Sep 9, 2026
ਸਿਆਟਲ-ਪੰਜਾਬੀ ਲਿਖਾਰੀ ਸਭਾ ਸਿਆਟਲ ਰਜਿ: ਵਲੋੰ 12 ਸੰਤਬਰ ਦਿਨ ਸ਼ਨਿਚਰਵਾਰ ਨੂੰ ‘ਰੰਧਾਵਾ ਫਾਊਂਡੇਸ਼ਨ ‘ ਦੇ ਹਾਲ ਪਤਾ 410-3rd Ave S.Kent WA 98032. ਵਿਖੇ ਸਭਾ ਦੇ ਪ੍ਰਧਾਨ ਨਾਮੀ ਲਿਖਾਰੀ ਤੇ ਗੀਤਕਾਰ  ਜਿਹਨਾਂ ਦੀਆਂ ਕਹਾਣੀਆਂ ਕਵਿਤਾਵਾਂ , ਵਿਅੰਗ ਨੂੰ ਲੋਕ ਲਗ-ਭਗ ਚਾਲੀ ਸਾਲਾਂ ਤੋਂ ਪੜ੍ਹਦੇ ਸੁਣਦੇ ਆ ਰਹੇ ਹਨ। ‘ਸ:ਕਰਨੈਲ ਸਿੰਘ ਕੈਲ’ ਦਾ ਪਲੇਠਾ ਕਹਾਣੀ- ਸੰਗ੍ਰਹਿ ‘ਸ਼ਗਨਾਂ ਦਾ ਕਾਰਡ’ਲੋਕ-ਅਰਪਣ ਕੀਤਾ ਜਾ ਰਿਹਾ ਹੈ। ਇਸ ਮੌਕੇ ਸ: ਕੈਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਪ੍ਰੋਗ੍ਰਾਮ ਵਿਚ ਪੰਜਾਬ ਤੋਂ ਵਿਸ਼ੇਸ਼ ਤੌਰ ‘ਤੇ ਆਏ ਹੋਏ *ਜੰਨਤ ਏ ਜਰਖੜ* ਦੇ ਬਾਨੀ, ਉਘੇ ਪੱਤਰਕਾਰ,ਹਾਕੀ ਦੇ ਪ੍ਰਮੋਟਰ ਤੇ ਸਮਾਜ ਸੇਵੀ ਜਗਰੂਪ ਸਿੰਘ ਜਰਖੜ ਮੁੱਖ ਮਹਿਮਾਨ ਤੇ ਬੁਲਾਰੇ ਹੋਣਗੇ ।
           ਇਸ ਦੇ ਨਾਲ ਹੀ ਕਵੀ-ਦਰਬਾਰ ਵੀ ਹੋਵੇਗਾ,ਜਿਸ ਵਿਚ ਸਥਾਨਕ ਲਿਖਾਰੀਆਂ ਕਵੀਆਂ ਬੁਲਾਰਿਆਂ ਤੋਂ ਇਲਾਵਾ ਕਈ ਨਵੇਂ ਗਾਇਕ ਚੇਹਰੇ ਵੀ ਸ਼ਾਮਲ ਹੋਣਗੇ।ਪੰਜਾਬ ਦੇ  ਮਾਣ ਮੱਤਾ ਗੀਤਕਾਰ ਤੇ ਗਾਇਕ ਬਲਬੀਰ ਸਿੰਘ ਲਹਿਰਾ ਇਸ ਕਵੀ ਦਰਬਾਰ ਵਿਚ ਵਿਲੱਖਣ ਯੋਗਦਾਨ ਪਾਉੁਣ ਦੇ ਨਾਲ ਨਾਲ ਸਿਫਤੀ ਸਟੇਜ ਦਾ ਮਾਣ ਬਣੇਗਾ।
    ਪ੍ਰੋਗਰਾਮ ਦੀ ਸ਼ੁਰੂਆਤ ਠੀਕ 11.00 ਵਜੇ ਹੋਵੇਗੀ। ਇਸ ਸਮੇਂ ਖਾਣ ਪੀਣ ਦਾ ਵਿਸ਼ੇਸ਼ ਪ੍ਰਬੰਧ ਹੋਵੇਗਾ ਤੇ ਇਹ ਸੇਵਾ ਸਾਡੇ ਸਭ ਦੇ ਅਜੀਜ ਸ: ਬਲਬੀਰ ਸਿੰਘ ਲਹਿਰਾ ਵਲੋਂ ਉਨ੍ਹਾਂ ਦੇ ਘਰ ਪ੍ਰਮਾਤਮਾਂ ਦੀ ਬਖਸ਼ਿਸ਼ ਪੋਤਰੇ ਦੀ ਦਾਤ ਦੀ ਖੁਸ਼ੀ ਵਿੱਚ ਕੀਤੀ ਜਾਵੇਗੀ। ਪ੍ਰੋਗਰਾਮ ਦੇ ਅਖੀਰ ਵਿਚ ਲਹਿਰਾ ਸਾਬ੍ਹ ਵੱਲੋਂ ਸਭ ਦੀ ਪਸੰਦ ਸੁਆਦਲੇ ਪੀਜ਼ੇ ਦਾ ਬੰਦੋਬਸਤ ਕੀਤਾ ਜਾਵੇਗਾ । ਪ੍ਰੋਗਰਾਮ ਵਿੱਚ ਆਪ ਸਭ ਨੂੰ ਖੁੱਲ੍ਹਾ ਸੱਦਾ ਦਿਤਾ ਜਾਂਦਾ ਹੈ ।

Leave a Reply

Your email address will not be published. Required fields are marked *