Sep 8, 2026
ਐਡਮਿੰਟਨ ( ਬਲਵਿੰਦਰ ਬਾਲਮ )- ਐਡਮਿੰਟਨ ਸ਼ਹਿਰ ਚ ਬੀਤੇ ਦਿਨੀ ਪੰਜਾਬ ਯੂਨਾਈਟਡ ਕਲਚਰ ਕਲੱਬ ਵੱਲੋਂ ਵਾਲੀਬਾਲ ਸ਼ੂਟਿੰਗ, ਸਮੈਸਿੰਗ ਤੇ ਮੇਲਾ ਪੰਜਾਬਣਾਂ ਦਾ ਮੈਡੋਜ ਰੈਕ ਸੈਂਟਰ 17 ਸਟਰੀਟ ਬਾਹਰ ਗਰਾਊਂਡ ਵਿਖੇ ਧੂਮ ਧਾਮ ਨਾਲ ਕਰਵਾਇਆ ਗਿਆ। ਇਸ ਮੇਲੇ ਵਿੱਚ ਸੀਪ , ਰੱਸਾਕਸ਼ੀ, ਬੱਚਿਆਂ ਦੀਆਂ ਦੌੜਾਂ, ਲੇਡੀਜ਼ ਮਿਊਜੀਕਲ ਚੇਅਰਜ਼, ਪੰਜਾਬੀ ਮੁਟਿਆਰਾਂ ਦੇ ਮੁਕਾਬਲੇ, ਪਹਿਰਾਵਾ ਮੁਕਾਬਲੇ ਵੀ ਕਰਵਾਏ ਗਏ। ਇਸ ਮੇਲੇ ਵਿੱਚ ਮੁਫਤ ਪ੍ਰਵੇਸ਼ ਅਤੇ ਮੁਫਤ ਭੋਜਨ ਪਦਾਰਥਾਂ ਦੀ ਵਧੀਆ ਵਿਵਸਥਾ ਸੀ। ਦੌੜਾਂ ਤੇ ਹੋਰ ਖੇਡ ਕਿਰਿਆਵਾਂ ਵਿੱਚ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਜੇਤੂ ਰਹਿਣ ਵਾਲੇ ਸੁਖਬੀਰ, ਹਰਪ੍ਰੀਤ, ਗੁਰਵੀਰ, ਅਤੇ ਨਰਿੰਦਰ ਕੌਰ, ਸਵਰਨਜੀਤ ਕੌਰ, ਸੁਰਿੰਦਰ ਕੌਰ ਅਤੇ ਡੇਵਿਡ ਸਿੱਧੂ, ਪ੍ਰਭ ਸਿਮਰਨ, ਤੇਜਿੰਦਰ ਸਿੰਘ ਅਤੇ ਹਰਵਿੰਦਰ ਰਾਣਾ, ਪ੍ਰੇਮ ਫੌਜੀ ਅਤੇ ਤਜਿੰਦਰ ਸਿੰਘ, ਗੁਰਦੀਪ. ਚਰਨਜੀਤ ਅਤੇ ਸ਼ੁਭਪ੍ਰੀਤ, ਅਵਨੀਤ, ਗੁਰਨੂਰ ਤੇ ਅਮਰੀਤ ਮਨਵੀਰ ਐਸ਼ਮਨ ਅਤੇ ਸ਼ਾਬੀ ਜੋਤ, ਮੰਨਣ ਕਰਨਵੀਰ ਅਤੇ ਅਨਮੋਲ ਰਣਵੀਰ, ਨਵਰਾਜ ਤੇ ਰਮਨਦੀਪ, ਜਸਪ੍ਰੀਤ, ਰਾਜਵਿੰਦਰ ਅਤੇ ਦਰਸ਼ਨ ਸਿੰਘ ਢਿੱਲੋਂ, ਕਾਲੀ ਸੰਧੂ, ਸੁਰਿੰਦਰ, ਅਠਵਾਲ ਅਤੇ ਸੰਜੀਵ ਧੋਗੜੀ, ਸੁਖਬੀਰ ਸਿੰਘ ਅਤੇ ਸਬਰ ਬੀਰ, ਨਵਰੀਤ, ਉਦੇ ਸਿੰਘ ਸ਼ੀਨਾ ਅਤੇ ਕਬੀਰ ਅਵਰਾਜ, ਗੁਣਤਾਸ ਅਤੇ ਇਕਾਂਤ, ਯੋਧ ਸ਼ਾਹਬਤ ਅਤੇ ਸਮਰਪ੍ਰੀਤ, ਸਹਜ ਪ੍ਰੀਤ, ਰਣਵੀਰ ਸਿੰਘ ਰਹੇ। ਤਾਸ਼ ਮੁਕਾਬਲੇ ਵਿੱਚ ਪਹਿਲਾ ਸਥਾਨ ਕੁਲਵਿੰਦਰ ਸਿੱਧੂ ਤੇ ਚਰਨਾ ਵਾਇਰਿੰਗ, ਦੂਸਰਾ ਸਥਾਨ ਲਾਡੀ ਸੂਰਮਾ ਤੇ ਪ੍ਰੇਮ ਬਾਵਾ, ਤੀਸਰਾ ਸਥਾਨ ਸਰਬਜੀਤ ਗਰੇਵਾਲ ਅਤੇ ਅਵਤਾਰ ਰਾਏ ਨੇ ਹਾਸਿਲ ਕੀਤਾ। ਮੇਲਾ ਮੁਟਿਆਰਾਂ ਦਾ ਵਿੱਚ ਮਨੋਰੰਜਿਤ ਤੇ ਬਾਜ਼ਾਰ ਕਿਰਿਆਵਾਂ ਵਿੱਚ ਸਥਾਨਕ ਪੰਜਾਬੀ ਭਾਈਚਾਰੇ ਦੀਆਂ ਔਰਤਾਂ ਨੇ ਪੁਰਾਣੀਆਂ ਤੇ ਨਵੀਆਂ ਬੋਲੀਆਂ ਪਾ ਕੇ ਗਿੱਧੇ ਸੱਭਿਆਚਾਰ ਆਪਣੇ ਪੰਜਾਬੀ ਵਿਰਸੇ ਨਾਲ ਜੋੜਨ ਦਾ ਸੁਚੱਜਾ ਉਪਰਾਲਾ ਕੀਤਾ। ਮੁਟਿਆਰਾਂ ਨੂੰ ਵੇਖ ਕੇ ਇੰਝ ਪ੍ਰਤੀਤ ਹੋ ਰਿਹਾ ਸੀ ਜਿਵੇਂ ਸਾਰੇ ਪੰਜਾਬ ਦਾ ਗਿੱਧਾ ਇਥੇ ਉੱਤਰ ਆਇਆ ਹੋਵੇ। ਜੇਤੂ ਖਿਡਾਰੀਆਂ ਤੇ ਉਦਮੀਆਂ ਨੂੰ ਟਰਾਫੀਆਂ ਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਇਹ ਦਿਨ ਯਾਦਗਾਰੀ ਮੇਲਾ ਹੋ ਨਿਬੜਿਆ। ਇਸ ਮੇਲੇ ਦੇ ਮੁੱਖ ਪ੍ਰਬੰਧਕ ਜੰਗ ਪਹਿਲਵਾਨ, ਚਰਨਜੀਤ ਸਿੰਘ ਤੇ ਗੁਰਿੰਦਰ ਸਿੰਘ ਸਿੱਧੂ, ਸਰਬਜੀਤ ਸਿੰਘ ਸਿੱਧੂ, ਕੁਲਵਿੰਦਰ ਸਿੰਘ ਸਿੱਧੂ, ਕਰਮਜੀਤ ਸਿੰਘ ਗਿੱਲ, ਕਮਲਜੀਤ ਕੌਰ ਸੰਧੂ ਨੇ ਮੇਲੇ ਦੇ ਵਧੀਆ ਪ੍ਰਬੰਧ ਨੂੰ ਚਾਰ ਚੰਨ ਲਗਾ ਦਿੱਤੇ। ਇਸ ਮੌਕੇ ਤੇ ਲੇਖਕਾਂ, ਬੁੱਧੀਜੀਵੀਆਂ ਤੇ ਪੱਤਰਕਾਰਾਂ ਨੇ ਵੀ ਸ਼ਮੂਲੀਅਤ ਕੀਤੀ। ਵਿਸ਼ੇਸ਼ ਤੌਰ ਤੇ ਮਨਜੀਤ ਸਿੰਘ ਫੇਰੂਮਾਨ, ਨਰਿੰਦਰ ਸਿੰਘ ਲੁਬਾਣਾ, ਦਲਬੀਰ ਸਿੰਘ ਰਿਆੜ, ਪਾਰਸ ਮਹੀਨੀਆਂ, ਸੁਖਦੇਵ ਸਿੰਘ, ਤਜਿੰਦਰ ਪਾਲ ਸਿੰਘ ਰਿਆੜ, ਕਰਨੈਲ ਸਿੰਘ, ਸਤਨਾਮ ਸਿੰਘ, ਕਾਰਜ ਸਿੰਘ, ਅਜੀਤ ਸਿੰਘ ਖੰਗੂੜਾ, ਪੁਰਦਮਨ ਸਿੰਘ, ਦਰਸ਼ਨ ਸਿੰਘ ਬਰਾੜ ਨੇ ਸ਼ਿਰਕਤ ਕੀਤੀ। ਮੰਚ ਸੰਚਾਲਨ ਦੇ ਫਰਜ਼ ਕਮਲਜੀਤ ਸਿੰਘ ਨੇ ਨਿਭਾਏ।

Leave a Reply

Your email address will not be published. Required fields are marked *