Sep 10, 2026

ਵੈਨਕੂਵਰ ( ਜੁਗਿੰਦਰ ਸਿੰਘ ਸੁੰਨੜ)- ਬੀਤੀ 4 ਸਤੰਬਰ ਨੂੰ ਬੈਂਸ ਪਰਿਵਾਰ ਵਲੋਂ ਬੇਟੀ ਜੈਨਾ ਕੌਰ ਬੈਂਸ ਦੇ 20ਵੇਂ ਜਨਮ ਦਿਨ ਦੀ ਖੁਸ਼ੀ ਵਿਚ ਸੁਖਮਨੀ ਸਾਹਿਬ ਜੀ ਦੇ ਪਾਠ , ਕੀਰਤਨ ਅਤੇ ਲੰਗਰ ਦੀ ਸੇਵਾ ਕਰਵਾਈ ਗਈ। ਜੈਨਾ ਕੌਰ ਜੋ ਕਿ ਸ ਰਣਜੀਤ ਸਿੰਘ ਬੈਂਸ ਤੇ ਟੈਰੀ ਬੈਂਸ ਦੀ ਬੇਟੀ ਹੈ, ਭਾਈ ਸੁਰਿੰਦਰ ਸਿੰਘ ਤੇ ਗੁਰਦਰਸ਼ਨ ਕੌਰ ਬੈਂਸ ਦੀ ਪੋਤਰੀ ਹੈ ਤੇ ਸ ਮੋਹਣ ਸਿੰਘ ਤੇ ਕੁਲਦੀਪ ਕੌਰ ਮਹਿੰਗਰ ਦੀ ਦੋਹਤੀ ਹੈ, ਸਾਰੇ ਪਰਿਵਾਰਾਂ ਸਮੇਤ ਜਨਮ ਦਿਨ ਦੀ ਖੁਸ਼ੀ ਵਿਚ ਗੁਰੂ ਘਰ ਵਿਖੇ ਧਾਰਮਿਕ ਸਮਾਗਮ ਵਿਚ ਸ਼ਾਮਿਲ ਹੋਏ। ਗਿਆਨੀ ਜੀ ਵਲੋਂ ਬੇਟੀ ਦੀ ਤੰਦਰੁਸਤੀ, ਉਚੇਰੀ ਵਿਦਿਆ ਤੇ ਚੰਗੀ ਸੰਗਤ ਲਈ ਅਰਦਾਸ ਬੇਨਤੀ ਕੀਤੀ ਗਈ। ਸਮੂਹ ਰਿਸ਼ਤੇਦਾਰਾਂ ਤੇ ਸਬੰਧੀਆਂ ਵਲੋਂ ਬੇਟੀ ਨੂੰ ਅਸ਼ੀਰਵਾਦ ਦਿੱਤੇ ਗਏ। ਪ੍ਰਬੰਧਕ ਕਮੇਟੀ ਵਲੋਂ ਬੱਚੀ ਨੂੰ ਪਲੇਕ ਦੇਕੇ ਸਨਮਾਨਿਤ ਕੀਤਾ ਗਿਆ। ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।

Leave a Reply

Your email address will not be published. Required fields are marked *