Sep 8, 2026

ਐਬਸਫੋਰਡ- ਬੀਤੇ ਸ਼ਨੀਵਾਰ ਨੂੰ  ਟਾਊਨਲਾਈਨ-ਮੈਕਲੋਰ ਰੋਡ ਸਥਿਤ ਫਰੂਟੀਕੈਨਾ ਪਲਾਜੇ ਦੇ ਕਾਰਨਰ ਵਿਚ ਨਾਨ ਸਟਾਪ ਇੰਡੀਅਨ ਕੋਜ਼ੀਨ ਐਂਡ ਕੇਟਰਿੰਗ ਦੀ ਸ਼ਾਨਦਾਰ ਗਰੈਂਡ ਓਪਨਿੰਗ ਕੀਤੀ ਗਈ। ਇਸ ਮੌਕੇ ਪੁੱਜੇ ਮਹਿਮਾਨਾਂ ਦਾ ਸਵਾਗਤ ਐਬਸਫੋਰਡ ਦੀ ਉਘੀ ਸ਼ਖਸੀਅਤ ਤੇ ਲੇਖਕ ਗੁਰਦੇਵ ਸਿੰਘ ਬਰਾੜ ਤੇ ਉਹਨਾਂ ਦੇ ਸਪੁੱਤਰ ਗੁਰਵੀਰ ਬਰਾੜ ਵਲੋਂ ਕੀਤਾ ਗਿਆ। ਸ ਬਰਾੜ ਵਲੋਂ ਐਮ ਪੀ ਸੁਖਮਨ ਗਿੱਲ ਅਤੇ ਐਮ ਪੀ ਬਰੈਡ ਵਿਸ ਦੀ ਹਾਜ਼ਰੀ ਵਿਚ ਫੀਤਾ ਕੱਟਕੇ ਰੈਸਟੋਰੈਂਟ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਸ਼ਹਿਰ ਦੀਆਂ ਉਘੀਆਂ ਸ਼ਖਸੀਅਤਾਂ ਵਿਚ ਸ਼ਾਮਿਲ ਖਾਲਸਾ ਦੀਵਾਨ ਸੁਸਾਇਟੀ ਦੇ ਪ੍ਰਧਾਨ ਰਾਜਿੰਦਰ ਸਿੰਘ ਢਿੱਲੋਂ, ਜਗਦੇਵ ਸਿੰਘ ਮੱਖਣ, ਅਵਤਾਰ ਸਿੰਘ ਰਾਜਾ ਗਿੱਲ, ਵਿਨੈ ਵੜੈਚ, ਜੈਗ ਸਿੱਧੂ, ਰਾਜਵਿੰਦਰ ਸਿੰਘ ਸੰਧੂ, ਅੰਮ੍ਰਿਤਪਾਲ ਮੰਡ, ਕੌਂਸਲਰ ਦੇਵ ਸਿੱਧੂ ਤੇ ਹੋਰਾਂ ਨੇ ਬਰਾੜ ਪਰਿਵਾਰ ਨੂੰ ਨਵੇਂ ਬਿਜਨਸ ਲਈ ਵਧਾਈਆਂ ਦਿੱਤੀਆਂ। ਇਸ ਮੌਕੇ ਮਹਿਮਾਨਾਂ ਲਈ ਖਾਣ ਪੀਣ ਦਾ ਖਾਸ ਪ੍ਰਬੰਧ ਸੀ। ਜ਼ਿਕਰਯੋਗ ਹੈ ਕਿ ਨਾਨ ਸਟਾਪ ਇੰਡੀਅਨ ਕੋਜ਼ੀਨ ਦਾ ਨਵਾਂ ਬਿਜਨੈਸ ਇਥੇ ਪਹਿਲਾਂ ਚਲਦੇ ਰਹੇ ਲਾਈਟ ਹਾਊਸ ਦੀ ਥਾਂ ਤੇ ਸ਼ੁਰੂ ਕੀਤਾ ਗਿਆ ਹੈ।

Leave a Reply

Your email address will not be published. Required fields are marked *