ਵੈਨਕੁਵਰ (ਜੋਗਿੰਦਰ ਸਿੰਘ ਸੁੰਨੜ)-25 ਅਕਤੂਬਰ ਦਿਨ ਐਤਵਾਰ ਨੂੰ ਅਮਰੀਕਾ ਦੇ ਸ਼ਹਿਰ ਬੋਸਟਨ ਤੋਂ ਉਚੇਚੇ ਤੌਰ ‘ਤੇ ਕਾਮਾਗਾਟਾਮਾਰੂ ਦਾ ਮਿਊਜ਼ੀਅਮ ਦੇਖਣ ਲਈ ਮਨਜੀਤ ਸਿੰਘ ਗਿਆਨੀ ਖ਼ਾਲਸਾ ਦੀਵਾਨ ਸੁਸਾਇਟੀ ਵੈਨਕੁਵਰ ਵਿਖੇ ਨਤਮਸਤਕ ਹੋਏ। ਉਹ ਸੰਤ ਤੇਜਾ ਸਿੰਘ ਜੀ ਦੇ ਕਰੀਬੀ ਰਿਸ਼ਤੇਦਾਰ ਹਨ। ਉਹ ਖ਼ਾਲਸਾ ਦੀਵਾਨ ਸੁਸਾਇਟੀ ਦੇ ਇਤਿਹਾਸ ਕਾਮਾਗਾਟਾਮਾਰੂ ਦੀ ਘਟਨਾ ਬਾਰੇ ਬਹੁਤ ਪ੍ਰਭਾਵਿਤ ਹੋਏ। ਉਨਾਂ ਨੇ 7000 ਡਾਲਰ ਦੀ ਰਾਸ਼ੀ ਗੁਰੂ ਘਰ ਨੂੰ ਭੇਟ ਕੀਤੀ। ਖ਼ਾਲਸਾ ਦੀਵਾਨ ਸੁਸਾਇਟੀ ਦੇ ਪ੍ਰਧਾਨ ਰਣਜੀਤ ਸਿਘ ਹੇਅਰ ਤੇ ਪ੍ਰਬੰਧਕ ਕਮੇਟੀ ਵੱਲੋਂ ਉਨਾਂ ਦਾ ਧੰਨਵਾਦ ਕੀਤਾ ਗਿਆ।
ਮਾਤਾ ਤੇਜ ਕੌਰ ਬਾਠ ਦਾ 100ਵਾਂ ਜਨਮ ਦਿਨ ਮਨਾਇਆ-
ਵੈਨਕੁਵਰ (ਜੋਗਿੰਦਰ ਸਿੰਘ ਸੁੰਨੜ)-25 ਅਕਤੂਬਰ ਐਤਵਾਰ ਸ਼ਾਮ ਦੇ ਲੰਗਰ ਦੀ ਸੇਵਾ ਬਾਠ ਪਰਿਵਾਰ ਵੱਲੋਂ ਮਾਤਾ ਤੇਜ ਕੌਰ ਬਾਠ ਦੇ 100ਵੇਂ ਜਨਮ ਦਿਨ ਦੀ ਖ਼ੁਸ਼ੀ ਵਿਚ ਕਰਵਾਈ ਗਈ। ਗਿਆਨੀ ਹਰਜਿੰਦਰ ਸਿੰਘ ਜੀ ਨੇ ਮਾਤਾ ਜੀ ਦੀ ਲੰਮੀ ਉਮਰ ਤੰਦਰੁਸਤੀ ਦੀ ਅਰਦਾਸ ਬੇਨਤੀ ਕੀਤੀ। ਕੀਰਤਨੀ ਜਥੇ ਨੇ ਅਸੀਸ ਦੇ ਸ਼ਬਦ ਗਾਇਨ ਕੀਤੇ। ਸਮੂਹ ਰਿਸ਼ਤੇਦਾਰਾਂ, ਪੋਤੇ-ਪੋਤੀਆਂ ਦੋਹਤਰੇ-ਦੋਹਤੀਆਂ ਨੇ ਯਾਦਗਾਰੀ ਤਸਵੀਰਾਂ ਖਿਚਵਾਈਆਂ। ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਣਜੀਤ ਸਿੰਘ ਹੇਅਰ ਵੱਲੋਂ ਸਨਮਾਨ ਚਿੰਨ (ਪਲੇਕ) ਦੇ ਕੇ ਸਨਮਾਨਿਤ ਕੀਤਾ ਗਿਆ। ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।

