Jul 23, 2026
ਚੰਗੇ ਨੇ ਚੰਗਾ ਜਾਣਿਆ ਮੈਨੂੰ,
ਬੁਰੇ ਨੇ ਬੁਰਾ ਜਾਣਿਆ ਮੈਨੂੰ।
ਬਹੁਤਿਆਂ ਨੇ ਅੰਦਾਜ਼ਿਆਂ ਤੋਂ ਜਾਣਿਆ ਮੈਨੂੰ,
ਕਈਆਂ ਨੇ ਕਿਸੇ ਦੇ ਬੋਲਾਂ ਤੋਂ ਜਾਣਿਆ ਮੈਨੂੰ।
ਕਈਆਂ ਨੇ ਨਾਲ ਰਹਿ ਕੇ ਵੀ ਨਾ ਪਛਾਣਿਆ ਮੈਨੂੰ,
ਕੁਝ ਨੇ ਆਪਣੀ ਸੋਚ ਮੁਤਾਬਕ ਹੀ ਮੰਨਿਆ ਮੈਨੂੰ।
ਪਰ ਜਿਸ ਨੇ ਦਿਲੋਂ ਸਮਝਣ ਦੀ ਕੋਸ਼ਿਸ਼ ਕੀਤੀ,
ਉਸ ਨੇ ਹੀ ਅਸਲ ਵਿੱਚ ਜਾਣਿਆ ਮੈਨੂੰ।
ਚਿਹਰੇ ਪੜ੍ਹਨਾ ਆਸਾਨ ਹੁੰਦਾ ਏ,
ਰੂਹ ਨੂੰ ਸਮਝਣਾ ਔਖਾ ਹੁੰਦਾ ਏ।
ਹਰ ਕਿਸੇ ਦੀ ਨਜ਼ਰ ਵਿੱਚ ਵੱਖਰਾ ਰਿਹਾ ਮੈਂ,
ਪਰ ਆਪਣੇ ਜ਼ਮੀਰ ਅੱਗੇ ਇੱਕੋ ਜਿਹਾ ਰਿਹਾ ਮੈਂ।
ਲੋਕਾਂ ਦੀਆਂ ਗੱਲਾਂ ਨਾਲ ਨਾ ਬਦਲਿਆ ਕਿਰਦਾਰ ਮੇਰਾ,
ਵਕ਼ਤ ਨੇ ਹੀ ਦਿੱਤਾ ਅਸਲੀ ਪਰਿਚੈ ਮੇਰਾ।
ਜੋ ਅੱਜ ਵੀ ਮੇਰੇ ਨਾਲ ਖੜ੍ਹੇ ਨੇ,
ਉਹਨਾਂ ਨੇ ਹੀ ਸੱਚਾ ਜਾਣਿਆ ਮੈਨੂੰ।
ਮੈਂ ਹਰ ਵਾਰ ਸਫ਼ਾਈ ਨਹੀਂ ਦਿੱਤੀ,
ਵਕ਼ਤ ਨੂੰ ਆਪਣਾ ਗਵਾਹ ਬਣਨ ਦਿੱਤਾ।
ਕਿਉਂਕਿ ਸੱਚ ਨੂੰ ਸ਼ੋਰ ਦੀ ਲੋੜ ਨਹੀਂ ਹੁੰਦੀ,
ਉਹ ਇੱਕ ਦਿਨ ਆਪ ਹੀ ਪਛਾਣ ਬਣ ਜਾਂਦਾ।
ਮੈਂ ਉਹੀ ਹਾਂ ਜੋ ਕੱਲ੍ਹ ਸੀ, ਅੱਜ ਵੀ ਹਾਂ,
ਨਾ ਲੋਕਾਂ ਦੀ ਤਾਰੀਫ਼ ਨਾਲ ਵੱਡਾ ਹੋਇਆ,
ਨਾ ਉਹਨਾਂ ਦੀ ਨਫ਼ਰਤ ਨਾਲ ਛੋਟਾ ਹੋਇਆ।
ਜਿਸ ਨੇ ਦਿਲ ਦੀ ਅੱਖ ਨਾਲ ਵੇਖਿਆ,
ਉਸ ਨੇ ਹੀ ਅਸਲ ਵਿੱਚ ਜਾਣਿਆ ਮੈਨੂੰ।
ਗੁਰਵਿੰਦਰ ਸਿੰਘ ਭੱਟੀ
ਸਰੀ ਕੈਨੇਡਾ

Leave a Reply

Your email address will not be published. Required fields are marked *