Jul 29, 2026

ਸ੍ਰੀਕਾਂਤ ਪ੍ਰਧਾਨ, ਢੋਟ ਵਾਈਸ ਪ੍ਰਧਾਨ ਤੇ ਭੁਪਿੰਦਰ ਲੱਧੜ ਜਨਰਲ ਸਕੱਤਰ ਬਣੇ-

ਸਰੀ (ਮਲਕੀਤ ਸਿੰਘ, ਮਹੇਸ਼ਇੰਦਰ ਸਿੰਘ ਮਾਂਗਟ, ਧੰਜੂ ) : ਕੈਨੇਡਾ ਦੀ ਧਰਤੀ ਵੱਖ-ਵੱਖ ਸੱਭਿਆਚਾਰਾਂ, ਲੋਕ ਕਲਾਵਾਂ ਅਤੇ ਪਰੰਪਰਾਵਾਂ ਨੂੰ ਆਪਣੀ ਗੋਦ ਵਿੱਚ ਸਮੋਏ ਹੋਏ ਹੈ। ਲੋਕ ਨਾਚ, ਲੋਕ ਗੀਤ ਅਤੇ ਲੋਕ-ਸੱਭਿਆਚਾਰ ਕਿਸੇ ਵੀ ਕੌਮ ਦੀ ਪਛਾਣ ਹੁੰਦੇ ਹਨ ਅਤੇ ਇਨ੍ਹਾਂ ਰਾਹੀਂ ਆਪਸੀ ਸਾਂਝ ਅਤੇ ਸਮਝ ਨੂੰ ਮਜ਼ਬੂਤੀ ਮਿਲਦੀ ਹੈ। ਇਸੇ ਮਕਸਦ ਨੂੰ ਅੱਗੇ ਵਧਾਉਂਦਿਆਂ ਸੀ ਫੇਸ ਸੋਸਾਇਟੀ ਸਰੀ ਨੇ ਆਪਣੇ ਤੀਜੇ ਸਾਲ ਵਿੱਚ ਪ੍ਰਵੇਸ਼ ਕਰਦਿਆਂ ਸਰਬਸੰਮਤੀ ਨਾਲ ਨਵੀਂ ਕਾਰਜਕਾਰਨੀ ਦੀ ਚੋਣ ਕਰਕੇ ਸੰਗਠਨਕ ਏਕਤਾ ਦੀ ਮਿਸਾਲ ਪੇਸ਼ ਕੀਤੀ ਹੈ।
ਸੋਸਾਇਟੀ ਦੇ ਸੀਈਓ ਅਤੇ ਫਾਊਂਡਰ ਕੰਵਲਜੀਤ ਸਿੰਘ ਮਾਨਾਂਵਾਲਾ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਨੂੰਨੀ ਅਤੇ ਸਮਾਜਿਕ ਤਾਣੇ-ਬਾਣੇ ਨੂੰ ਧਿਆਨ ਵਿੱਚ ਰੱਖਦਿਆਂ ਇਸ ਵਾਰ ਵੀ ਸਾਰੇ ਅਹੁਦੇ ਸਰਬਸੰਮਤੀ ਨਾਲ ਭਰੇ ਗਏ ਹਨ। ਉਨ੍ਹਾਂ ਦੱਸਿਆ ਕਿ ਸ੍ਰੀ ਕਾਂਤ ਮੋਗੁਲਾਲਾ ਨੂੰ ਲਗਾਤਾਰ ਦੂਜੀ ਵਾਰ ਸੋਸਾਇਟੀ ਦਾ ਪ੍ਰਧਾਨ ਚੁਣਿਆ ਗਿਆ ਹੈ। ਅੰਮ੍ਰਿਤਪਾਲ ਸਿੰਘ ਢੋਟ ਨੂੰ ਵਾਈਸ ਪ੍ਰਧਾਨ ਅਤੇ ਸਰਦਾਰ ਭੁਪਿੰਦਰ ਸਿੰਘ ਲੱਧੜ ਨੂੰ ਜਨਰਲ ਸਕੱਤਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਤੋਂ ਇਲਾਵਾ ਪਲਕਦੀਪ ਕੌਰ ਨੂੰ ਡਾਇਰੈਕਟਰ ਆਫ਼ ਪਬਲਿਕ ਰਿਲੇਸ਼ਨ ਅਤੇ ਤਨਵੀਰ ਸਿੰਘ ਨੂੰ ਡਾਇਰੈਕਟਰ ਆਫ਼ ਐਂਟਰਟੇਨਮੈਂਟ ਨਿਯੁਕਤ ਕੀਤਾ ਗਿਆ ਹੈ। ਸੋਸਾਇਟੀ ਨੇ ਨਵੇਂ ਚੁਣੇ ਅਹੁਦੇਦਾਰਾਂ ਦਾ ਸਵਾਗਤ ਕਰਦਿਆਂ ਐਡਵਾਈਜ਼ਰੀ ਬੋਰਡ ਵਿੱਚ ਸ ਹਰਬੀਰ ਸਿੰਘ ਬੱਤਰਾ ਅਤੇ ਡਾ. ਚਰਨਜੀਤ ਸਿੰਘ ਕਾਲੜਾ ਨੂੰ ਸ਼ਾਮਲ ਕੀਤਾ ਹੈ।
