
ਸਿੰਘ ਸਭਾ ਲਹਿਰ ਦੇ ਵਿਦਵਾਨ ਆਗੂ ‘ਪੰਥ ਰਤਨ’ ਭਾਈ ਦਿੱਤ ਸਿੰਘ ਗਿਆਨੀ
ਡਾ. ਗੁਰਵਿੰਦਰ ਸਿੰਘ, ਗਿਆਨੀ ਦਿੱਤ ਸਿੰਘ ਸਾਹਿਤ ਸਭਾ, ਕੈਨੇਡਾ- _______________________ “ਜਿਹਦਾ ਨਾਮ ਲੈਂਦਿਆਂ ਹੀ ਦਿਲ ਵਿਚ ਜੋਸ਼ ਉਠੇ, ਝੁਕ ਜਾਵੇ ਧੌਣ ਵੱਡੇ ਵੱਡੇ ਅਭਿਮਾਨੀ ਦੀ। ਸੁੱਤੀ ਹੋਈ ਘੂਕ ਕੌਮ ਆਣ ਕੇ ਜਗਾਈ ਜੀਹਨੇ, ਅਜ ਤਕ ਧੁੰਮ ਪਈ ਹੋਈ ਜਿਹਦੀ ਕਾਨੀ ਦੀ। ਐਸਾ ਕੌਣ ਬੀਰ ਜੀਹਨੇ ਭਰਮ ਲੀਰ ਲੀਰ ਕੀਤੇ, ਆਈ ਅਜ ਯਾਦ ਉਸ ਸਿੰਘ ਸਭਾ…