ਵੈਨਕੂਵਰ ( ਜੁਗਿੰਦਰ ਸਿੰਘ ਸੁੰਨੜ) – ਇਸ ਹਫ਼ਤੇ 70 ਦੇ ਕਰੀਬ ਕ੍ਰਿਸਚੀਅਨ ਸਕੂਲ ਪ੍ਰਿੰਸ ਜਾਰਜ ਦੇ ਸੈਕੰਡਰੀ ਸਕੂਲ ਦੇ ਵਿਦਿਆਰਥੀ ਅਤੇ ਅਧਿਆਪਕ ਖ਼ਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵਿਖੇ ਸਿੱਖ ਧਰਮ ਅਤੇ ਕਾਮਾਗਾਟਾਮਾਰੂ ਮਿਊਜ਼ੀਅਮ ਬਾਰੇ ਜਾਣਕਾਰੀ ਲਈ ਪਹੁੰਚੇ। ਉਨ੍ਹਾਂ ਨੂੰ ਗਿਆਨੀ ਹਰਮਿੰਦਰਪਾਲ ਸਿੰਘ ਜੀ ਨੇ ਸਿੱਖ ਧਰਮ ਬਾਰੇ ਜਾਣਕਾਰੀ ਦਿੱਤੀ। ਜੁਗਿੰਦਰ ਸਿੰਘ ਸੁੰਨੜ ਨੇ ਕਾਮਾਗਾਟਾਮਾਰੂ ਮਿਊਜ਼ੀਅਮ ਦਿਖਾਇਆ ਤੇ ਜਾਣਕਾਰੀ ਦਿੱਤੀ ਕਿਵੇਂ 376 ਮੁਸਾਫ਼ਰਾਂ ਨੂੰ 2 ਮਹੀਨੇ ਰੋਕ ਕੇ ਰੱਖਿਆ ਗਿਆ ਤੇ 2 ਮਹੀਨੇ ਬਾਅਦ ਵਾਪਸ ਜਾਣ ਨੂੰ ਕਹਿ ਦਿੱਤਾ। ਉਨ੍ਹਾਂ ਨੂੰ 2 ਮਹੀਨੇ ਜਾਣ ਨੂੰ ਲੱਗੇ ਤੇ 2 ਮਹੀਨੇ ਵਾਪਸੀ ਆਉਣ ਨੂੰ ਲੱਗੇ। ਇਨ੍ਹਾਂ 6 ਮਹੀਨਿਆਂ ਵਿਚ ਉਨ੍ਹਾਂ ਮੁਸਾਫ਼ਰਾਂ ਨੇ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਜਿਸ ਤੋਂ ਬਾਅਦ ਉਹ ਬਹੁਤ ਪ੍ਰਭਾਵਿਤ ਹੋਏ ਇਸ ਬਾਰੇ ਦੀ ਜਾਣਕਾਰੀ ਸਾਂਝੀ ਕੀਤੀ ਗਈ। ਉਨ੍ਹਾਂ ਨੂੰ ਲੰਗਰ ਹਾਲ ਵਿਚ ਲਿਜਾ ਕੇ ਲੰਗਰ ਛਕਾਇਆ ਗਿਆ। ਬਾਅਦ ਵਿਚ ਉਨ੍ਹਾਂ ਨੇ ਗੁਰਦੁਆਰੇ ਦੇ ਪ੍ਰਧਾਨ ਰਣਜੀਤ ਸਿੰਘ ਹੇਅਰ ਤੇ ਸਮੁੱਚੀ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ। ਯਾਦਗਾਰੀ ਤਸਵੀਰਾਂ ਲਈਆਂ ਗਈਆਂ।
ਵੈਨਕੂਵਰ ( ਜੁਗਿੰਦਰ ਸਿੰਘ ਸੁੰਨੜ) -19 ਸਤੰਬਰ ਸਨਿੱਚਰਵਾਰ ਸ਼ਾਮ ਦੇ ਲੰਗਰ ਦੀ ਸੇਵਾ ਕੰਗ ਪਰਿਵਾਰ ਵੱਲੋਂ ਬੇਟੇ ਸਾਵਨ ਸਿੰਘ ਕੰਗ ਦੇ 10ਵੇਂ ਜਨਮ ਦਿਨ ਦੀ ਖ਼ੁਸ਼ੀ ਵਿਚ ਕਰਾਈ ਗਈ। ਸਾਵਨ ਸਿੰਘ ਜੋ ਬੇਟਾ ਹੈ ਰਮਨਦੀਪ ਸਿੰਘ ਕੰਗ ਤੇ ਸੁਖਜੀਤ ਕੌਰ ਕੰਗ ਦਾ, ਪੋਤਰਾ ਸੋਹਣ ਸਿੰਘ ਕੰਗ ਤੇ ਪਰਮਜੀਤ ਕੌਰ ਕੰਗ ਦਾ, ਦੋਹਤਰਾ ਹੈ ਜਸਵਿੰਦਰ ਸਿੰਘ ਗਿੱਲ ਤੇ ਸਰਬਜੀਤ ਕੌਰ ਗਿੱਲ ਦਾ। ਪਰਿਵਾਰ ਵੱਲੋਂ ਸੁਖਮਨੀ ਸਾਹਿਬ ਦੇ ਪਾਠ ਕਰਾਏ ਗਏ। ਕੀਰਤਨ ਭਾਈ ਹਰਜਿੰਦਰ ਸਿੰਘ ਨੇ ਕੀਤਾ। ਬੇਟੇ ਦੀ ਚੜ੍ਹਦੀ ਕਲਾ, ਤੰਦਰੁਸਤੀ, ਉਚੇਰੀ ਵਿੱਦਿਆ ਤੇ ਚੰਗੀ ਸੰਗਤ ਦੀ ਅਰਦਾਸ ਕੀਤੀ ਗਈ। ਪਰਿਵਾਰ ਵੱਲੋਂ ਸ਼ਰਧਾ ਪਿਆਰ ਨਾਲ ਲੰਗਰ ਛਕਾਇਆ ਗਿਆ। ਬੇਟੇ ਨੂੰ ਪਲੇਕ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਯਾਦਗਾਰੀ ਤਸਵੀਰਾਂ ਲਈਆਂ ਗਈਆਂ।