ਸੋਸਾਇਟੀ ਵੱਲੋਂ ਇੰਦਰਜੀਤ ਲੱਧੜ ਨੂੰ ਸਪਾਂਸਰਸ਼ਿਪ ਅਤੇ ਪਾਰਟਨਰਸ਼ਿਪ ਐਡਵਾਈਜ਼ਰ, ਉੱਘੇ ਵਕੀਲ ਨਇਆ ਗਿੱਲ ਨੂੰ ਚੀਫ਼ ਲੀਗਲ ਐਡਵਾਈਜ਼ਰ, ਜਸਪਾਲ ਸਿੰਘ ਨੰਦਾ ਨੂੰ ਗਰਾਂਟਸ ਅਤੇ ਫੰਡ ਰੇਜ਼ਿੰਗ ਐਡਵਾਈਜ਼ਰ ਅਤੇ ਸੀਪੀਏ ਅੰਸ਼ ਛਾਬੜਾ ਨੂੰ ਚੀਫ਼ ਫਾਇਨੈਂਸ਼ੀਅਲ ਐਡਵਾਈਜ਼ਰ ਨਿਯੁਕਤ ਕੀਤਾ ਗਿਆ ਹੈ।
ਸੋਸਾਇਟੀ ਨੇ ਵੱਖ-ਵੱਖ ਕਮਿਊਨਿਟੀਆਂ ਵਿਚਕਾਰ ਸੱਭਿਆਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰਨ ਲਈ ਇੱਕ ਵਿਸ਼ੇਸ਼ ਸੱਭਿਆਚਾਰਕ ਐਡਵਾਈਜ਼ਰੀ ਕਮੇਟੀ ਵੀ ਗਠਿਤ ਕੀਤੀ ਹੈ। ਇਸ ਕਮੇਟੀ ਵਿੱਚ ਮੇਗਨ ਸਿਲਵੇਸਟਰੀ ਨੂੰ ਇੰਡੀਜੀਨਸ ਕਲਚਰ ਐਡਵਾਈਜ਼ਰ, ਸੋਮੀ ਨੂੰ ਤਾਮਿਲ ਕਲਚਰ ਐਡਵਾਈਜ਼ਰ, ਹਮੀਦੁੱਲਾ ਆਮਿਰ ਖਾਨ ਨੂੰ ਅਫ਼ਗਾਨ ਕਲਚਰ ਐਡਵਾਈਜ਼ਰ, ਕੈਨਜੀ ਸੈਂਟੀਗੋ ਨੂੰ ਫਿਲੀਪੀਨੋ ਕਲਚਰ ਐਡਵਾਈਜ਼ਰ, ਜੀਤੂ ਰਾਣਾ ਨੂੰ ਫਿਜੀ ਕਲਚਰ ਐਡਵਾਈਜ਼ਰ, ਕੁਲਦੀਪ ਸਿੰਘ ਕੈਂਬੋ ਅਤੇ ਡਾ. ਕਮਲਜੀਤ ਕੌਰ ਨੂੰ ਪੰਜਾਬੀ ਕਲਚਰ ਐਡਵਾਈਜ਼ਰ, ਅੰਤਰਾ ਪੌਲ ਨੂੰ ਬੰਗਾਲੀ ਕਲਚਰ ਐਡਵਾਈਜ਼ਰ, ਮਿਚੇਲ ਚੈਂਗ ਨੂੰ ਕੋਰੀਅਨ ਕਲਚਰ ਐਡਵਾਈਜ਼ਰ, ਅਡੀਬੋਲਾ ਇਗੇ ਨੂੰ ਯੋਰੂਬਾ ਕਲਚਰ ਐਡਵਾਈਜ਼ਰ, ਪਰਿੰਜਲ ਪਟੇਲ ਨੂੰ ਗੁਜਰਾਤੀ ਕਲਚਰ ਐਡਵਾਈਜ਼ਰ ਅਤੇ ਲੋਰੇਂਏ ਓਇਕਵਾ ਨੂੰ ਜਾਪਾਨੀ ਕਲਚਰ ਐਡਵਾਈਜ਼ਰ ਵਜੋਂ ਨਿਯੁਕਤ ਕੀਤਾ ਗਿਆ ਹੈ।
ਇਸ ਮੌਕੇ ਸੋਸਾਇਟੀ ਵਿੱਚ ਨਵੇਂ ਮੈਂਬਰਾਂ ਵਜੋਂ ਪ੍ਰਿਤਪਾਲ ਸਿੰਘ ਬਰਾੜ, ਮਿਸ ਆਸ਼ਿਮਾ, ਪ੍ਰੀਤਮ ਸਿੰਘ ਬਰਾੜ, ਆਤਮਾ ਸਿੰਘ ਸੰਧੂ, ਮਨਪ੍ਰੀਤ ਬਰਾੜ, ਕਰਮ ਸਿੰਘ ਸਿੱਧੂ ਅਤੇ ਸਰਬਜੀਤ ਸਿੰਘ ਕਾਹਲੋਂ ਦੇ ਨਾਮਾਂ ਨੂੰ ਵੀ ਸਰਬਸੰਮਤੀ ਨਾਲ ਪ੍ਰਵਾਨਗੀ ਦਿੱਤੀ ਗਈ।
ਸੋਸਾਇਟੀ ਦੇ ਆਗੂਆਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੱਖ-ਵੱਖ ਭਾਈਚਾਰਿਆਂ ਨੂੰ ਇੱਕ ਮੰਚ ‘ਤੇ ਲਿਆ ਕੇ ਕੈਨੇਡਾ ਦੇ ਬਹੁ-ਸੱਭਿਆਚਾਰਕ ਸਮਾਜ ਨੂੰ ਹੋਰ ਮਜ਼ਬੂਤ ਬਣਾਉਣ ਲਈ ਕਈ ਸੱਭਿਆਚਾਰਕ ਅਤੇ ਸਮਾਜਿਕ ਉਪਰਾਲੇ ਕੀਤੇ ਜਾਣਗੇ।

Leave a Reply

Your email address will not be published. Required fields are marked *