Sep 23, 2026

ਸਰੀ- ਜ਼ੀਰਾ ਏਰੀਆ ਫੈਮਲੀ ਐਸੋਸੀਏਸ਼ਨ ਵਲੋਂ ਇਸ ਹਫਤੇ 25,26 ਤੇ 27 ਸਤੰਬਰ ਦਿਨ ਸ਼ੁਕਰਵਾਰ, ਸ਼ਨੀਵਾਰ ਤੇ ਐਤਵਾਰ ਨੂੰ ਸ੍ਰੀ ਆਖੰਡ ਪਾਠ ਸਾਹਿਬ ਦੀ ਸੇਵਾ ਕਰਵਾਈ ਜਾ ਰਹੀ ਹੈ। ਸ ਬਖਸ਼ੀਸ਼ ਸਿੰਘ ਜ਼ੀਰਾ ਵਲੋਂ ਭੇਜੀ ਗਈ ਜਾਣਕਾਰੀ ਮੁਤਾਬਿਕ ਗੁਰੁਦੁਆਰਾ ਦਸਮੇਸ਼ ਦਰਬਾਰ ਸਰੀ ਵਿਖੇ 25 ਸਤੰਬਰ ਨੂੰ ਸ੍ਰੀ ਆਖੰਡ ਪਾਠ ਸਾਹਿਬ ਆਰੰਭ ਕਰਵਾਏ ਜਾਣਗੇ ਜਿਹਨਾਂ ਦੇ ਭੋਗ 27 ਸਤੰਬਰ ਨੂੰ ਪਾਏ ਜਾਣਗੇ। ਐਸੋਸੀਏਸ਼ਨ ਵਲੋਂ ਜ਼ੀਰਾ ਹਲਕੇ ਦੇ ਪਰਿਵਾਰਾਂ ਨੂੰ ਤਿੰਨੇ ਦਿਨ ਸੇਵਾ ਵਿਚ ਹਿੱਸਾ ਪਾਉਣ ਅਤੇ ਗੁਰੂ ਘਰ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰਨ ਲਈ ਹਾਜ਼ਰੀਆਂ ਲਗਵਾਉਣ ਦੀ ਅਪੀਲ ਕੀਤੀ ਗਈ ਹੈ। ਵਧੇਰੇ ਜਾਣਕਾਰੀ ਲਈ ਬਖਸ਼ੀਸ਼ ਸਿੰਘ ਸਿੱਧੂ ਜ਼ੀਰਾ ਨਾਲ ਫੋਨ ਨੰਬਰ 604-314-0000 ਜਾਂ ਗੁਰਜੰਟ ਸਿੰਘ ਸੰਧੂ ਨਾਲ ਫੋਨ ਨੰਬਰ 604-445-3000 ਤੇ ਸੰਪਰਕ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *