Nov 17, 2026

ਸਰੀ ( ਦੇ ਪ੍ਰ ਬਿ)- ਸਰੀ ਦੇ ਉਘੇ ਬਿਜਨਸਮੈਨ ਅਤੇ ਹਾਕੀ ਪ੍ਰੋਮੋਟਰ ਊਧਮ ਸਿੰਘ ਹੁੰਦਲ ਅਤੇ ਹੁੰਦਲ ਭਰਾਵਾਂ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਹਨਾਂ ਦੇ ਸਤਿਕਾਰਯੋਗ ਪਿਤਾ ਸ ਗੁਰਚਰਨ ਸਿੰਘ ਹੁੰਦਲ ( ਸੇਵਾਮੁਕਤ ਤਹਿਸੀਲਦਾਰ) ਸਦੀਵੀ ਵਿਛੋੜਾ ਦੇ ਗਏ।  ਉਹ ਆਪਣੇ ਪਿੱਛੇ ਧਰਮਪਤਨੀ ਸ੍ਰੀਮਤੀ ਜਰਨੈਲ ਕੌਰ ਹੁੰਦਲ, ਚਾਰ ਬੇਟੇ ਬਲਰਾਜ ਸਿੰਘ ਹੁੰਦਲ, ਸਾਹਿਬ ਸਿੰਘ ਹੁੰਦਲ, ਗੁਰਜੀਤ ਸਿੰਘ ਹੁੰਦਲ, ਊਧਮ ਸਿੰਘ ਹੁੰਦਲ ਤੇ ਇਕ ਬੇਟੀ ਕੁਲਦੀਪ ਕੌਰ ਕਲੇਰ, ਦਾਮਾਦ ਰਣਜੀਤ ਸਿੰਘ ਕਲੇਰ ਅਤੇ ਭਰਿਆ ਬਾਗ ਪਰਿਵਾਰ ਛੱਡ ਗਏ ਹਨ।
ਸ ਗੁਰਚਰਨ ਸਿੰਘ ਜੋ ਕਿ ਆਪਣੇ ਪਰਿਵਾਰ ਸਮੇਤ ਪਿਛਲੇ 30 ਸਾਲ ਤੋਂ ਕੈਨੇਡਾ ਵਿਚ ਰਹਿ ਰਹੇ ਸਨ, ਨੇ ਲੰਬਾ ਸਮਾਂ  ਤਹਿਸੀਲਦਾਰ ਵਜੋਂ ਪੰਜਾਬ ਦੇ ਵੱਖ- ਵੱਖ ਸ਼ਹਿਰਾਂ ਵਿਚ ਸ਼ਾਨਦਾਰ ਸੇਵਾਵਾਂ ਨਿਭਾਈਆਂ।

ਪਰਿਵਾਰ ਤੋਂ ਪ੍ਰਾਪਤ ਜਾਣਕਾਰੀ ਮੁਤਾਬਿਕ ਸ ਗੁਰਚਰਨ ਸਿੰਘ ਹੁੰਦਲ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ 28 ਨਵੰਬਰ ਦਿਨ ਸ਼ਨੀਵਾਰ ਨੂੰ ਫਾਈਵ ਰਿਵਰ ਫਿਊਨਰਲ ਹੋਮ ਡੈਲਟਾ ਵਿਖੇ ਸਵੇਰ 11 ਵਜੇ ਕੀਤਾ ਜਾਵੇਗਾ। ਉਪਰੰਤ ਭੋਗ ਤੇ ਅੰਤਿਮ ਅਰਦਾਸ ਦੁਪਹਿਰ 1 ਵਜੇ ਗੁਰਦੁਆਰਾ ਦਸਮੇਸ਼ ਦਰਬਾਰ ਸਰੀ ਵਿਖੇ ਹੋਵੇਗੀ। ਪਰਿਵਾਰ ਨਾਲ ਹਮਦਰਦੀ ਲਈ ਊਧਮ ਸਿੰਘ ਹੁੰਦਲ ਨਾਲ ਫੋਨ ਨੰਬਰ 604-818-8535 ਤੇ ਸੰਪਰਕ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *