ਵੈਨਕੂਵਰ (ਜੁਗਿੰਦਰ ਸਿੰਘ ਸੁੰਨੜ)- ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੀ ਪ੍ਰਬੰਧਕ ਕਮੇਟੀ ਵੱਲੋਂ 22 ਨਵੰਬਰ ਐਤਵਾਰ ਨੂੰ ਕਵੀ ਦਰਬਾਰ ਕਰਵਾਇਆ ਗਿਆ। ਜਿਸ ਵਿਚ ਨਾਮਵਰ ਕਵੀਆਂ ਨੇ ਭਾਗ ਲਿਆ। ਕੇਂਦਰੀ ਲੇਖਕ ਸਭਾ (ਉਤਰੀ ਅਮਰੀਕਾ ਦੇ ਸਿਰਕੱਢ ਕਵੀਆਂ ਨੇ ਭਾਗ ਲਿਆ ਜਿਸ ਦੀ ਅਗਵਾਈ ਸਭਾ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਗਿੱਲ ਨੇ ਕੀਤੀ ਅਤੇ ਕਵੀਆਂ ਵਿਚ ਹਰਸ਼ਰਨ ਕੌਰ ਨੇ ਕਵਿਤਾ ਦੀ ਸ਼ੁਰੂਆਤ ਕੀਤੀ।
ਜਰਨੈਲ ਸਿੰਘ ਭੰਡਾਲ (ਸਕੱਤਰ) ਨੇ ਸਕੱਤਰ ਦੀਆਂ ਸੇਵਾਵਾਂ ਬਾਖੂਬੀ ਨਾਲ ਨਿਭਾਈਆਂ ਤੇ ਕਰਮਵਾਰ ਕੇਂਦਰੀ ਲੇਖਕ ਸਭਾ ਦੇ ਕਵੀਆਂ ਤੋਂ ਕੀਤੀ ਜਿਸ ਵਿਚ ਅਮਰੀਕ ਸਿੰਘ ਲੇਹਲ, ਪਲਵਿੰਦਰ ਸਿੰਘ ਰੰਧਾਵਾ, ਬਿੱਕਰ ਸਿੰਘ ਖੋਸਾ, ਦਰਸ਼ਨ ਸਿੰਘ ਸੰਘਾ, ਕਵਿਦਰ ਚਾਂਦ, ਪ੍ਰਿਤਪਾਲ ਸਿੰਘ ਗਿੱਲ, ਜੁਗਿੰਦਰ ਸਿੰਘ ਸੁੰਨੜ, ਜਸਵੀਰ ਸਿੰਘ ਭਲੂਰੀਆ, ਸੁਰਜੀਤ ਸਿੰਘ ਮਾਧੋਪੁਰੀ, ਗੁਰਬਖਸ ਸਿੰਘ ਸਿੱਧੂ, ਰਣਜੀਤ ਸਿੰਘ ਨਿੱਝਰ, ਗੁਰਮੀਤ ਸਿੰਘ ਕਾਲਕਟ, ਗੁਰਚਰਨ ਸਿੰਘ ਵੜੈਚ, ਰਜਿੰਦਰ ਸਿੰਘ ਪੰਧੇਰ, ਕੁਲਦੀਪ ਸਿੰਘ ਜਗਪਾਲ, ਅੰਦਰੀਸ, ਮਨਜੀਤ ਸਿੰਘ ਢਿੱਲੋਂ, ਸੁਰਜੀਤ ਸਿੰਘ ਭੱਟੀ ਦੇ ਨਾਮ ਵਰਨਣਯੋਗ ਹਨ। ਹੋਰ ਕਵੀ ਜੋ ਉਸ ਦਿਨ 24 ਨਵੰਬਰ ਗੁਰਪੁਰਬ ਵਾਲੇ ਦਿਨ ਉਨ੍ਹਾਂ ਦੀਆਂ ਕਵਿਤਾਵਾਂ ਲਈ ਵੀ ਟਾਇਮ ਦਿੱਤਾ ਗਿਆ। ਖਾਲਸਾ ਦੀਵਾਨ ਸੁਸਾਇਟੀ ਦੇ ਮੁੱਖ ਸੇਵਾਦਾਰ ਰਣਜੀਤ ਸਿੰਘ ਹੇਅਰ ਨੇ ਕਵੀਆਂ ਦਾ ਧੰਨਵਾਦ ਕੀਤਾ। ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਨਿਮਰਤਾ ਸਾਹਿਤ ਕਵਿਤਾਵਾਂ ਸਰਵਣ ਕੀਤੀਆਂ। ਪ੍ਰਬੰਧਕ ਕਮੇਟੀ ਵੱਲੋਂ ਸਾਰੇ ਕਵੀਆਂ ਨੂੰ ਪਲੇਕਾਂ ਦੇ ਕੇ ਸਨਮਾਨਿਤ ਕੀਤਾ ਗਿਆ। 24 ਨਵੰਬਰ ਗੁਰੂ ਨਾਨਕ ਦੇਵ ਜੇ ਆਗਮਨ ਪੁਰਬ ਤੇ ਸਾਰਾ ਦਿਨ ਕੀਰਤਨ ਦਰਬਾਰ ਕਰਵਾਏ ਗਏ।





