Sep 10, 2026

ਉਘੇ ਬਿਜਨਸਮੈਨ ਸਰੂਪ ਮਾਨ ਦੇ ਗ੍ਰਹਿ ਵਿਖੇ ਭਰਵੀਂ ਇਕਤਰਤਾ-

ਵੈਨਕੂਵਰ (ਜੁਗਿੰਦਰ ਸਿੰਘ ਸੁੰਨੜ)- 17 ਅਕਤੂਬਰ ਨੂੰ ਮਿਊਂਸਿਪਲ ਚੋਣਾਂ ਨਜ਼ਦੀਕ ਆ ਰਹੀਆਂ ਹਨ। ਹਰੇਕ ਪਾਰਟੀ ਆਪਣੇ ਚੋਣ ਪ੍ਰਚਾਰ ਤੇ ਮੈਨੀਫੈਸਟੋ ਜਾਰੀ ਕਰਦੀ ਹੈ। ਸ਼ੁੱਕਰਵਾਰ 4 ਸਤੰਬਰ ਆਪਣੀ ਕਮਿਊਨਿਟੀ ਦੀ ਜਾਣੀ ਪਹਿਚਾਣੀ ਸ਼ਖ਼ਸੀਅਤ ਸਰੂਪ  ਮਾਨ ਨੇ ਆਪਣੀ ਕਮਿਊਨਿਟੀ ਦੇ ਲਗਪਗ 100 ਵਿਅਕਤੀਆਂ ਨੂੰ ਆਪਣੇ ਘਰ ਬੁਲਾਇਆ। ਜਿਨ੍ਹਾਂ ਵਿਚ ਕਿਨ ਸਿਮ (ਮੇਅਰ) ਦੀ ਸਮੁੱਚੀ ਏ.ਬੀ.ਸੀ ਟੀਮ ਪਹੁੰਚੀ ਹੋਈ ਸੀ। ਪਾਲ ਬੀਸਲਾ ਨੇ ਸਾਰੇ ਉਮੀਦਵਾਰਾਂ ਦੀ ਜਾਣ ਪਹਿਚਾਣ ਪੰਜਾਬੀ ਅਤੇ ਅੰਗਰੇਜ਼ੀ ਵਿਚ ਕਰਵਾਈ। ਪਿਛਲੇ ਹਾਰ ਚੁੱਕੇ ਕੌਂਸਲਰਾਂ ਅਤੇ ਪਾਰਕ ਬੋਰਡ ਦੇ ਮੈਂਬਰਾਂ ਦੀ ਕਾਰਗੁਜ਼ਾਰੀ ਬਾਰੇ ਵੀ ਦੱਸਿਆ। ਕਿਨ ਸਿਮ ਨੇ ਪਿਛਲੇ 4 ਸਾਲਾਂ ਵਿਚ ਆਪਣੀ ਪਾਰਟੀ ਦੀਆਂ ਸਰਗਰਮੀਆਂ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ। ਪਿਛਲੇ 23 ਸਾਲਾਂ ਵਿਚ ਕਿਰਾਇਆ ਰੇਟ ਘਟਿਆ ਹੈ, ਜਨਤਾ ਦੀ ਸੇਫ਼ਟੀ ਲਈ ਉਪਰਾਲੇ ਕੀਤੇ ਜਾ ਰਹੇ ਹਨ। ਘਰਾਂ ਦਾ ਟੈਕਸ ੦%  ਤੇ ਰੁਕਿਆ ਹੈ ਅਗਲੇ ਸਾਲ ਵੀ ਜ਼ੀਰੋ ਹੀ ਰਹੇਗਾ ਭਾਵ ਵਧੇਗਾ ਨਹੀਂ ਜੇਕਰ ਤੁਸੀਂ  ਉਹਨਾਂ ਦੀ ਟੀਮ ਨੂੰ ਜਿਤਾਉਂਦੇ ਹੋ। ਨਸ਼ਿਆਂ ਤੇ ਡਰੱਗ ਬਾਰੇ ਵੀ ਉਨ੍ਹਾਂ ਦੱਸਿਆ ਕਿ ਇਸ ਬਾਰੇ ਕਾਫ਼ੀ ਸੁਧਾਰ ਕੀਤਾ ਗਿਆ ਹੈ ਹੋਰ ਸੁਧਾਰ ਦੀ ਜ਼ਰੂਰਤ ਹੈ। ਪਰੰਤੂ ਵਿਰੋਧੀ ਧਿਰ ਸਾਨੂੰ ਉਸਾਰੂ ਕੰਮ ਨਹੀਂ ਕਰਨ ਦਿੰਦੀ, ਵਿਰੋਧ ਕਰਦੀ ਹੈ, ਇਸ ਵਾਸਤੇ ਸਾਨੂੰ ਪੂਰੀ ਬਹੁਮਤ ਨਾਲ ਜਿਤਾਓ।  ਅਸੀ ਧੜੱਲੇ ਨਾਲ ਫ਼ੈਸਲੇ ਲੈ ਸਕੀਏ। ਘਰਾਂ ਨੂੰ ਅਸੀਂ ਛੇਤੀ ਪਰਮਿਟ ਦੇਣ ਦੇ ਉਪਰਾਲੇ ਕਰ ਰਹੇ ਹਾਂ ਤਾਂ ਜੋ ਹਰੇਕ ਆਪਣੀ ਪਹੁੰਚ ਨਾਲ ਰਹਿ ਸਕੇ। ਇਸ ਮੌਕੇ ਕਮਿਊਨਿਟੀ ਦੇ ਨਾਮਵਰ ਪਤਵੰਤੇ ਸੱਜਣ ਪਹੁੰਚੇ ਹੋਏ ਸਨ। ਉਨ੍ਹਾਂ ਨੇ ਹਰੇਕ ਦੇ ਸਵਾਲਾਂ ਦੇ ਜਵਾਬ ਦਿੱਤੇ। ਸਰੂਪ ਸਿੰਘ ਮਾਨ ਵੱਲੋਂ ਖਾਣੇ ਦਾ ਵਧੀਆ ਪ੍ਰਬੰਧ ਕੀਤਾ ਗਿਆ।  ਸਾਰਿਆਂ ਦੀ ਪੂਰੀ ਮਹਿਮਾਨ ਨਿਵਾਜੀ ਕੀਤੀ ਗਈ। ਸਰੂਪ ਸਿੰਘ ਮਾਨ ਹਮੇਸ਼ਾ ਹੀ ਆਪਣੀ ਕਮਿਊਨਿਟੀ ਦੇ ਉਸਾਰੂ ਕੰਮਾਂ ਵਿਚ ਵਧ-ਚੜ੍ਹ ਕੇ ਹਿੱਸਾ ਲੈਂਦੇ ਹਨ। ਸਾਰਿਆਂ ਨੇ ਕੈਨ ਸਿਮ ਦੀ ਪੂੀਰ ਟੀਮ ਨੂੰ ਤਨੋ ਮਨੋਂ ਤੇ ਧਨੋਂ ਪੂਰਾ ਸਹਿਯੋਗ ਦੇਣ ਦਾ ਵਾਅਦਾ ਕੀਤਾ।

 

Leave a Reply

Your email address will not be published. Required fields are marked *