Jul 21, 2026

ਵੈਨਕੂਵਰ, (ਮਲਕੀਤ ਸਿੰਘ)- ਪੀ.ਏ਼਼.ਯੂ. (ਪੰਜਾਬ ਐਗਰੀਕਲਚਰ ਯੂਨੀਵਰਸਿਟੀ) ਨਾਲ ਸੰਬੰਧਿਤ ਸੇਵਾ ਮੁਕਤ ਮੁਲਾਜ਼ਮਾ ਦੇ  ਪਰਿਵਾਰਾਂ ਦੇ ਸਾਂਝੇ ਉਦਮ ਸਦਕਾ ਸਰੀ ਦੇ ਬੇਅਰ ਕਰੀਕ ਪਾਰਕ ਵਿੱਚ ਪਿਕਨਿਕ ਮਨਾਈ ਗਈ ਜਿਸ ਵਿੱਚ ਵੱਡੀ ਗਿਣਤੀ ‘ਚ ਪਹੁੰਚੇ ਪਰਿਵਾਰਕ ਮੈਂਬਰਾਂ ਨੇ ਆਪਸੀ ਮੇਲ ਮਿਲਾਪ ਦੌਰਾਨ ਜਿੱਥੇ ਕਿ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ ਉਥੇ ਕੇਕ ਕੱਟਣ ਦੀ ਰਸਮ ਉਪਰੰਤ ਮੌਕੇ ਤੇ ਤਿਆਰ ਕੀਤੇ ਗਏ ਸਵਾਦਲੇ ਭੋਜਨ ਦਾ ਵੀ ਸਾਰਿਆਂ ਨੇ ਰਲ ਮਿਲ ਕੇ ਆਨੰਦ ਮਾਣਿਆ। ਇਸ ਪਿਕਨਿਕ ਦੌਰਾਨ ਔਰਤਾਂ ਵਲੋਂ ਪੰਜਾਬੀ ਵਿਰਸੇ ਨਾਲ ਸੰਬੰਧਿਤ ਬੋਲੀਆਂ ਤੇ ਗੀਤਾਂ ਦੀ ਪੇਸ਼ਕਾਰੀ ਨਾਲ ਮਾਹੌਲ ਹੋਰ ਵੀ ਰੰਗੀਨ ਬਣਿਆ ਮਹਿਸੂਸ ਹੋਇਆ।  ਇਸ ਮੌਕੇ ਤੇ ਹੋਰਨਾਂ ਸਿਆਸੀ ਅਤੇ ਸਮਾਜਿਕ ਆਗੂਆਂ ਤੋਂ ਇਲਾਵਾ ਸਰੀ ਦੀ ਮੇਅਰ ਬਰੈਂਡਾ ਲੌਕ,   ਸਰੀ ਫਸਟ ਤੋਂ ਮੇਅਰ ਦੀ ਉਮੀਦਵਾਰ  ਐਨਿਸ ਲਿੰਡਾ, ਕੌਂਸਲਰ ਉਮੀਦਵਾਰ ਸ਼ੀਨਾ ਵਰਮਾਨੀ, ਸਰੀ ਇਮੈਜਨ ਤੋਂ ਮੇਅਰ ਉਮੀਦਵਾਰ ਮਾਈਕ ਸਟਾਰਚੁੱਕ,ਕੌਂਸਲਰ ਉਮੀਦਵਾਰ ਆਸਿਆਨਾ, ਕੌਂਸਲਰ ਉਮੀਦਵਾਰ ਪਰਮਿੰਦਰ ਚੌਹਾਨ, ਡਾ:ਮੁਕੰਦ ਸਿੰਘ ਬਰਾੜ ਡਾ: ਐਚ.ਕੇ ਤਿਵਾੜੀ,  ਗੈਰੀ ਥਿੰਦ ਅਤੇ ਉਘੇ ਪੰਜਾਬੀ ਲੋਕ ਗਾਇਕ ਸੁਖਵਿੰਦਰ ਸੁਖੀ ਆਦਿ ਨੇ ਵਿਸ਼ੇਸ਼ ਤੌਰ ਤੇ ਹਾਜਰੀ ਭਰੀ।
ਇਸ ਮੌਕੇ ਤੇ ਸ਼ਾਮਿਲ ਹੋਈਆਂ ਔਰਤਾਂ ਦੀਆਂ ਦੋ ਟੀਮਾਂ ਬਣਾ ਕੇ ਰੱਸਾਕਸੀ ਦਾ ਦਿਲਚਸਪ ਮੁਕਾਬਲਾ ਵੀ ਕਰਵਾਇਆ ਗਿਆ।
ਅਖੀਰ ‘ਚ ਗੁਲਜ਼ਾਰ ਸਿੰਘ ਬਿਲਿੰਗ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *