Jul 28, 2026

ਸਰੀ (ਹਰਚੰਦ ਸਿੰਘ ਅੱਚਰਵਾਲ)-ਇੰਡੋ ਕਨੇਡੀਅਨ ਸੀਨੀਅਰ ਸੈਂਟਰ ਸਰੀ-ਡੈਲਟਾ ਦਾ ਮਹੀਨਾਵਾਰ ਕਵੀ ਦਰਬਾਰ 26 ਜੁਲਾਈ, 2026 ਦਿਨ ਐਤਵਾਰ ਨੂੰ ੳਪਰਲੇ ਹਾਲ ਵਿੱਚ ਪ੍ਰਧਾਨ ਸ: ਅਵਤਾਰ ਸਿੰਘ ਢਿੱਲੋ ਦੀ ਪ੍ਰਧਾਨਗੀ ਹੇਠ ਪੂਰੀ ਧੂਮ-ਧਾਮ ਨਾਲ ਸ਼ੁਰੂ ਹੋਇਆ। ਜਿਹਨਾਂ ਸੱਜਣਾ ਅਤੇ ਬੁਲਾਰਿਆਂ ਨੇ ਭਾਗ ਲਿਆ, ੳਹਨਾਂ ਵਿੱਚ ਸੁਰਜੀਤ ਸਿੰਘ ਗਿੱਲ, ਦਰਸ਼ਨ ਸਿੰਘ ਅਟਵਾਲ, ਦਵਿੰਦਰ ਕੋਰ ਜੌਹਲ, ਅਮਰਜੀਤ ਕੌਰ, ਮਨਜੀਤ ਸਿੰਘ ਮੱਲ੍ਹਾ, ਗੁਰਦਰਸ਼ਨ ਸਿੰਘ ਤਤਲਾ, ਗੁਰਚਰਨ ਸਿੰਘ ਬਰਾੜ, ਗੁਰਮੀਤ ਸਿੰਘ ਕਾਲਕਟ, ਬਲਬੀਰ ਸਿੰਘ ਸੰਘਾ, ਹਰਚੰਦ ਸਿੰਘ ਗਿੱਲ, ਸਵਰਨਜੀਤ ਸਿੰਘ ਸੰਧੂ, ਪਵਨ ਭਾਮੀਆ, ਇੰਦਰਜੀਤ ਕੋਰ ਸੰਧੂ, ਮਲੂਕ ਚੰਦ ਕਲੇਰ, ਸੁਖਪ੍ਰੀਤ, ਠਾਣਾ ਸਿੰਘ ਖੋਸਾ, ਅਮਰਜੀਤ ਕੌਰ ਚਾਹਲ, ਸਰਬਜੀਤ ੳਖਲਾ, ਹਰਚਰਨ ਸਿੰਘ ਸੰਧੂ, ਜਗਜੀਤ ਸਿੰਘ ਸੇਖੋ, ਬੇਅਂਤ ਸਿੰਘ ਢਿੱਲੋ ਆਦਿ ਕਵੀਆਂ ਨੇ ਖੂਬ ਰੰਗ ਬ੍ਹੰਨੇ। ਸਟੇਜ ਸਕੱਤਰ ਦੀ ਜਿੰਮੇਵਾਰੀ ਹਰਚੰਦ ਸਿੰਘ ਗਿੱਲ ਨੇ ਨਿਭਾਈ।
ਮਾਨਯੋਗ ਹੈਰੀ ਬੈਂਸ ਸਾਬਕਾ ਲੇਬਰ ਮੰਤਰੀ ਮੁਖ ਮਹਿਮਾਨ ਵਜੋ ਸ਼ਾਮਲ ਹੋਏ ਅਤੇ ਆਪਣੇ ਬਹੁਤ ਹੀ ਕੀਮਤੀ ਵਿਚਾਰ ਸਾਝੇ ਕੀਤੇ। ਸੀਨੀਅਰ ਸੈਂਟਰ ਨੂੰ ਹਰ ਤਰਾਂ ਦੀ ਮੱਦਦ ਦਾ ਭਰੋਸਾ ਦਿੱਤਾ।ਅੰਤ ਵਿੱਚ ਪ੍ਰਧਾਨ ਸ: ਅਵਤਾਰ ਸਿੰਘ ਢਿੱਲੋ ਨੇ ਸਾਰਿਆਂ ਦਾ ਵਿਸ਼ੇਸ ਤੋਰ ਤੇ ਮੁਖ ਮਹਿਮਾਨ  ਦਾ ਧੰਨਵਾਦ ਕੀਤਾ । ਪੰਜਾਬ ਭਵਨ ਸਰੀ ਦੇ ਸੰਸਥਾਪਕ ਸੁਖੀ ਬਾਠ  ਦਾ ਵਿਸ਼ੇਸ ਧੰਨਵਾਦ ਕੀਤਾ ਗਿਆ ਜਿੰਨਾ ਨੇ ਸਾਰੇ ਸੀਨੀਅਰ ਸੈਂਟਰ ਦੀਆ ਨਵੀਆਂ ਬਲਾਇੰਡਸ ਲਗਵਾਈਆਂ । ਚਾਹ ਪਾਣੀ ਦੀ ਸੇਵਾ ਸੈਂਟਰ ਵੱਲੋ ਕੀਤੀ ਗਈ ।

Leave a Reply

Your email address will not be published. Required fields are marked *