤੇਰਾ ਲੱਖ ਵਰਗਾ ਬਾਕੀ ਮੋੜ ਕੇ ਜੇ ਚ ਪਾ ਲਾ” ਜਦੋਂ ਸ਼ੌਂਕੀ ਨੇ ਗਾਇਆ ਤਾ ਹਰ ਆਸ਼ਿਕ ਦੀ ਜੁਬਾਨ ਤੇ ਚੜ ਗਿਆ।
ਗੁਰਬਖਸ਼ ਸ਼ੌਕੀ ਨੇ ਆਪਣੇ ਨਵੇਂ ਆਏ ਸਿੰਗਲ ਟਰੈਕ ਗੀਤਾਂ ਬਾਰੇ ਜਿਕਰ ਕਰਦੇ ਦੱਸਿਆ ਕਿ ਹਾਲ ਹੀ ਵਿੱਚ ਹੰਜੂਆਂ ਦੇ ਮੇਲੇ, ਤੇ ਭੱਟੀ ਭੜੀ ਵਾਲੇ ਦਾ ਲਿਖਿਆ ਗੀਤ ਉਜੜੀ ਪ੍ਰੇਮ ਕਹਾਣੀ,ਸੰਗੀਤ ਪ੍ਰੇਮੀਆਂ ਵੱਲੋਂ ਖੂਬ ਪਸੰਦ ਕੀਤੇ ਜਾ ਰਹੇ ਹਨ ਤੇ ਜਲਦ ਹੀ ਹੋਰ ਵੀ ਬਹੁਤ ਸਾਰੇ ਗੀਤ ਮਾਰਕੀਟ ਵਿੱਚ ਆਉਣ ਲਈ ਤਿਆਰ ਨੇ
ਚਮਕੌਰ ਸਾਹਿਬ ਦਾ ਇਹ ਅਣਮੁੱਲਾ ਹੀਰਾ ਗੁਰਬਖਸ਼ ਸ਼ੌਂਕੀ ਅੱਜ ਪੰਜਾਬੀ ਗਾਇਕੀ ਦਾ ਉਹ ਥੰਮ ਬਣ ਚੁੱਕਾ ਹੈ ਜਿਸ ਤੇ ਦਰਦਾਂ ਦੀ ਛੱਤ ਟਿਕੀ ਹੋਈ ਹੈ ਤੀਹ ਸਾਲਾਂ ਚ ਵਕਤ ਨੇ ਕਈ ਰੰਗ ਬਦਲੇ, ਨਵੇਂ ਗਾਇਕ ਆਏ, ਗਏ,ਪਰ ਸ਼ੌਂਕੀ ਦੀ ਆਵਾਜ਼ ਦਾ ਮਿਆਰ ਉਹੀ ਰਿਹਾ ਸੱਚਾ ਤੇ ਸੁੱਚਾ ਤੇ ਸੁਰੀਲਾ!ਉਹਦੇ ਗੀਤ ਕਿਸੇ ਐਲਬਮ ਚ ਕੈਦ ਨਹੀਂ, ਉਹ ਤਾਂ ਮਾਵਾਂ ਦੀਆਂ ਲੋਰੀਆਂ ਚ,ਆਸ਼ਕਾਂ ਦੀਆਂ ਸਿਸਕੀਆਂ ਚ, ਤੇ ਬਜ਼ੁਰਗਾਂ ਦੀਆਂ ਯਾਦਾਂ ਚ ਜਿਉਂਦੇ ਨੇ,ਜਦ ਤੱਕ ਚਮਕੌਰ ਸਾਹਿਬ ਦੀ ਧਰਤੀ ਆਪਣੇ ਸ਼ਹੀਦਾਂ ਤੇ ਮਾਣ ਕਰੇਗੀ ਉਦੋਂ ਤੱਕ ਉਹਦੀ ਗੋਦ ਚ ਪਲਿਆ ਇਹ ਸੁਰੀਲਾ ਸ਼ੌਂਕੀ ਵੀ ਆਪਣੇ ਸੈਡ ਸੌਂਗਾਂ ਨਾਲ ਲੋਕਾਂ ਦੇ ਜਜ਼ਬਾਤੀ ਜਖਮਾਂ ਤੇ ਮਲਮ ਲਾਉਂਦਾ ਰਹੇਗਾ ।
ਇਹ ਤਾਂ ਪੰਜਾਬੀ ਦਰਦ ਦੀ ਉਹ ਧੁੰਨ ਹੈ ਜੋ ਕਦੇ ਬੁੱਢੀ ਨਹੀਂ ਹੋ ਸਕਦੀ ਰੱਬ ਕਰੇ ਸ਼ੌਂਕੀ ਦੀ ਸੁਰ ਸਦਾ ਜਵਾਨ ਰਹੇ।

