ਵੈਨਕੂਵਰ ( ਕਮਲਜੀਤ ਸਿੰਘ ਮੋਗਾ)- ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਛੇਵੇ ਪਾਤਿਸ਼ਾਹ ਸ੍ਰੀ ਹਰਗੋਬਿੰਦ ਸਾਹਿਬ ਜੀ ਦੇ ਮੀਰੀ ਪੀਰੀ ਦਿਵਸ ਨੂੰ ਵਿਸ਼ਵ ਪੱਧਰ ਤੇ ਮਨਾਉਣ ਦੇ ਆਦੇਸ਼ ਮੁਤਾਬਿਕ ਇਸ ਐਤਵਾਰ ਨੂੰ ਖਾਲਸਾ ਦੀਵਾਨ ਸੁਸਾਇਟੀ ਰੌਸ ਸਟਰੀਟ ਵੈਨਕੂਵਰ ਵਿਖੇ ਕਮੇਟੀ ਦੇ ਸਹਿਯੋਗ ਦੇ ਨਾਲ ਸ੍ਰੋਮਣੀ ਅਕਾਲੀ ਦਲ ਬੀਸੀ ਕੈਨੇਡਾ ਦੀ ਟੀਮ ਵਲੋਂ ਮੀਰੀ ਪੀਰੀ ਦਿਵਸ ਸਬੰਧੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਢਾਡੀ ਸਿੰਘਾਂ ਵਲੋਂ ਵਾਰਾਂ ਰਾਹੀਂ ਮੀਰੀ ਪੀਰੀ ਦੇ ਸਿਧਾਂਤ ਅਤੇ ਸਿਖ ਇਤਿਹਾਸ ਦੇ ਕੁਰਬਾਨੀਆਂ ਭਰੇ ਇਤਿਹਾਸ ਨੂੰ ਸੁਣਾਇਆ ਗਿਆ। ਇਸ ਮੌਕੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਅਤੇ ਅਕਾਲ ਦਲ ਦੇ ਵਰਕਰ ਵੀ ਵੱਡੀ ਗਿਣਤੀ ਵਿਚ ਹਾਜ਼ਰ ਸਨ। ਇਸ ਮੌਕੇ ਸ ਕਸ਼ਮੀਰ ਧਾਲੀਵਾਲ, ਗੁਰਬਖਸ਼ ਸਿੰਘ ਸੰਘੇੜਾ ਨੇ ਸਟੇਜ ਦੀ ਸੇਵਾ ਨਿਭਾਈ। ਅਕਾਲੀ ਆਗੂਆਂ ਵਿਚ ਕਮਲਜੀਤ ਸਿੰਘ ਮੋਗਾ, ਸਤਵੀਰ ਸਿੰਘ ਸੱਤਾ, ਕੁਲਦੀਪ ਸਿੰਘ ਦੌਲਤਪੁਰਾ, ਅੰਮ੍ਰਿਤਪਾਲ ਸਿੰਘ ਬਰਾੜ, ਬੀਬੀ ਊਸ਼ਾ ਸਿਆਲ, ਜਸ਼ਨਪ੍ਰੀਤ ਸਿੰਘ ਗਰਚਾ, ਵਿੱਕੀ ਧਾਲੀਵਾਲ, ਸੁਰਿੰਦਰਪਾਲ ਸਿੰਘ ਔਲਖ, ਜਸਪ੍ਰੀਤ ਸਿੰਘ ਢਿੱਲੋਂ, ਝਿਰਮਲ ਸਿੰਘ ਸਰਪੰਚ, ਮਲਵਿੰਦਰ ਸਿੰਘ ਸਰਪੰਚ, ਬਲਦੇਵ ਪੁਰੀ, ਜਗੀਰ ਸਿੰਘ ਜ਼ੀਰਾ, ਬਲਕਰਨ ਸਿੰਘ ਸੰਧੂ ਨੇ ਵੀ ਸੰਬੋਧਨ ਕੀਤਾ ਤੇ ਸੰਗਤਾਂ ਨੂੰ ਮੀਰੀ ਪੀਰੀ ਦਿਵਸ ਦੀਆਂ ਵਧਾਈਆਂ ਦਿੱਤੀਆਂ।

