Nov 2, 2026

ਐਡਮਿੰਟਨ (ਬਲਵਿੰਦਰ ਬਾਲਮ)-—ਵਿਸ਼ਵ ਪੰਜਾਬੀ ਸਭਾ ਕਨੇਡਾ ਦੀ ਐਡਮਿੰਟਨ ਇਕਾਈ ਵੱਲੋਂ ਮੀਡੋਜ਼ ਲਾਇਬ੍ਰੇਰੀ ਵਿਖੇ ਸਾਹਿਤਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ‘ਸਪਤ ਸਿੰਧੂ’ ਦਾ ਵਿਮੋਚਨ ਕੀਤਾ ਗਿਆ ਅਤੇ ਕਵੀ ਦਰਬਾਰ ਸਜਾਇਆ ਗਿਆ। ਸਮਾਗਮ ਵਿੱਚ ਹਰਕੰਵਲਜੀਤ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਭਾ ਦੇ ਪ੍ਰਧਾਨ ਦਲਬੀਰ ਸਿੰਘ ਰਿਆੜ ਅਤੇ ਸਮੂਹ ਮੈਂਬਰਾਂ ਵੱਲੋਂ ਉਨ੍ਹਾਂ ਨੂੰ ਗੁਰਮੁਖੀ ਅੱਖਰਾਂ ਨਾਲ ਸ਼ਿੰਗਾਰਿਆ ਦੁਸ਼ਾਲਾ ਭੇਟ ਕਰਕੇ ਸਨਮਾਨਿਤ ਕੀਤਾ ਗਿਆ।
ਕਵੀ ਦਰਬਾਰ ਵਿੱਚ ਕੁਲਵਿੰਦਰ ਫੁੱਲ, ਦਰਸ਼ਣ ਸਿੰਘ ਅਣਜਾਣ, ਸਤਨਾਮ ਸਿੰਘ ਗਾਹਲੇ, ਸੁਰਜੀਤ ਕੌਰ ਧਾਲੀਵਾਲ ਅਤੇ ਅਮ੍ਰਿਤਪਾਲ ਸਿੰਘ ਅਮ੍ਰਿਤ ਨੇ ਆਪਣੀਆਂ ਕਵਿਤਾਵਾਂ ਸੁਣਾ ਕੇ ਸਾਹਿਤਕ ਰੰਗ ਬੰਨ੍ਹਿਆ। ਪ੍ਰਧਾਨ ਦਲਬੀਰ ਸਿੰਘ ਰਿਆੜ ਨੇ ਪੰਜਾਬੀ ਮਾਂ-ਬੋਲੀ ਅਤੇ ਸਾਹਿਤ ਦੇ ਪਸਾਰ ਲਈ ਸਾਂਝੇ ਯਤਨਾਂ ਦੀ ਲੋੜ ’ਤੇ ਜ਼ੋਰ ਦਿੱਤਾ ਅਤੇ ਹਰਕੰਵਲਜੀਤ ਸਿੰਘ ਤੇ ਸਹਿਯੋਗੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਨਵੀਂ ਪੀੜ੍ਹੀ ਨੂੰ ਆਪਣੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰਕ ਵਿਰਸੇ ਨਾਲ ਜੋੜਨ ਦਾ ਅਹਿਮ ਜ਼ਰੀਆ ਹਨ।
ਇਸ ਮੌਕੇ ਸਭਾ ਦੇ ਅਹੁਦੇਦਾਰਾਂ ਤੇ ਮੈਂਬਰਾਂ ਸਮੇਤ ਤੇਜਿੰਦਰਪਾਲ ਸਿੰਘ ਰਿਆੜ, ਕੇਵਲ ਸਿੰਘ ਬੱਲ, ਕਾਰਜ ਸਿੰਘ ਔਲਖ, ਪਾਰਸ ਮਹੀਨੀਆਂ, ਮਹਿੰਦਰ ਸਿੰਘ ਔਲਖ, ਗੁਰਨਾਮ ਸਿੰਘ ਅਟਵਾਲ, ਨਰਿੰਦਰ ਸਿੰਘ ਲੁਬਾਣਾ, ਬਲਵੀਰ ਸਿੰਘ ਤੂਰ, ਰਜਿੰਦਰ ਕੌਰ ਬੈਂਸ, ਰਵਿੰਦਰ ਸਿੰਘ ਬੈਂਸ, ਜੀਵਨ ਆਸ਼ਾ ਅਤੇ ਪਵਨਦੀਪ ਕੌਰ ਮੌਜੂਦ ਸਨ। ਸਮਾਗਮ ਪੰਜਾਬੀ ਸਾਹਿਤ ਦੀ ਸਾਂਝ ਨੂੰ ਹੋਰ ਗੂੜ੍ਹਾ ਕਰਦਿਆਂ ਯਾਦਗਾਰੀ ਹੋ ਨਿਬੜਿਆ।

Leave a Reply

Your email address will not be published. Required fields are marked *