Sep 11, 2026

ਅੰਤਿਮ ਸੰਸਕਾਰ ਤੇ ਭੋਗ 13 ਸਤੰਬਰ ਨੂੰ-

ਐਡਮਿੰਟਨ ( ਗੁਰਪ੍ਰੀਤ ਸਿੰਘ)- ਐਡਮਿੰਟਨ ਪੰਜਾਬੀ ਭਾਈਚਾਰੇ ਦੀ ਉਘੀ ਸ਼ਖਸੀਅਤ, ਗਾਇਕ ਤੇ ਬਿਜਨਸਮੈਨ ਸ ਉਪਿੰਦਰ ਸਿੰਘ ਮਠਾੜੂ ਤੇ ਮਠਾੜੂ ਪਰਿਵਾਰ ਵਲੋਂ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਗਿਆ ਹੈ ਕਿ ਉਹਨਾਂ ਦੇ ਸਤਿਕਾਰਯੋਗ ਪਿਤਾ ਸ ਨਿਰਮਲ ਸਿੰਘ ਮਠਾੜੂ ਸਦੀਵੀ ਵਿਛੋੜਾ ਦੇ ਗਏ ਹਨ। ਉਹ ਲਗਪਗ 90 ਵਰਿਆਂ ਦੇ ਸਨ। ਉਹ ਆਪਣੇ ਪਿਛੇ ਸਪੁੱਤਰ ਤਜਿੰਦਰ ਸਿੰਘ ਮਠਾੜੂ, ਉਪਿੰਦਰ ਸਿੰਘ ਮਠਾੜੂ ਤੇ ਭਰਿਆ ਬਾਗ ਪਰਿਵਾਰ ਛੱਡ ਗਏ ਹਨ।

ਪਰਿਵਾਰ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਿਕ ਸ ਨਿਰਮਲ ਸਿੰਘ ਮਠਾੜੂ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ 13 ਸਤੰਬਰ ਦਿਨ ਐਤਵਾਰ ਨੂੰ ਦੁਪਹਿਰ 12 ਵਜੇ ਐਡਮਿੰਟਨ ਕਰੀਮੋਟਰੀਅਮ ਐਂਡ ਫਿਊਨਰਲ ਹੋਮ 6403 ਰੋਪਰ ਰੋਡ ਨਾਰਥ ਵੈਸਟ ਐਡਮਿੰਟਨ ਵਿਖੇ ਕੀਤਾ ਜਾਵੇਗਾ। ਉਪਰੰਤ ਭੋਗ ਤੇ ਅੰਤਿਮ ਅਰਦਾਸ ਬਾਦ ਦੁਪਹਿਰ 2 ਵਜੇ ਗੁਰਦੁਆਰਾ ਸਾਹਿਬ ਮਿਲਵੁਡਜ  ਐਡਮਿੰਟਨ ਵਿਖੇ ਹੋਵੇਗੀ। ਪਰਿਵਾਰ ਨਾਲ ਸੰਵੇਦਨਾ ਪ੍ਰਗਟ ਕਰਨ ਲਈ ਤਜਿੰਦਰ ਸਿੰਘ ਮਠਾੜੂ ਨਾਲ ਫੋਨ ਨੰਬਰ 780-297-6291 ਜਾਂ ਉਪਿੰਦਰ ਸਿੰਘ ਮਠਾੜੂ ਨਾਲ 780-267-7740 ਤੇ ਸੰਪਰਕ ਕੀਤਾ ਜਾ ਸਕਦਾ ਹੈ।

 

Leave a Reply

Your email address will not be published. Required fields are marked *