Sep 23, 2026

ਜੈਨੀਫਰ ਜੌਹਲ ਦੀ ਅਗਵਾਈ ਵਿਚ ਵਨ ਡੈਲਟਾ ਦੀ ਟੀਮ ਦਾ ਖਾਲਸਾ ਦੀਵਾਨ ਸੁਸਾਇਟੀ ਸਰੀ ਵਲੋਂ ਸਵਾਗਤ
ਸਰੀ (ਅਮਰਜੀਤ ਸਿੰਘ ਬਰਾੜ)–ਮਿਤੀ 20 ਸਤੰਬਰ 2026,ਨੂੰ  ਵੰਨ ਡੈਲਟਾ ਦੀ ਟੀਮ ਦੇ ਮੈਂਬਰ ਬੀਬਾ ਜੈਨੀਫਰ ਜੌਹਲ ਦੀ ਅਗਵਾਈ ਵਿਚ ਚੋਣ ਮਹਿੰਮ ਦਾ ਅਗਾਜ਼ ਕਰਨ ਲਈ ਗੁਰਦਵਾਰਾ ਸਾਹਿਬ ਖਾਲਸਾ ਦੀਵਾਨ ਸੁਸਾਇਟੀ ਯੌਰਕ ਸੈਂਟਰ ਸਰੀ ਵਿਖੇ  ਨਤਮਸਤਕ ਹੋਏ।ਪ੍ਰਬੰਧਕੀ ਕਮੇਟੀ ਵਲੋਂ ਹਰਦੀਪ ਸਿੰਘ ਪਾਵਾ,ਅਵਤਾਰ ਸਿੰਘ ਰਾਣਾ, ਚਰਨਜੀਤ ਸਿੰਘ ਬਰਾੜ, ਕੁਲਵੰਤ ਸਿੰਘ ਢੇਸੀ,ਅਮਰਜੀਤ ਸਿੰਘ ਬਰਾੜ ਅਤੇ ਗੁਰਦਵਾਰਾ ਸਾਹਿਬ ਵਿਚ ਹਾਜ਼ਰ ਪਤਵੰਤਿਆ ਨੇ ਵੰਨ ਡੈਲਟਾ ਦੀ ਸਮੁੱਚੀ ਟੀਮ ਦਾ ਸਵਾਗਤ ਕੀਤਾ ਅਤੇ ਡੈਲਟਾ ਸ਼ਹਿਰ ਦੇ ਵਿਚ ਹੋਣ ਵਾਲੇ ਕਾਰਜਾਂ ਸਬੰਧੀ ਵਿਚਾਰਾਂ ਕੀਤੀਆਂ।ਡਾਇਲਨ ਕਰੂਗਰ ਮੇਅਰ ਅਤੇ ਕੌਂਸਲਰ ਉਮੀਦਵਾਰ ਵਜੋਂ ਜੈਨੀਫਰ ਜੌਹਲ ,ਰੌਡ ਬਾਈਂਡਰ ,ਸਿਲਵੀਆ ਬਿਸ਼ਪ ,ਡੈਨੀਅਲ ਬੋਇਅਸਵੇਅਰ ,ਸਾਰਾ ਗੈਲਪ ਅਤੇ ਐਡਵੋਕੇਟ ਪਵਨ ਜੋਸ਼ੀ  ਡੈਲਟਾ ਸ਼ਹਿਰ ਦੀਆਂ ਚੋਣਾਂ ਵਿਚ ਹਿੱਸਾ ਲੈ ਰਹੇ ਹਨ। ਸਕੂਲ ਬੋਰਡ ਲਈ ਜੈਸੀ ਬੀਅਰਮੈਨ,ਟਮਾਰਾ ਬਿਸਟ ਲਜ਼ਾ,ਅਮਨ ਢਿਲੋਂ,ਮਸਾਕੋ ਗੂਚ,ਅਮਰ ਹੁੰਦਲ,ਗੁਰਿੰਦਰ ਕਾਹਲੋਂ ਅਤੇ ਵਾਲ ਵਿੰਡਸਰ ਚੋਣਾਂ ਵਿਚ ਹਿੱਸਾ ਲੈ ਰਹੇ ਹਨ।ਗੁਰਦੁਵਾਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਵਲੋਂ ਟੀਮ ਨੂੰ ਚੋਣਾਂ ਵਿਚ ਸਹਿਯੋਗ ਦੇਣ ਦਾ ਭਰੋਸਾ ਦਵਾਇਆ ਗਿਆ ਅਤੇ ਧੰਨਵਾਦ ਕੀਤਾ ਗਿਆ।

Leave a Reply

Your email address will not be published. Required fields are marked *