Aug 30, 2026

ਬੈਲਜੀਅਮ- ਬੈਲਜੀਅਮ ਵਿੱਚ ਐਫ ਆਈ ਐਚ ਪੁਰਸ਼ ਹਾਕੀ ਵਿਸ਼ਵ ਕੱਪ ਦਾ ਖਿਤਾਬ ਜਰਮਨੀ ਨੇ ਜਿੱਤ ਲਿਆ ਹੈ।ਫਾਈਨਲ ਮੁਕਾਬਲੇ ਵਿੱਚ ਪਿਛਲੀ ਚੈਂਪੀਅਨ ਜਰਮਨੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਪੇਨ ਨੂੰ 1-0 ਨਾਲ ਹਰਾ ਦਿੱਤਾ। ਮੈਚ ਦਾ ਫੈਸਲਾਕੁਨ ਗੋਲ 44ਵੇਂ ਮਿੰਟ ਵਿੱਚ ਜਰਮਨੀ ਦੇ ਮਾਈਕਲ ਸਟਰਟਫ ਨੇ ਕੀਤਾ। ਇਸ ਜਿੱਤ ਨਾਲ ਜਰਮਨੀ ਨੇ ਚੌਥੀ ਵਾਰ ਐੱਫ ਆਈ ਐੱਚ (FIH) ਪੁਰਸ਼ ਹਾਕੀ ਵਿਸ਼ਵ ਕੱਪ ਦਾ ਖ਼ਿਤਾਬ ਆਪਣੇ ਨਾਮ ਕਰ ਲਿਆ ਹੈ ਅਤੇ ਪਾਕਿਸਤਾਨ ਦੇ ਚਾਰ ਖ਼ਿਤਾਬਾਂ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਇਸ ਤੋਂ ਪਹਿਲਾਂ ਜਰਮਨੀ 2002, 2006 ਅਤੇ 2023 ਵਿੱਚ ਵੀ ਵਿਸ਼ਵ ਕੱਪ ਜਿੱਤ ਚੁੱਕਾ ਹੈ। ਜਦੋਂ ਕਿ ਸਪੇਨ 1998 ਤੋਂ ਬਾਅਦ ਪਹਿਲੀ ਵਾਰ ਅਤੇ ਕੁੱਲ ਤੀਜੀ ਵਾਰ ਫਾਈਨਲ ਵਿੱਚ ਪਹੁੰਚਿਆ ਸੀ ਪਰ ਖ਼ਿਤਾਬ ਜਿੱਤਣ ਦਾ ਉਸ ਦਾ ਸੁਪਨਾ ਅਧੂਰਾ ਰਹਿ ਗਿਆ। ਮੈਚ ਦੌਰਾਨ ਸਪੇਨ ਨੇ ਬਰਾਬਰੀ ਕਰਨ ਲਈ ਪੂਰੀ ਕੋਸ਼ਿਸ਼ ਕੀਤੀ ਅਤੇ ਕੋਚ ਨੇ ਆਖਰੀ ਮਿੰਟਾਂ ਵਿੱਚ ਗੋਲਕੀਪਰ ਨੂੰ ਵੀ ਹਟਾ ਦਿੱਤਾ ਪਰ ਜਰਮਨ ਡਿਫੈਂਸ ਨੇ ਕੋਈ ਮੌਕਾ ਨਹੀਂ ਦਿੱਤਾ।

ਇਸ ਟੂਰਨਾਮੈਂਟ ਦੇ ਹੋਰਨਾਂ ਮੁਕਾਬਲਿਆਂ ਖਾਸ ਕਰ ਕਾਂਸੀ ਦੇ ਤਮਗੇ ਲਈ ਹੋਏ ਰੋਮਾਂਚਕ ਮੁਕਾਬਲੇ ਵਿੱਚ ਅਰਜਨਟੀਨਾ ਨੇ ਸਹਿ-ਮੇਜ਼ਬਾਨ ਨੀਦਰਲੈਂਡ ਨੂੰ 2-1 ਨਾਲ ਹਰਾ ਕੇ ਤੀਜਾ ਸਥਾਨ ਹਾਸਲ ਕੀਤਾ। ਅਰਜਨਟੀਨਾ ਲਈ ਕਪਤਾਨ ਮਥਿਆਸ ਰੇਅ ਨੇ 59ਵੇਂ ਮਿੰਟ ਵਿੱਚ ਗੋਲ ਦਾਗਿਆ।

ਸੈਮੀਫਾਈਨਲ ਮੈਚ: ਸਪੇਨ ਨੇ ਸੈਮੀਫਾਈਨਲ ਵਿੱਚ ਨੀਦਰਲੈਂਡਜ਼ ਨੂੰ 4-3 ਨਾਲ ਹਰਾਇਆ ਸੀ, ਜਦੋਂ ਕਿ ਜਰਮਨੀ ਨੇ ਅਰਜਨਟੀਨਾ ਨੂੰ 2-1 ਨਾਲ ਮਾਤ ਦਿੱਤੀ ਸੀ।

ਮਹਿਲਾ ਵਰਗ: ਮਹਿਲਾ ਵਰਗ ਦੇ ਫਾਈਨਲ ਵਿੱਚ ਅਰਜਨਟੀਨਾ ਨੇ ਨੀਦਰਲੈਂਡਜ਼ ਦੇ ਲਗਾਤਾਰ ਤਿੰਨ ਵਾਰ ਦੀ ਜੇਤੂ ਲੈਅ ਨੂੰ ਖ਼ਤਮ ਕਰਦਿਆਂ ਖ਼ਿਤਾਬ ਆਪਣੇ ਨਾਮ ਕੀਤਾ ਸੀ।

Leave a Reply

Your email address will not be published. Required fields are marked *