Oct 31, 2026

ਲੋਕਲ ਯੂਨੀਅਨ ਦੇ ਨਵੇਂ ਬਣੇ ਪ੍ਰਧਾਨ ਰਿਕੀ ਬਰਿਆਰ ਨੂੰ ਪਲੇਕ ਦੇ ਸਨਮਾਨਿਤ ਕੀਤਾ-
ਵੈਨਕੁਵਰ (ਜੋਗਿੰਦਰ ਸਿੰਘ ਸੁੰਨੜ)-ਲੌਂਗਸ਼ੋਅਰਮੈਨ ਵਰਕਰ ਹਰ ਸਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾਗੱਦੀ ਦਿਵਸ ਤੇ ਅਖੰਡ ਪਾਠ ਦੀ ਸੇਵਾ ਕਰਵਾਉਂਦੇ ਹਨ। ਸਮੂਹ ਵਰਕਰ ਤੇ ਉਹਨਾਂ ਦੇ ਪਰਿਵਾਰ ਤਿੰਨੇ ਦਿਨ ਸ਼ਰਧਾ ਪਿਆਰ ਸਤਿਕਾਰ ਨਾਲ ਸੇਵਾ ਨਿਭਾਉਂਦੇ ਹਨ। 23 ਅਕਤੂਬਰ ਨੂੰ ਸ੍ਰੀ ਅਖੰਡ ਪਾਠ ਆਰੰਭ ਹੋਏ ਅਤੇ 25 ਅਕਤੂਬਰ ਐਤਵਾਰ ਨੂੰ ਭੋਗ ਪਾਏ ਗਏ। ਉਪਰੰਤ ਕਥਾ ਤੇ ਕੀਰਤਨ ਰਾਹੀਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਗਿਆ।  ਐਤਵਾਰ ਨੂੰ ਰਿਕੀ ਬਰਿਆਰ ਜੋ ਲੋਕਲ ਯੂਨੀਅਨ ਦੇ ਪ੍ਰਧਾਨ ਬਣੇ ਹਨ, ਨੂੰ  ਪ੍ਰਬੰਧਕ ਕਮੇਟੀ ਤੇ ਸਮੂਹ ਵਰਕਰਾਂ ਵੱਲੋਂ ਪਲੇਕ ਦੇ ਕੇ ਸਨਮਾਨਿਤ ਕੀਤਾ ਗਿਆ। ਰਿਕੀ ਦੇ ਬਾਬਾ ਜੀ 1905 ਵਿਚ ਕੈਨੇਡਾ ਆਏ ਸਨ। ਉਨਾਂ ਦੇ ਮਾਤਾ ਪਿਤਾ ਨਿਊ ਵੈਸਟ ਖ਼ਾਲਸਾ ਦੀਵਾਨ ਸੁਸਾਇਟੀ ਗੁਰੂ ਘਰ ਵਿਖੇ ਸੇਵਾ ਨਿਭਾਉਂਦੇ ਰਹੇ ਹਨ। ਰਿਕੀ ਨੇ ਲੌਂਗਸ਼ੋਅਰ ਵਰਕਰਾਂ ਵਿਚ ਯੂਨੀਅਨ ਦੇ ਬਿਜਨੈਸ ਏਜੰਟ ਤੋਂ ਲੈ ਕੇ 13 ਸਾਲਾ ਸੇਵਾ ਨਿਭਾਈ ਹੈ। ਇਸ ਸਾਲ ਉਹ ਪ੍ਰਧਾਨ ਚੁਣੇ ਗਏ ਹਨ। ਉਹ 1500 ਤੋਂ 3000 ਤੱਕ ਮੈਂਬਰਾਂ ਦੀ ਨੁਮਾਇੰਦਗੀ ਕਰਦੇ ਹਨ। ਵਰਕਰਾਂ ਦੇ ਨਾਲ ਕੋਈ ਬੇ-ਇਨਸਾਫ਼ੀ ਖ਼ਿਲਾਫ਼ ਲੜਦੇ ਹਨ। ਉਨਾਂ ਦੱਸਿਆ ਕਿ ਪਹਿਲਾਂ ਸਾਡੇ ਵਰਕਰਾਂ ਨਾਲ ਨਸਲਵਾਦੀ ਵਿਤਕਰੇ ਹੁੰਦੇ ਸਨ। ਉਹ ਪਹਿਲੇ ਭਾਰਤੀ ਮੂਲ ਦੇ ਇੰਨੀ ਵੱਡੀ ਲੋਕਲ ਯੂਨੀਅਨ ਦੇ ਪ੍ਰਧਾਨ ਚੁਣੇ ਗਏ ਹਨ। ਇਹ ਬਹੁਤ ਮਾਣ ਦੀ ਗੱਲ ਹੈ। ਉਨਾਂ ਦੇ ਦੋਸਤ ਮਿੱਤਰਾਂ ਅਤੇ ਵਰਕਰਾਂ ਵੱਲੋਂ ਯਾਦਗਾਰੀ ਤਸਵੀਰਾਂ ਲਈਆਂ ਗਈਆਂ। ਉਨਾਂ ਦੇ ਪਰਿਵਾਰ ਦੇ ਮੈਂਬਰਾਂ ਵੱਲੋਂ ਤਸਵੀਰਾਂ ਲਈਆਂ ਗਈਆਂ। ਉਨਾਂ ਨੇ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ। ਲੰਗਰ ਹਾਲ ਵਿਚ ਉਨਾਂ ਨੇ ਸੇਵਾ ਨਿਭਾਈ। ਉਨਾਂ ਵਾਸਤੇ ਇਹ ਸੇਵਾ ਭਾਵਨਾ ਦੇ ਪਲ ਯਾਦਗਾਰੀ ਹੋ ਨਿਬੜੇ।

Leave a Reply

Your email address will not be published. Required fields are marked *