ਸਰੀ- ਬੀਤੇ ਦਿਨੀਂ ਸਰੀ ਦੇ ਉਘੇ ਕਬੱਡੀ ਪ੍ਰੋਮੋਟਰ ਅਤੇ ਪ੍ਰਿੰਸ ਰੂਫਿੰਗ ਦੇ ਮਾਲਕ ਸ ਬਲਬੀਰ ਸਿੰਘ ਬੈਂਸ ਅਤੇ ਸੁਰਿੰਦਰ ਕੌਰ ਬੈਂਸ ਦੇ ਸਪੁੱਤਰ ਜਸਦੀਪ ਸਿੰਘ ਦਾ ਸ਼ੁਭ ਵਿਆਹ ਐਸ਼ਲੀ ਲੌਰਨ ਪੈਟਰਸਨ ( ਸਪੁੱਤਰੀ ਮਿਸਟਰ ਕੈਨਥ ਡੀਨ ਪੈਟਰਸਨ, ਮਿਸਜ ਟਰੇਸੀ ਲਿਨ ਪੈਟਰਸਨ) ਨਾਲ ਮਿਸ਼ਨ ਸਿੱਖ ਟੈਂਪਲ ਵਿਖੇ ਪੂਰਨ ਗੁਰਮਰਿਆਦਾ ਅਨੁਸਾਰ ਹੋਇਆ। ਇਸ ਮੌਕੇ ਵੱਡੀ ਗਿਣਤੀ ਵਿਚ ਦੋਵਾਂ ਪਰਿਵਾਰਾਂ ਦੇ ਰਿਸ਼ਤੇਦਾਰ ਅਤੇ ਭਾਈਚਾਰਕ ਸਾਂਝ ਵਾਲੇ ਲੋਕਾਂ ਨੇ ਸ਼ਮੂਲੀਅਤ ਕੀਤੀ ਤੇ ਨਵ ਵਿਆਹੀ ਜੋੜੀ ਨੂੰ ਅਸ਼ੀਰਵਾਦ ਤੇ ਵਧਾਈਆਂ ਦਿੱਤੀਆਂ। ਅਗਲੇ ਦਿਨ ਸਰੀ ਦੇ ਕਰਾਉਨ ਪੈਲਸ ਬੈਂਕੁਇਟ ਹਾਲ ਵਿਚ ਸ਼ਾਨਦਾਰ ਰਿਸੈਪਸ਼ਨ ਪਾਰਟੀ ਕੀਤੀ ਗਈ। ਰਿਸੈਪਸ਼ਨ ਪਾਰਟੀ ਵਿਚ ਵੀ ਭਾਰੀ ਗਿਣਤੀ ਵਿਚ ਮਹਿਮਾਨਾਂ ਨੇ ਸ਼ਮੁੂਲੀਅਤ ਕੀਤੀ ਤੇ ਬੈਂਸ ਤੇ ਪੈਟਰਸਨ ਪਰਿਵਾਰਾਂ ਨਾਲ ਖੁਸ਼ੀਆਂ ਸਾਂਝੀਆਂ ਕੀਤੀਆਂ। ਇਸ ਮੌਕੇ ਇੰਡੀਆ ਤੋਂ ਵਿਸ਼ੇਸ਼ ਤੌਰ ਤੇ ਪੁੱਜੇ ਚੌਧਰੀ ਓਮ ਪ੍ਰਕਾਸ਼ ਚੇਅਰਮੈਨ ਸ਼ਿਵਾਲਕ ਵਿਕਾਸ ਬੋਰਡ ਹਰਿਆਣਾ, ਸਰੀ ਦੇ ਸਾਬਕਾ ਮੇਅਰ ਡੱਗ ਮੈਕਲਮ, ਕੌਂਸਲਰ ਮਨਦੀਪ ਨਾਗਰਾ, ਸਾਬਕਾ ਚੇਅਰਮੈਨ ਅਜਮੇਰ ਸਿੰਘ ਭਾਗਪੁਰ, ਕੈਲਗਰੀ ਤੋਂ ਦਲਬੀਰ ਸਿੰਘ ਜੱਲੋਵਾਲੀਆ, ਨਨੈਮੋ ਤੋਂ ਰਾਜ ਬੰਗਾ ਤੇ ਹੋਰ ਸ਼ਖਸੀਅਤਾਂ ਨੇ ਬੈਂਸ ਪਰਿਵਾਰ ਨੂੰ ਬੇਟੇ ਦੇ ਵਿਆਹ ਲਈ ਵਧਾਈਆਂ ਦਿੱਤੀਆਂ।









