ਸਰੀ ( ਅਮਰਜੀਤ ਸਿੰਘ ਬਰਾੜ)- ਗੁਰਦਵਾਰਾ ਖਾਲਸਾ ਦੀਵਾਨ ਸੁਸਾਇਟੀ ਸਰੀ ਵਿਖੇ ਬੀਤੇ ਐਤਵਾਰ ਨੂੰ ਬੰਦੀ ਛੋੜ ਦਿਵਸ ਅਤੇ ਦੀਵਾਲੀ ਸਬੰਧੀ ਸਮਾਗਮ ਕਰਵਾਏ ਗਏ । ਸੰਗਤ ਵਲੋਂ ਹਰ ਸਾਲ ਦੀ ਤਰਾਂ ਇਸ ਸਮਾਗਮ ਵਿਚ ਸ਼ਰਧਾ ਭਾਵਨਾ ਨਾਲ ਬਹੁਤ ਵੱਡੀ ਗਿਣਤੀ ਵਿਚ ਸ਼ਿਰਕਿਤ ਕੀਤੀ ਗਈ। ਸਵੇਰ ਤੋਂ ਹੀ ਸੰਗਤ ਦੀ ਆਮਦ ਸੁਰੂ ਹੋ ਗਈ ਅਤੇ ਸ਼ਾਮ ਹੁੰਦਿਆਂ ਹੀ ਦੀਪ ਮਾਲਾ ਸੁਰੂ ਹੋ ਗਈ ਸੀ।ਸੰਗਤ ਨੇ ਰਾਤ ਦੇਰ ਤੱਕ ਗੁਰਬਾਣੀ ਕੀਰਤਨ ਦਾ ਅਨੰਦ ਮਾਣਿਆ।ਭਾਈ ਰਜਿੰਦਰ ਸਿੰਘ ਪਾਓਂਟਾ ਸਹਿਬ ਵਾਲੇ ਅਤੇ ਭਾਈ ਸੁਖਵੀਰ ਸਿੰਘ ਪੂਨੇ ਵਾਲੇ ਕੀਰਤਨੀ ਜੱਥਿਆਂ ਨੇ ਮਨੋਹਰ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ।ਗਿਆਨੀ ਹਰਪਿੰਦਰ ਪਾਲ ਅਤੇ ਭਾਈ ਰਛਪਾਲ ਸਿੰਘ ਨੇ ਮਧੁਰ ਬਾਣੀ ਰਾਹੀ ਸੰਗਤ ਨੂੰ ਮੰਤਰ ਮੁਗਦ ਕੀਤਾ।ਲੰਗਰ ਦੀ ਸੇਵਾ ਦੇਰ ਰਾਤ ਤੱਕ ਬੀਬਾ ਸਰਬਜੀਤ ਕੌਰ ,ਕੁਲਦੀਪ ਸਿੰਘ, ਭਾਈ ਜਸਮੀਨ ਸਿੰਘ ਅਤੇ ਕਾਕਾ ਅਜੀਤ ਸਿੰਘ ਨੇ ਸ਼ਰਧਾ ਭਾਵਨਾ ਨਾਲ ਨਿਭਾਈ।ਗੁਰਦਵਾਰਾ ਸਹਿਬ ਦੀ ਪਰਬੰਧਕੀ ਕਮੇਟੀ ਵਲੋ ਸ.ਹਰਦੀਪ ਸਿੰਘ ਪਾਵਾ,ਸ.ਅਵਤਾਰ ਸਿੰਘ ਰਾਣਾ,ਸ.ਅਮਰਜੀਤ ਸਿੰਘ ਬਰਾੜ ਅਤੇ ਸ. ਕੁਲਵੰਤ ਸਿੰਘ ਪੂਨੀਆ ਨੇ ਰਾਤ ਦੇਰ ਤੱਕ ਇਸ ਸਮਾਗਮ ਵਿਚ ਹਾਜਰੀ ਭਰੀ । ਪ੍ਰਬੰਧਕੀ ਕਮੇਟੀ ਵਲੋਂ ਸੰਗਤ ਨੂੰ ਬੰਦੀ ਛੋੜ ਦਿਵਸ ਅਤੇ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ ਅਤੇ ਧੰਨਵਾਦ ਕੀਤਾ।


