ਜੀਸ਼ਾਨ ਵਾਹਲਾ ਤੇ ਹਰਮਨ ਭੰਗੂ ਰਾਜ ਮੰਤਰੀ ਬਣੇ- ਮਨਦੀਪ ਧਾਲੀਵਾਲ ਤੇ ਹਰਜ ਧਾਲੀਵਾਲ ਪਾਰਲੀਮਾਨੀ ਸੈਕਟਰੀ ਨਿਯੂਕਤ-
ਪੀਟਰ ਮਿਲੋਬਾਰ- ਵਿੱਤ ਮੰਤਰੀ।
ਕਲੇਰ ਰੈਟੀ- ਡਿਪਟੀ ਪ੍ਰੀਮੀਅਰ
ਜੈਸੀ ਸਹੋਤਾ-ਸੋਲਿਸਟਰ ਜਨਰਲ ਤੇ ਪਬਲਿਕ ਸੇਫਟੀ ਮੰਤਰੀ।
ਕੈਰੋਲਿਨ ਇਲੀਅਟ-ਅਟਾਰਨੀ ਜਨਰਲ
ਬਰੂਸ ਬੈਨਮੈਨ- ਸਿਟੀਜ਼ਨ ਸੇਵਾਵਾਂ ਬਾਰੇ ਮੰਤਰੀ
ਰੀਆਨ ਪੀਟਰਸਨ-ਸਿਹਤ ਮੰਤਰੀ।
ਇਆਨ ਪੈਟਨ- ਖੇਤੀਬਾੜੀ ਮੰਤਰੀ।
ਟਰੈਵਰ ਹੈਲਫੋਰਡ-ਟਰਾਂਸਪੋਰਟ ਤੇ ਬੁਨਿਆਦੀ ਢਾਂਚਾ ਮੰਤਰੀ।
ਕੋਰਕੀ ਨਿਊਫੈਲਡ-ਉਚ ਸਿੱਖਿਆ ਤੇ ਲੇਬਰ ਮੰਤਰੀ।
ਲਿਨ ਬਲੌਕ-ਸਿੱਖਿਆ ਤੇ ਚਾਈਲਡ ਕੇਅਰ ਮੰਤਰੀ
ਕੈਥੀ ਆਨਸਟੈਡ-ਹਾਉਸਿੰਗ, ਖੇਡਾਂ ਤੇ ਸਭਿਆਚਾਰ।
ਕੀਲ ਗਿਡਨਜ਼-ਜੰਗਲਾਤ ਮੰਤਰੀ।
ਕ੍ਰਿਸਟੀਨਾ ਲੋਵਨ-ਬਾਲ ਤੇ ਪਰਿਵਾਰ ਭਲਾਈ ਮੰਤਰੀ।
ਹਰਮਨ ਭੰਗੂ-ਰਾਜ ਮੰਤਰੀ ਕਿਰਤ ਵਿਭਾਗ।
ਜੀਸ਼ਾਨ ਵਾਹਲਾ-ਰਾਜ ਮੰਤਰੀ ਹਾਊਸਿੰਗ ਵਿਭਾਗ।
ਵਿਕਟੋਰੀਆ ( ਦੇ ਪ੍ਰ ਬਿ)- ਅੱਜ ਵਿਕਟੋਰੀਆ ਦੇ ਗਵਰਨਮੈਂਟ ਹਾਊਸ ਵਿਚ ਆਯੋਜਿਤ ਸਮਾਗਮ ਦੌਰਾਨ ਬੀਸੀ ਕੰਸਰਵੇਟਿਵ ਆਗੂ ਲੌਰਨ ਡੌਰਕਸਨ ਨੇ ਬ੍ਰਿਟਿਸ਼ ਕੋਲੰਬੀਆ ਦੇ 38ਵੇਂ ਪ੍ਰੀਮੀਅਰ ਵਜੋਂ ਅਹੁਦੇ ਦਾ ਹਲਫ ਲਿਆ। ਉਹਨਾਂ ਨੂੰ ਅਹੁਦੇ ਦੀ ਸਹੁੰ ਲੈਫਟੀਨੈਂਟ ਗਵਰਨਰ ਵੈਂਡੀ ਕੋਚੀਆ ਨੇ ਚੁਕਾਈ। ਇਸ ਮੌਕੇ ਪ੍ਰੀਮੀਅਰ ਦੀ ਨਵੀਂ ਕੈਬਨਿਟ ਨੇ ਵੀ ਸਹੁੰ ਚੁੱਕੀ , ਜਿਸ ਵਿੱਚ 18 ਮੰਤਰੀ ਅਤੇ ਛੇ ਰਾਜ ਮੰਤਰੀ (ਮਨਿਸਟਰ ਆਫ਼ ਸਟੇਟ) ਸ਼ਾਮਲ ਹਨ। ਨਵੀਂ ਕੈਬਨਿਟ ਵਿਚ ਨਵੀਂ ਕੈਬਨਿਟ ਦੇ ਮਹੱਤਵਪੂਰਣ ਮਹਿਕਮਿਆਂ ਵਿਚ ਕਲੇਰ ਰੈਟੀ ਨੂੰ ਡਿਪਟੀ ਪ੍ਰੀਮੀਅਰ ਅਤੇ ਸਮਾਜਿਕ ਵਿਕਾਸ ਮੰਤਰੀ, ਕੈਲੋਲਿਨ ਇਲੀਅਟ ਨੂੰ ਅਟਾਰਨੀ ਜਨਰਲ, ਪੀਟਰ ਮਿਲੋਬਾਰ ਨੂੰ ਵਿਤ ਮੰਤਰੀ,ਰਿਆਨ ਪੀਟਰਸਨ ਨੂੰ ਸਿਹਤ ਮੰਤਰੀ, ਪੰਜਾਬੀ ਨੌਜਵਾਨ ਜੈਸੀ ਸਹੋਤਾ ਨੂੰ ਸੋਲਿਸਟਰ ਜਨਰਲ ਅਤੇ ਪਬਲਿਕ ਸੇਫਟੀ ਮੰਤਰੀ ਅਤੇ ਟਰੈਵਰ ਹੈਲਫੋਰਡ ਨੂੰ ਟਰਾਂਸਪੋਰਟ ਅਤੇ ਬੁਨਿਆਦੀ ਢਾਂਚਾ ਮੰਤਰੀ ਬਣਾਇਆ ਗਿਆ ਹੈ।
ਪ੍ਰੀਮੀਅਰ ਡੌਰਕਸਨ ਵਲੋਂ ਆਪਣੇ ਚੋਣ ਵਾਅਦੇ ਮੁਤਾਬਿਕ ਕੈਬਨਿਟ ਨੂੰ ਪਿਛਲੇ ਸਰਕਾਰ ਤੋਂ ਥੋੜਾ ਛੋਟਾ ਰੱਖਿਆ ਗਿਆ ਹੈ। ਪਿਛਲੀ ਡੇਵਿਡ ਈਬੀ ਦੀ ਸਰਕਾਰ ਵਿਚ 23 ਕੈਬਨਿਟ ਮੰਤਰੀ ਤੇ 4 ਰਾਜ ਮੰਤਰੀ ਸਨ।
ਪ੍ਰੀਮੀਅਰ ਡੌਰਕਸਨ ਦੀ ਕੈਬਨਿਟ ਵਿੱਚ ਸ਼ਾਮਿਲ ਮੰਤਰੀਆਂ ਦਾ ਵੇਰਵਾ ਇਸ ਪ੍ਰਕਾਰ ਹੈ-
ਇਆਨ ਪੈਟਨ-ਖੇਤੀਬਾੜੀ ਮੰਤਰੀ,
ਕ੍ਰਿਸਟੀਨਾ ਲੋਵਨ-ਬਾਲ ਅਤੇ ਪਰਿਵਾਰ ਵਿਕਾਸ ਮੰਤਰੀ,
ਬਰੂਸ ਬੈਨਮੈਨ-ਸਿਟੀਜਨ ਸੇਵਾਵਾਂ ਅਤੇ ਤਕਨਾਲੋਜੀ ਮੰਤਰੀ,
ਗੈਵਿਨ ਡਿਊ-ਆਰਥਿਕ ਵਿਕਾਸ ਅਤੇ ਸੈਰ-ਸਪਾਟਾ ਮੰਤਰੀ,
ਲਿਨ ਬਲੌਕ-ਸਿੱਖਿਆ ਅਤੇ ਬਾਲ ਸੰਭਾਲ ਮੰਤਰੀ,
ਆਲੀਆ ਵਾਰਬਸ-ਵਾਤਾਵਰਣ ਮੰਤਰੀ,
ਕੀਲ ਗਿਡਨਜ਼-ਜੰਗਲਾਤ ਮੰਤਰੀ,
ਕੈਥੀ ਔਨਸਟੈਡ-ਸਥਾਨਕ ਸਰਕਾਰ, ਰਿਹਾਇਸ਼, ਖੇਡਾਂ ਅਤੇ ਸੱਭਿਆਚਾਰ ਮੰਤਰੀ,
ਕੋਰਕੀ ਨਿਊਫੈਲਡ-ਉੱਚ ਸਿੱਖਿਆ ਅਤੇ ਕਿਰਤ ਮੰਤਰੀ,
-ਡੋਨੇਗਲ ਵਿਲਸਨ-ਪਾਣੀ, ਜ਼ਮੀਨ ਅਤੇ ਕੁਦਰਤੀ ਸਰੋਤ ਸੰਚਾਲਨ ਮੰਤਰੀ।
ਰਾਜ ਮੰਤਰੀਆਂ (Ministers of State) ਵਿੱਚ ਸ਼ਾਮਲ ਹਨ: –
