ਕਰਤਾਰ ਸਿੰਘ ਪਹਿਲਵਾਨ ‘ਸ਼ਾਨ-ਏ-ਪੰਜਾਬ’ ਤੇ ਡਾ. ਗੁਰਵਿੰਦਰ ਸਿੰਘ ਧਾਲੀਵਾਲ ਦਾ ‘ਆਵਾਜ਼-ਏ-ਪੰਜਾਬ’ ਐਵਾਰਡ ਨਾਲ ਸਨਮਾਨ-
ਐਬਸਫੋਰਡ (ਗੁਰਪ੍ਰੀਤ ਸਿੰਘ) -ਲਾਇਨਜ਼ ਵਾਲੀਬਾਲ ਕਲੱਬ ਐਬਸਫੋਰਡ ਵਲੋਂ ਦੂਜਾ ਖੇਡ ਮੇਲਾ ਦਸਮੇਸ਼ ਪੰਜਾਬੀ ਸਕੂਲ ਐਬਸਫੋਰਡ ਦੀਆਂ ਗਰਾਊਂਡਾਂ ‘ਚ ਕਰਵਾਇਆ ਗਿਆ। ਸ਼ਾਨਦਾਰ ਖੇਡ ਮੁਕਾਬਲਿਆਂ ‘ਚ ਸੌਕਰ ਦੀਆਂ ਛੇ ਟੀਮਾਂ ‘ਚੋਂ ਰਿੱਕ ਹੈਨਸਨ ਐਬਸਫੋਰਡ ਨੇ ਪਹਿਲਾ ਅਤੇ ਯਾਰਨ ਕਲੱਬ ਵੈਨਕੂਵਰ ਨੇ ਦੂਜਾ ਸਥਾਨ ਹਾਸਿਲ ਕੀਤਾ। ਵਾਲੀਬਾਲ ਟੂਰਨਾਮੈਂਟ ‘ਚ 20 ਟੀਮਾਂ ਦੇ ਫਸਵੇਂ ਮੁਕਾਬਲੇ ਹੋਏ, ਜਿਨ੍ਹਾਂ ਵਿਚ ਮਿਸ਼ਨ ਵਾਲੀਬਾਲ ਕਲੱਬ ਨੇ ਪਹਿਲਾ, ਦਸਮੇਸ਼ ਵਾਲੀਬਾਲ ਕਲੱਬ ਸਰੀ ਨੇ ਦੂਜਾ ਤੇ ਬਾਬਾ ਫਰੀਦ ਕਲੱਬ ਸਰੀ ਨੇ ਤੀਜਾ ਇਨਾਮ ਜਿੱਤਿਆ। ਟੱਗ ਆਫ਼ ਵਾਰ ਦੀਆਂ 6 ਟੀਮਾਂ ‘ਚ ਮਿਸ਼ਨ ਦੀ ਟੀਮ ਪਹਿਲੇ ਤੇ ਬਾਬਾ ਖੁਸ਼ਹਾਲ ਕਲੱਬ ਸਰੀ ਦੀ ਟੀਮ ਦੂਜੇ ਥਾਂ ‘ਤੇ ਰਹੀ।
ਟੂਰਨਾਮੈਂਟ ‘ਚ ਪਦਮ ਸ਼੍ਰੀ, ਅਰਜਨ ਐਵਾਰਡੀ ਤੇ ਰੁਸਤਮ ਏ ਹਿੰਦ ਕਰਤਾਰ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਉਨ੍ਹਾਂ ਨੂੰ ਖੇਡ ਮੇਲੇ ਵਿਚ ‘ਸ਼ਾਨ-ਏ-ਪੰਜਾਬ’ ਐਵਾਰਡ ਨਾਲ ਸਨਮਾਨਿਆ ਗਿਆ। ਇਸ ਮੌਕੇ ‘ਤੇ ਭਾਈਚਾਰੇ ਦੀ ਉੱਘੀ ਸ਼ਖਸੀਅਤ ਡਾ. ਗੁਰਵਿੰਦਰ ਸਿੰਘ ਧਾਲੀਵਾਲ ਨੂੰ ਉਨ੍ਹਾਂ ਦੀਆਂ ਬਹੁ-ਪੱਖੀ ਸੇਵਾਵਾਂ ਲਈ “ਆਵਾਜ਼-ਏ-ਪੰਜਾਬ” ਐਵਾਰਡ ਦਿੱਤਾ ਗਿਆ। ਇਸ ਮੌਕੇ ਤੇ ਅੰਤਰਰਾਸ਼ਟਰੀ ਪੱਧਰ ‘ਤੇ ਜੇਤੂ ਪਹਿਲਵਾਨਾਂ ‘ਚ ਰੁਪਿੰਦਰ ਜੌਹਲ, ਜ਼ੋਰਾਵਰ ਢੀਂਡਸਾ, ਨਿਸ਼ਾਨ ਰੰਧਾਵਾ, ਤੇਜਵੀਰ ਅਤੇ ਜਗਰੂਪ ਢੀਂਡਸਾ ਨੂੰ ਵਿਸ਼ੇਸ਼ ਤੌਰ ‘ਤੇ ਕੁਸ਼ਤੀ ਦੇ ਖੇਤਰ ‘ਚ ਸਨਮਾਨਿਤ ਕੀਤਾ ਗਿਆ। ਖੇਡ ਮੇਲੇ ਦੀ ਸਫਲਤਾ ਲਈ ਭਾਈਚਾਰੇ ਦੀਆਂ ਨਾਮਵਰ ਹਸਤੀਆਂ, ਗੁਰਦੁਆਰਾ ਸੁਸਾਇਟੀਆਂ, ਵਿਦਿਅਕ ਸੰਸਥਾਵਾਂ ਅਤੇ ਸਪੋਰਟਸ ਕਲੱਬਾਂ ਵਲੋਂ ਭਰਪੂਰ ਸਹਿਯੋਗ ਦਿੱਤਾ ਗਿਆ, ਜਿਨ੍ਹਾਂ ‘ਚ ਦਸਮੇਸ਼ ਪੰਜਾਬੀ
ਸਕੂਲ ਐਬਸਫੋਰਡ ਤੇ ਖ਼ਾਲਸਾ ਦੀਵਾਨ ਸੁਸਾਇਟੀ ਐਬਸਫੋਰਡ ਜ਼ਿਕਰਯੋਗ ਹਨ।
ਲਾਇਨਜ਼ ਵਾਲੀਬਾਲ ਕਲੱਬ ਦੇ ਪ੍ਰਬੰਧਕਾਂ ਨਵਦੀਪ ਸਿੰਘ ਸੰਧੂ, ਹਰਤੇਜਪ੍ਰੀਤ ਸਿੰਘ (ਤੇਜੀ) ਧਾਲੀਵਾਲ, ਰਣਜੀਤ ਸਿੰਘ ਸਮਰਾ, ਜਸਵਿੰਦਰ ਸਿੰਘ, ਕਮਲ ਸਿੰਘ ਜੌਹਲ, ਰਜਿੰਦਰ ਸਿੰਘ (ਜਿੰਦਰ) ਧਾਲੀਵਾਲ, ਜਸਪ੍ਰੀਤ ਸਿੰਘ, ਲਵਪ੍ਰੀਤ ਸਿੰਘ, ਹਰਪਾਲ ਸਿੰਘ, ਰਣਜੀਤ ਸਿੰਘ ਐਮ.ਪੀ. ਟਾਇਰਜ਼, ਬਲਰਾਜ ਸਿੰਘ, ਮਨਜੀਤ ਸਿੰਘ ਰਾਏ, ਧਰਮਪ੍ਰੀਤ ਸਿੰਘ ਧਾਲੀਵਾਲ, ਸੁਖਪਾਲ ਗਿੱਲ, ਮਨਜੀਤ ਸਿੰਘ, ਪਰਮਜੀਤ ਸਿੰਘ ਧਾਲੀਵਾਲ, ਗੁਰਸੇਵਕ ਸਿੰਘ ਅਤੇ ਸਚਿਨ ਖੁਰਾਨਾ ਸਮੇਤ ਸਮੂਹ ਸਹਿਯੋਗੀਆਂ ਦੇ ਯਤਨਾਂ ਸਦਕਾ ਖੇਡ ਮੇਲਾ ਯਾਦਗਾਰੀ ਹੋ ਨਿਬੜਿਆ।
ਤਸਵੀਰਾਂ- ਲਾਇਨਜ਼ ਵਾਲੀਬਾਲ ਕਲੱਬ ਵੱਲੋਂ ਪਹਿਲਵਾਨ ਕਰਤਾਰ ਸਿੰਘ ਨੂੰ ‘ਸ਼ਾਨ ਏ ਪੰਜਾਬ’ ਅਤੇ ਡਾਕਟਰ ਗੁਰਵਿੰਦਰ ਸਿੰਘ ਨੂੰ ‘ਆਵਾਜ਼ ਏ ਪੰਜਾਬ’ ਅਵਾਰਡ ਦਿੱਤੇ ਜਾਣ ਸਮੇਂ।











