Sep 5, 2026

ਸਰੀ ( ਸਿੱਧੂ)- ਬੀਤੇ ਦਿਨ ਫਰੈਂਕ ਹਰਟ ਪਾਰਕ ਨਿਊਟਨ ਸਰੀ ਵਿਖੇ ਸਰੀ ਫਸਟ ਵਲੋਂ ਮੇਅਰ ਉਮੀਦਵਾਰ  ਲਿੰਡਾ ਐਨਿਸ ਦੀ ਅਗਵਾਈ ਵਾਲੀ ਟੀਮ ਵਲੋਂ ਸੀਨੀਅਰਜ਼ ਨਾਲ ਇਕ ਮੀਟਿੰਗ ਕੀਤੀ ਗਈ। ਇਸ ਮੌਕੇ ਲਿੰਡਾ ਐਨਿਸ ਨੇ ਬਜੁਰਗਾਂ ਦੀਆਂ ਪਾਰਕ ਸਬੰਧੀ ਅਤੇ ਹੋਰ ਮੁਸ਼ਕਲਾਂ ਸੁਣੀਆਂ ਜਿਹਨਾਂ ਦਾ ਉਹਨਾਂ ਵਲੋਂ ਮੇਅਰ ਬਣਨ ਦੀ ਸੂਰਤ ਵਿਚ ਤੁਰੰਤ ਹੱਲ ਕਰਨ ਦਾ ਵਾਅਦਾ ਕੀਤਾ। ਇਸ ਮੌਕੇ ਸੀਨੀਅਰਜ਼ ਵਲੋਂ ਪਾਰਕ ਵਿਚ ਨਵੇਂ ਟੇਬਲ, ਬਾਥਰੂਮ ਅਤੇ ਸਾਫ ਸਫਾਈ ਦੀ ਸਮੱਸਿਆ ਵੱਲ ਧਿਆਨ ਦਿਵਾਇਆ। ਇਸ ਮੌਕੇ ਲਿੰਡਾ ਐਨਿਸ ਨਾਲ ਉਹਨਾਂ ਦੀ ਟੀਮ ਵਿਚ ਸ਼ਾਮਿਲ ਕੌਂਸਲਰ ਉਮੀਦਵਾਰ ਮਾਈਕ ਬੌਸ, ਡੈਬਰਾ, ਜਸਰੂਪ ਗੋਸਲ ਤੇ ਸ਼ਾਈਨਾ ਵਰਮਾਨੀ ਹਾਜ਼ਰ ਸਨ। ਸੀਨੀਅਰਜ਼ ਨੇ ਉਹਨਾਂ ਦੀ ਟੀਮ ਨੂੰ ਵਧ ਤੋਂ ਵੱਧ ਵੋਟਾਂ ਪਾਉਣ ਦਾ ਭਰੋਸਾ ਦਿੱਤਾ।

Leave a Reply

Your email address will not be published. Required fields are marked *