Sep 9, 2026

ਵੈਨਕੂਵਰ, 6 ਸਤੰਬਰ (ਮਲਕੀਤ ਸਿੰਘ)- ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਮੋਹਰਲੀ ਕਤਾਰ ਦੇ ਵਿਦਿਅਕ ਅਦਾਰਿਆਂ ‘ਚੋਂ ਇੱਕ ਗਿਣੇ ਜਾਂਦੇ  ਖ਼ਾਲਸਾ ਸਕੂਲਜ਼ ਸੰਸਥਾ ਵੱਲੋਂ ਆਪਣੀ ਸਥਾਪਨਾ ਦੇ 40 ਸਾਲ ਪੂਰੇ ਹੋਣ ਦੀ ਖੁਸ਼ੀ ਵਿੱਚ ਧਾਰਮਿਕ ਸਮਾਗਮ ਆਯੋਜਿਤ  ਕਰਵਾਇਆ । ਜ਼ਿਕਰਯੋਗ ਹੈ ਕਿ 1986 ਵਿੱਚ ਹੋਂਦ ਵਿੱਚ ਆਈ ਖਾਲਸਾ ਸਕੂਲਜ਼ ਸੰਸਥਾ  ਆਪਣੀ 40ਵੀਂ ਵਰ੍ਹੇਗੰਢ ਮਨਾ ਰਹੀ ਹੈ।ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਉਕਤ ਸੰਸਥਾ ਦੀ ਡਾਇਰੈਕਟਰ  ਗੁਰਮਿੰਦਰ ਕੌਰ ਮਲਿਕ ਅਤੇ ਧਾਰਮਿਕ ਵਿਭਾਗ ਦੇ ਮੁਖੀ ਭਾਈ ਕੁਲਵਿੰਦਰ ਸਿੰਘ ਨੇ ਸਾਂਝੇ ਤੌਰ ਤੇ  ਦੱਸਿਆ ਕਿ
ਇਸ ਮੌਕੇ ਖ਼ਾਲਸਾ ਸਕੂਲ ਨਿਊਟਨ, ਸਰੀ ਵਿਖੇ ਸ੍ਰੀ ਅਖੰਡਪਾਠ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਇੱਕ ਧਾਰਮਿਕ ਦੇ ਪਰਿਵਾਰਿਕ ਸਮਾਗਮ ਅਯੋਜਿਤ  ਕਰਵਾਇਆ ਗਿਆ ਜਿਸ ਦੌਰਾਨ ਸਕੂਲੀ ਬੱਚਿਆਂ ਦੇ ਕੀਰਤਨੀ ਜਥਿਆਂ  ਤੋਂ ਇਲਾਵਾ ਭਾਈ ਨਿਰੰਜਨ ਸਿੰਘ ਅਤੇ ਉਨਾਂ ਦੇ ਰਾਗੀ ਜਥੇ ਵੱਲੋਂ  ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਇਸ ਦੌਰਾਨ ਪਿਛਲੇ ਲੰਬੇ ਸਮੇਂ ਤੋਂ ਇਸ ਸੰਸਥਾ ਲਈ ਸਲਾਘਾਯੋਗ  ਸੇਵਾਵਾਂ ਨਿਭਾਉਣ ਵਾਲੀਆਂ ਸ਼ਖਸੀਅਤਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ

ਇਸ ਸਮਾਗਮ ਦੌਰਾਨ ‘ਵਾਲ ਆਫ਼ ਆਨਰ’ ਦਾ ਉਦਘਾਟਨ ਵੀ ਕੀਤਾ ਗਿਆ ਅੱਜ ਦੇ ਇਹਨਾਂ ਸਮਾਗਮਾਂ ਦੌਰਾਨ ਗੁਰੂ ਕੇ ਅਤੁੱਟ ਲੰਗਰਾਂ ਤੋਂ ਇਲਾਵਾ ਪੀਜ਼ਾ ਅਤੇ ਆਈਸਕ੍ਰੀਮ ਵੀ ਵਰਤਾਈ ਗਈ ਅਖੀਰ ‘ਚ ਸਕੂਲ ਦੀ ਪ੍ਰਬੰਧਕ ਕਮੇਟੀ  ਦੇ ਅਹੁਦੇਦਾਰਾਂ ਵੱਲੋਂ ਸਾਰਿਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ।

Leave a Reply

Your email address will not be published. Required fields are marked *