Sep 15, 2026

ਬਰੇਂਪਟਨ , 13 ਸਤੰਬਰ ( ਰਮਿੰਦਰ  ਵਾਲੀਆ ) :- ਰਮਿੰਦਰ ਰੰਮੀ ਜੀ ਫ਼ਾਊਂਡਰ , ਪ੍ਰਧਾਨ ਅਤੇ ਪ੍ਰਬੰਧਕ  ਸਾਹਿਤਕ ਸਾਂਝਾਂ ਤੇ ਸਮੁੱਚੀ ਪ੍ਰਬੰਧਕੀ ਟੀਮ ਵੱਲੋਂ “ ਅਧਿਆਪਕ ਦਿਵਸ “ ਨੂੰ ਸਮਰਪਿਤ ਕਾਵਿ ਮਿਲਣੀ ਦਾ 13 ਸਤੰਬਰ  ਨੂੰ ਆਯੋਜਨ ਕੀਤਾ ਗਿਆ । ਸੁਪ੍ਰਸਿੱਧ ਸ਼ਾਇਰਾ ਤੇ ਮੰਚ ਦੇ ਸਰਪ੍ਰਸਤ ਸੁਰਜੀਤ ਜੀ  ਨੇ , ਆਪਣੀ ਸੰਖੇਪਤਾ ਤੇ ਬੌਧਿਕਤਾ ਭਰਪੂਰ ਸ਼ੈਲੀ ਵਿੱਚ  ਅਧਿਆਪਕ ਦਿਵਸ ਦੀ ਮਹੱਤਤਾ  ਦੱਸਦਿਆ ਸਾਰੀਆ ਸ਼ਾਮਿਲ ਸਖਸੀਅਤਾਂ  ਨੂੰ ਜੀ ਆਇਆਂ ਕਿਹਾ। ਰਮਿੰਦਰ ਰੰਮੀ ਨੇ ਹਾਜ਼ਰੀਨ ਮੈਂਬਰਜ਼ ਨੂੰ ਰਸਮੀ ਜੀ ਆਇਆਂ ਇਹ ਕਹਿ ਕੇ ਕਿਹਾ ਕਿ :-
“ਤੁਸੀਂ ਘਰ ਅਸਾਡੇ ਆਏ , ਅਸੀਂ ਫੁੱਲੇ ਨਹੀਂ ਸਮਾਏ ਤੇ ਫਿਰ ਰਮਿੰਦਰ ਰੰਮੀ ਨੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਹੋ ਰਹੇ ਪ੍ਰੋਗਰਾਮਾਂ ਦੇ ਬਾਰੇ ਵਿੱਚ ਜਾਣਕਾਰੀ ਸਾਂਝੀ ਕੀਤੀ। ਪ੍ਰੋਗਰਾਮ ਨੂੰ ਸ਼ੁਰੂ ਡਾ. ਬਲਜੀਤ ਕੌਰ ਰਿਆੜ ਜੀ ਨੇ ਖੂਬਸੂਰਤ ਸੁਆਗਤੀ ਸ਼ਬਦਾਂ ਦੇ ਨਾਲ ਆਪਣੀ ਹਾਜ਼ਰੀ ਲਵਾਈ। ਪ੍ਰੋਗਰਾਮ ਦਾ ਆਗਾਜ਼ , ਡਾ. ਅਰਮਨਪਰੀਤ ਜੀ ( ਪ੍ਰਿੰਸੀਪਲ)ਨੇ ਅਧਿਆਪਕ ਦੀ ਸ਼ਖ਼ਸੀਅਤ ਬਾਰੇ ਗੀਤ ਗਾ ਕੇ ਸੁਣਾਇਆ । ਪਾਕਿਸਤਾਨ ਤੋਂ ਸ਼ਾਇਰ ਜ਼ਹੀਰ ਉਲ ਹਸਨ ਜ਼ਹੂਰ ਜੀ ਨੇ  ਆਪਣੀ ਰਚਨਾ “ ਨਾ ਬੋਲਾਂ ਤੇ ਮਰ ਜਾਵਾਗਾਂ” ਜੇ ਬੋਲਾਂ ਤਾਂ ਮਾਰ ਦੇਣਗੇ , ਨਾ ਬੋਲਾਂ ਤਾਂ ਮਰ ਜਾਵਾਂਗਾ। ਕਵਿਤਾ ਬਹੁਤ ਹੀ ਪ੍ਰਭਾਵਸ਼ਾਲੀ ਸੀ। ਖਰੜ ਪੰਜਾਬ ਤੋ ਰੂਪ ਸਾਗਰ ਜੀ ਨੇ  ਅੱਖਰ ਸਾਂਝ ਪਵਾਉਣ ਬਾਰੇ ਉਸਤਾਦਾਂ ਨੂੰ ਸਮਰਪਿਤ ਭਾਵਪੂਰਤ ਕਾਵਿ – ਬੋਲ ਸਾਂਝੇ ਕੀਤੇ। ਸੁਰਿੰਦਰ ਸਿੰਘ ਬਟਾਲਾ ਜੀ ਨੇ ਗ਼ਜ਼ਲ ਦੇ ਖੂਬਸੂਰਤ ਸ਼ੇਅਰ ਤੁਰੰਨਮ ਵਿੱਚ ਸੁਣਾ ਕੇ ਹਾਜ਼ਰੀ ਲਵਾਈ। ਨੌਜਵਾਨ ਸ਼ਾਇਰ ਜੈਲੀ ਗੇਰਾ ਜੀ ਨੇ ਆਪਣੀ ਖੂਬਸੂਰਤ ਰਚਨਾ , ਪੰਜਾਬੀਆਂ ਦੇ ਵਿਲੱਖਣ ਗੁਣਾਂ ਨੂੰ ਉਜਾਗਰ  ਕਰਦੀ ਰਚਨਾ ,”ਯਾਰ ਪੰਜਾਬੀ “ ਸਰੋਤਿਆਂ ਨਾਲ ਸਾਝੀ ਕੀਤੀ। ਮਹਿਕ ਪ੍ਰੀਤ ਕੌਰ ਜੋ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਵਿੱਦਿਆ ਪ੍ਰਾਪਤ ਕਰ ਰਹੇ ਹਨ ਨੇ ਆਪਣੀ ਰਚਨਾ,”ਅਧਿਆਪਕ ਦੀ ਅੰਦਰੂਨੀ ਪੁਕਾਰ  ਨੂੰ ਚਿਤਰਨ ਕਰਦੀ  ,”ਮੇਰੀ ਪੁਕਾਰ” ਰਚਨਾ ਸਾਂਝੀ ਕੀਤੀ ।
ਕੈਲਗਰੀ ਤੋਂ ਸੁਖਮੰਦਰ ਸਿੰਘ ਗਿੱਲ ਜੀ ਨੇ ਗੀਤ ,” ਕਵਿਤਾ ਹਾਂ ਤੇਰੇ ਮਨ ਦੀ ਪੜ ਕੇ ਦੇਖ ਮੈਨੂੰ” ਹਾਰਮੋਨੀਅਮ ਨਾਲ ਪੇਸ਼ ਕੀਤੀ ਅਤੇ ਸਾਰਿਆਂ ਤੋਂ ਵਾਹ ਵਾਹ ਖੱਟੀ।
ਮਨਿੰਦਰਜੀਤ ਕੌਰ ਪੂਰਨ ਨੇ ,ਆਪਣੀ ਰਚਨਾ ,” ਸਹੇਲੀਆਂ ਦੇ ਨਾਮ” ਸਾਂਝੀ ਕੀਤੀ । ਜਲੰਧਰ ਤੋਂ ਤੇਜ ਮੋਹਨ ਸਿੰਘ ਜੀ ਨੇ,ਬਿਰਹਾ ਭਰਪੂਰ ਰਚਨਾ,” ਮੇਰੇ ਅੰਦਰੋ ਪੀੜ ਮਿਲੂਗੀ” ਰਮਨਦੀਪ ਕੌਰ  ਮਾਹਲ ਜੀ ਨੇ ਆਪਣੀ ਖੂਬਸੂਰਤ ਰਚਨਾ ਨਾਲ ਹਾਜ਼ਰੀ ਲਵਾਈ। ਡਾ ਰੁਪਿੰਦਰ ਜੀ ਨੇ ਆਪਣੀ ਰਚਨਾ ,”ਆਓ ਜੀ ਆਓ ਸਾਰੇ”ਨਾਲ ਗੁਰੂਆਂ ਦੇ ਰੁਤਬੇ ਨੂੰ ਸਿਜਦਾ ਕੀਤਾ ਜੋ ਕਿ ਸਾਡੀ ਜਿੰਦਗੀ ਨੂੰ ਸ਼ਿੰਗਾਰਦੇ ਹਨ। ਮੁੱਖ ਮਹਿਮਾਨ ਵਿੱਚੋਂ ਡਾ. ਕਰਮਜੀਤ ਕੌਰ ਕਿਸ਼ਾਵਲ ਜੀ  ਜੋ ਕਿ ਬਹੁਪੱਖੀ ਪ੍ਰਤਿਭਾ ਹਨ ਨੇ  ਨਾਰੀ ਮਨ ਦੇ ਭਾਵਾਂ ਦੀ ਪੇਸ਼ਕਾਰੀ ਕਰਦੀਆਂ ਆਪਣੀ ਰਚਨਾਵਾਂ ਪੇਸ਼ ਕੀਤੀਆਂ। ਉਹਨਾਂ ਅਨੁਸਾਰ ਅਣਵਹੇ ਅੱਥਰੂ ਹੀ ਕਵਿਤਾ ਬਣਦੇ ਹਨ। ਡਾ. ਰੀਵਾ ਦਰਿਆ ਜੀ ਨੇ , ਅਧਿਆਪਕ ਦਿਵਸ ਨੂੰ ਸਮਰਪਿਤ , ਆਪਣੀ ਖੂਬਸੂਰਤ  ਰਚਨਾ ਸਾਂਝੀ ਕੀਤੀ । “ ਕਵਿਤਾ” ਰਾਹੀਂ ਕਵਿਤਾ ਬਾਰੇ ਆਪਣੇ ਮਨੋਭਾਵ ਸਾਂਝੇ ਕੀਤੇ ਜਿਸਨੇ  ਸਰੋਤਿਆਂ ਨੂੰ ਮੰਤਰ ਮੁਗਧ ਕਰ ਦਿੱਤਾ। ਮੁੱਖ ਮਹਿਮਾਨ , ਵਿਦਵਾਨ ਸ਼ਾਇਰ ਡਾ. ਸੁਹਿੰਦਰਬੀਰ ਜੀ ਨੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਮੰਚ ਦਾ ਸ਼ੁਕਰਾਨਾ ਕਰਦਿਆਂ ਆਪਣੇ ਗੁਰੂ ਡਾ. ਹਰਿਭਜਨ ਸਿੰਘ  ਜੀ ਬਾਰੇ ਕੁਝ ਸ਼ੇਅਰ ਉਹਨਾਂ ਦੀ ਦਰਵੇਸ਼ੀ ਪ੍ਰਤਿਭਾ ਦੇ ਨਾਂ ਕੀਤੇ।
“ਬਹਾਰਾਂ ਆਉਣੀਆਂ ਮੁੜਕੇ , ਉਡੀਕਾਂ ਪਾਸ ਤੂੰ ਰੱਖੀ
“  ਸਮਕਾਲੀ ਹਾਲਾਤਾਂ ਵਿੱਚ ਜਿਉਣ ਦੀ ਆਸ ਦਾ ਸੁਨੇਹਾ ਦਿੰਦੀਆਂ ਖੂਬਸੂਰਤ ਰਚਨਾ   ,” ਜਿੰਦੇ ਮੇਰੀਏ”  ਨੂੰ ਤਰੁੰਨਮ ਵਿੱਚ ਪੇਸ਼ ਕੀਤੇ ਜਿਸਨੇ ਸਰੋਤਿਆਂ ਨੂੰ ਕੀਲ ਲਿਆ।  ਸ੍ਰੀ ਅਜੈਬ ਸਿੰਘ ਚੱਠਾ ਜੀ ਨੇ ਡਾ. ਸੁਹਿੰਦਰਬੀਰ ਸਿੰਘ  ਜੀ ਦੀ ਸ਼ਲਾਘਾ ਕੀਤੀ । ਪਿਆਰਾ ਸਿੰਘ ਕੁੱਦੋਵਾਲ ਜੀ ਨੇ ਸਾਰੇ ਸ਼ਾਇਰਾਂ ਦਾ ਧੰਨਵਾਦ ਕਰਦਿਆਂ ਬਹੁਤ ਹਾਂ ਵਿਸ਼ਲੇਸ਼ਣਾਤਮਕ ਅੰਦਾਜ਼ ਵਿੇਚ ਸਮੁੱਚੀ ਪੇਸ਼ਕਾਰੀ ਦਾ ਸੰਖੇਪ ਸਾਰ ਕੀਤਾ । ਉਹਨਾਂ ਡਾ. ਕੌਕੇ ਤੇ ਅਜੈਬ ਸਿੰਘ ਚੱਠਾ ਜੀ ਦਾ ਵਿਸ਼ੇਸ਼ ਧੰਨਵਾਦ ਕੀਤਾ। ਪ੍ਰੋਗਰਾਮ ਦੇ ਸੁਚੱਜੇ ਸੰਚਾਲਨ ਲਈ ਸੁਰਜੀਤ ਜੀ ਦਾ ਅਤੇ ਪ੍ਰੋਗਰਾਮ ਦੀ ਆਯੋਜਿਕਾ ਰਮਿੰਦਰ ਜੀ ਤੇ ਪੂਰੇ ਪਰਿਵਾਰ ਦੀ ਸ਼ਲਾਘਾ ਕੀਤੀ। ਉਹਨਾਂ ਪ੍ਰੋਗਰਾਮ ਵਿੱਚ ਸ਼ਮੂਲੀਅਤ ਕਰਨ ਵਾਲੀ ਹਰ ਸ਼ਖ਼ਸੀਅਤ  ਅਤੇ ਪਰਬੰਧਕੀ ਮੈਂਬਰਾਂ ਦਾ ਜ਼ਿਕਰ ਕੀਤਾ ਜੋ ਪ੍ਰੋਗਰਾਮ ਦੀ ਸਫਲਤਾ ਲਈ ਸਹਿਯੋਗ ਦਿੰਦੇ ਹਨ। ਸਮੁੱਚੇ ਰੂਪ ਵਿੇਚ ਇਹ ਕਾਵਿ ਮਿਲਣੀ ਅਧਿਆਪਕ ਦਿਵਸ ਵਿੇਚ ਗੁਰੂਆਂ ਨੂੰ ਸਿਜਦਾ ਕਰਦੀ ਪ੍ਰਭਾਵ ਸਾਲ਼ੀ ਹੋ ਨਿੱਬੜੀ । ਪ੍ਰੋਗਰਾਮ ਦਾ ਸੰਚਾਲਨ ਸੁਰਜੀਤ ਜੀ ਨੇ ਬਾਖੂਬੀ ਕੀਤਾ। ਸਮੁੱਚੇ ਪ੍ਰੋਗਰਾਮ ਦੀ ਸਫਲਤਾ ਲਈ ਸਾਰਿਆਂ ਨੇ ਰਮਿੰਦਰ ਰੰਮੀ ਜੀ ਦਾ ਧੰਨਵਾਦ ਕੀਤਾ। ਰਿੰਟੂ ਭਾਟੀਆ ,ਡਾ . ਅਮਰ ਜੋਤੀ ਮਾਂਗਟ , ਡਾ .ਰਾਜਬੀਰ ਕੌਰ ਗਰੇਵਾਲ ,  ,ਡਾ . ਪੁਸ਼ਵਿੰਦਰ ਕੌਰ ਖੋਖਰ ਜੀ , ਸਤਬੀਰ ਸਿੰਘ , ਡਾ . ਅਮਰਜੀਤ ਕੌਂਕੇ , ਹਰਭਜਨ ਕੌਰ ਗਿੱਲ , ਪਰਮਜੀਤ ਦਿਓਲ , ਡਾ . ਸਤਿੰਦਰ ਕੌਰ ਕਾਹਲੋਂ , ਗੁਰਦਾਸ ਸਿੰਘ , ਜਗਦੀਪ ਮਾਂਗਟ ਅਤੇ ਦੇਸ਼ਾਂ ਵਿਦੇਸ਼ਾਂ ਤੋਂ ਹੋਰ ਬਹੁਤ ਨਾਮਵਰ ਸ਼ਖ਼ਸੀਅਤਾਂ ਨੇ ਇਸ ਵੈਬੀਨਾਰ ਵਿੱਚ ਸ਼ਿਰਕਤ ਕੀਤੀ । ਅਨੇਕਾਂ ਸਰੋਤਿਆ ਨੇ ਫੇਸਬੁੱਕ ਤੇ ਲਾਈਵ  ਮਾਧਿਅਮ ਦਾ ਅਨੰਦ ਮਾਣਿਆ। ਇਹ ਰਿਪੋਰਟ ਡਾ. ਪੁਸ਼ਵਿੰਦਰ ਕੌਰ ਖ਼ੋਖਰ ਜੀ ਨੇ, ਰਮਿੰਦਰ ਵਾਲੀਆ ਜੀ ਨੂੰ ਸਾਂਝੀ ਕੀਤੀ। ਧੰਨਵਾਦ ਸਹਿਤ ।

Leave a Reply

Your email address will not be published. Required fields are marked *