ਕਾਰਸਨ ਬਿੰਡਾ -ਦਫ਼ਤਰੀ ਕੰਮ ਸੁਚਾਰੂ ਢੰਗ ਨਾਲ ਘਟਾਉਣ ਲਈ
ਅੰਨਾ ਕਿੰਡੀ -ਪੇਂਡੂ ਵਿਕਾਸ ਲਈ,
ਪੀਟ ਡੇਵਿਸ -ਮਾਈਨਿੰਗ/ਖਾਣਾਂ ਲਈ-
ਜ਼ੀਸ਼ਾਨ ਵਾਹਲਾ- ਹਾਉਸਿੰਗ ਮੰਤਰਾਲਾ,
ਹਰਮਨ ਭੰਗੂ -ਲੇਬਰ ਮੰਤਰਾਲਾ,
ਵਾਰਡ ਸਟੈਮਰ -ਐਮਰਜੈਂਸੀ ਪ੍ਰਬੰਧਨ ਲਈ ਮੰਤਰਾਲਾ।
ਇਸਤੋਂ ਇਲਾਵਾ ਕਈ ਪਾਰਲੀਮਾਨੀ ਸੈਕਟਰੀ ਵੀ ਬਣਾਏ ਗਏ ਹਨ-
ਜਿਹਨਾਂ ਵਿਚ ਸ਼ਾਮਿਲ ਹਨ-
ਸਰੀ ਨਾਰਥ ਤੋਂ ਮਨਦੀਪ ਧਾਲੀਵਾਲ ਨੂੰ ਖੇਡਾਂ ਅਤੇ ਸਭਿਆਚਾਰ,
ਸਰੀ ਨਿਊਟਨ ਤੋਂ ਵਿਧਾਇਕ ਹਰਜ ਧਾਲੀਵਾਲ ਨੂੰ ਟ੍ਰਾਂਸਲਿੰਕ,
ਸਰੀ ਪੈਨੋਰਾਮਾ ਤੋਂ ਬਰਾਇਨ ਟੈਪਲ ਨੂੁੰ ਸ਼ਹਿਰੀ ਪੁਲਿਸਿੰਗ,
ਸਰੀ ਸਾਊਥ ਤੋਂ ਮੈਗਨ ਨਾਈਟ ਨੂੰ ਮੈਟਰੋ ਵੈਨਕੂਵਰ ਮਾਮਲੇ,
ਰਿਚਮੰਡ ਤੋਂ ਸਟੀਵ ਕੂਨਰ ਨੂੰ ਆਈ ਸੀ ਬੀ ਸੀ,
ਲੈਂਗਲੀ ਤੋਂ ਜੂਡੀ ਤੂਰ ਨੂੰ ਸੈਰ ਸਪਾਟਾ ਵਿਭਾਗ।
ਮਨਦੀਪ ਧਾਲੀਵਾਲ-ਖੇਡਾਂ ਤੇ ਸਭਿਆਚਾਰ
ਡਾ ਹਰਜ ਧਾਲੀਵਾਲ-ਟਰਾਂਸਲਿੰਕ
ਬਰਾਇਨ ਟੈਪਰ- ਸ਼ਹਿਰੂ ਪੁਲਿਸਿੰਗ
ਮੇਘਨ ਨਾਈਟ-ਮੈਟਰੋ ਵੈਨਕੂਵਰ
ਸਟੀਵ ਕੂਨਰ-ਆਈ ਸੀ ਬੀ ਸੀ
ਜੋਡੀ ਤੂਰ-ਸੈਰ ਸਪਾਟਾ
ਜ਼ਿਕਰਯੋਗ ਹੈ ਕਿ ਵੀਰਵਾਰ ਨੂੰ, ਬੀ.ਸੀ. ਵਿਧਾਨ ਸਭਾ ਵਿੱਚ 63 ਕੰਸਰਵੇਟਿਵ ਵਿਧਾਇਕਾਂ ਨੇ ਸਹੁੰ ਚੁੱਕੀ ਸੀ। ਇਕ ਹਲਕੇ ਦੀ ਅਗਲੇ ਹਫ਼ਤੇ ਹੋਣ ਵਾਲੀ ਨਿਆਂਇਕ ਮੁੜ-ਗਿਣਤੀ ਦੇ ਨਤੀਜਿਆਂ ਤੋਂ ਬਾਅਦ 64ਵੇਂ ਵਿਧਾਇਕ ਦੇ ਸ਼ਾਮਲ ਹੋਣ ਦੀ ਉਮੀਦ ਹੈ। ਗ੍ਰੀਨ ਪਾਰਟੀ ਅਤੇ ਐਨ.ਡੀ.ਪੀ. ਦੇ ਵਿਧਾਇਕ ਕ੍ਰਮਵਾਰ ਅਗਲੇ ਸੋਮਵਾਰ ਅਤੇ ਵੀਰਵਾਰ ਨੂੰ ਸਹੁੰ ਚੁੱਕਣਗੇ।






















