ਕੈਲਗਰੀ- ਬੀਤੇ ਦਿਨੀ ਊਘੇ ਕਿਸਾਨ ਆਗੂ ਬਿੱਟੂ ਡੱਲਾ ਅਤੇ ਕੁਲਦੀਪ ਸਿੰਘ ਦੌਲਤਪੁਰਾ ਦਾ ਕੈਲਗਰੀ ਵਿਖੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਬਿੱਟੂ ਡੱਲਾ ਜੋ ਕਿ ਪੰਜਾਬ ਦੇ ਜਗਰਾਉਂ ਨੇੜੇ ਪਿੰਡ ਡੱਲਾ ਨਾਲ ਸਬੰਧਿਤ ਹਨ, ਇਸ ਪਿੰਡ ਦੀ ਖੇਤੀ ਸਹਿਕਾਰੀ ਸਭਾ ਦੇ ਪ੍ਰਧਾਨ ਹਨ। ਉਹਨਾਂ ਦੇ ਕੈਨੇਡਾ ਦੌਰੇ ਦੌਰਾਨ ਕੈਲਗਰੀ ਵਿਖੇ ਪੁੱਜਣ ਤੇ ਐਮ ਪੀ ਅਮਨਪ੍ਰੀਤ ਸਿੰਘ ਗਿੱਲ, ਐਮ ਪੀ ਦਲਵਿੰਦਰ ਸਿੰਘ, ਡਾ ਜਸਵਿੰਦਰ ਸਿੰਘ ਬਰਾੜ ਤੇ ਹੋਰ ਸਥਾਨਕ ਸ਼ਖਸੀਅਤਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਸਰੀ ਤੋਂ ਵਿਸ਼ੇਸ਼ ਤੌਰ ਤੇ ਪੁੱਜੇ ਸ ਕੁਲਦੀਪ ਸਿੰਘ ਦੌਲਤਪੁਰਾ ਤੋ ਇਲਾਵਾ ਸ੍ਰੋਮਣੀ ਕਮੇਟੀ ਮੈਂਬਰ ਜਥੇਦਾਰ ਫੁੰਮਣ ਸਿੰਘ, ਗੁਰਲਾਲ ਸਿੰਘ ਸਲਾਬਤਪੁਰਾ, ਜੱਗਾ ਸਿੰਘ ਰਾਊਕੇ, ਕਰਤਾਰ ਸਿੰਘ ਸੱਦਾਸਿੰਘ ਵਾਲਾ, ਰਾਮ ਸਿੰਘ ਸਾਬਕਾ ਸਰਪੰਚ, ਗੁਰਜੀਤ ਸਿੰਘ ਸਿੱਧੂ ਤੇ ਕੌਰ ਸਿੰਘ ਬਰਾੜ ਵੀ ਹਾਜ਼ਰ ਸਨ।

