Sep 5, 2026

ਵਿੰਨੀਪੈਗ ( ਸੁਰਿੰਦਰ ਮਾਵੀ)- ਵਿੰਨੀਪੈਗ ਵਿਚ ਗੁਰੂ ਗਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਨਗਰ ਕੀਰਤਨ ਦੀਆਂ ਤਿਆਰੀਆਂ ਦਰਮਿਆਨ ਸ਼ਹਿਰ ਦੇ ਇੱਕ ਰੋਡ ਕਲੋਜ਼ਰ ਨੋਟਿਸ ’ਤੇ ਕੀਤੀ ਗਈ ਨਸਲੀ ਅਤੇ ਧਮਕੀ ਭਰੀ ਲਿਖਤ ਨੇ ਸਿੱਖ ਭਾਈਚਾਰੇ ਵਿੱਚ ਚਿੰਤਾ ਪੈਦਾ ਕਰ ਦਿੱਤੀ ਹੈ। ਸੜਕ ਬੰਦ ਹੋਣ ਸਬੰਧੀ ਲਗਾਏ ਗਏ ਅਧਿਕਾਰਤ ਸਾਈਨ ’ਤੇ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਸਿੱਖ ਭਾਈਚਾਰੇ ਨੂੰ “ਭਾਰਤ ਵਾਪਸ ਜਾਣ” ਲਈ ਲਿਖਿਆ ਗਿਆ। ਲਿਖਤ ਵਿੱਚ ਹਿੰਸਕ ਧਮਕੀ ਵਾਲੇ ਸ਼ਬਦ ਵੀ ਦਰਜ ਹਨ।

ਇਹ ਘਟਨਾ 6 ਸਤੰਬਰ ਨੂੰ ਹੋਣ ਵਾਲੇ ਨਗਰ ਕੀਰਤਨ ਤੋਂ ਠੀਕ ਪਹਿਲਾਂ ਸਾਹਮਣੇ ਆਈ ਹੈ। ਸਿੱਖ ਸੁਸਾਇਟੀ ਆਫ਼ ਮੈਨੀਟੋਬਾ ਦੀ ਅਗਵਾਈ ਹੇਠ ਹੋਣ ਵਾਲਾ ਇਹ ਸਮਾਗਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਹੈ। ਅਜਿਹੇ ਮਾਹੌਲ ਵਿੱਚ ਕਿਸੇ ਧਾਰਮਿਕ ਸਮਾਗਮ ਦੇ ਰੂਟ ਨਾਲ ਜੁੜੇ ਸਾਈਨ ’ਤੇ ਨਫ਼ਰਤੀ ਅਤੇ ਧਮਕੀ ਭਰੀ ਲਿਖਤ ਸਾਹਮਣੇ ਆਉਣਾ ਗੰਭੀਰ ਮਾਮਲਾ ਹੈ। “ਵਾਪਸ ਭਾਰਤ ਜਾਓ” ਵਰਗੀ ਭਾਸ਼ਾ ਸਿਰਫ਼ ਕਿਸੇ ਇੱਕ ਵਿਅਕਤੀ ਨੂੰ ਨਿਸ਼ਾਨਾ ਨਹੀਂ ਬਣਾਉਂਦੀ, ਬਲਕਿ ਇੱਥੇ ਵੱਸ ਰਹੇ ਪੂਰੇ ਭਾਈਚਾਰੇ ਦੀ ਪਹਿਚਾਣ ਅਤੇ ਹੱਕਾਂ ’ਤੇ ਸਵਾਲ ਖੜ੍ਹਾ ਕਰਨ ਦੀ ਕੋਸ਼ਿਸ਼ ਕਰਦੀ ਹੈ।

featured-img

 

Leave a Reply

Your email address will not be published. Required fields are marked *