ਵੈਨਕੂਵਰ (ਜੁਗਿੰਦਰ ਸਿੰਘ ਸੁੰਨੜ)-ਹਰ ਸਾਲ ਨਵੰਬਰ ਦੇ ਮਹੀਨੇ ਭਾਰਤ ਦੀ ਫੌਜ ਵਿਚ ਸੇਵਾ ਮੁਕਤ ਮੁਲਾਜਮਾਂ ਸੈਨਿਕ ਅਤੇ ਹੋਰ ਸਰਕਾਰੀ ਅਹੁੱਦਿਆਂ ਤੇ ਰਹਿ ਚੁੱਕੇ ਵਿਅਕਤੀ ਆਪਣੀ ਪੈਨਸ਼ਨ ਦੇ ਹੱਕ ਨੂੰ ਬਰਕਰਾਰ ਰੱਖਦੇ ਹਨ। ਭਾਰਤ ਦੇ ਅਧਿਕਾਰੀਆਂ ਪਾਸ ਆਪਣੇ ਜਿਊਦੇ ਹੋਣ ਦਾ ਸਬੂਤ ਦਿੰਦੇ ਹਨ ਜੋ ਅਧਿਕਾਰੀ ਉਨ੍ਹਾਂ ਦੀ ਪਹਿਚਾਣ ਸਮੇਤ ਬੈਂਕ ਦੇ ਕਾਗਜਾਂ ਸਮੇਤ ਭਾਰਤ ਨੂੰ ਖਬਰ ਦਿੰਦੇ ਹਨ ਕਿ ਫਲਾਣਾ ਵਿਅਕਤੀ ਜ਼ਿੰਦਾ ਹੈ। ਖਾਲਸਾ ਦੀਵਾਨ ਸੁਸਾਇਟੀ ਹਰ ਸਾਲ ਇਹ ਸੁਵਿਧਾ ਬਜ਼ੁਰਗ ਵਿਅਕਤੀਆਂ ਤੇ ਬੀਬੀਆਂ ਦੀ ਸਹੂਲਤ ਵਾਸਤੇ ਕੌਂਸਲੇਟ ਦਫਤਰ ਦੇ ਅਧਿਕਾਰੀਆਂ ਨੂੰ ਬੁਲਾ ਕੇ ਉਨ੍ਹਾਂ ਪੈਨਸ਼ਨਰਾਂ ਦੀ ਮਦਦ ਕਰਦੀ ਹੈ ਜੋ ਖਾਲਾਸਾ ਦੀਵਾਨ ਸੁਸਾਇਟੀ ਦੀ ਪ੍ਰਬੰਧਕ ਕਮੇਟੀ ਦੀ ਇਸ ਯੋਗ ਕੰਮਾਂ ਦੀ ਸਲਾਹਨਾ ਕਰਦੇ ਹਨ। ਗੁਰਦੁਆਰੇ ਦੇ ਪ੍ਰਬੰਧਕ ਅਤੇ ਵਲੰਟੀਅਰ ਬਜ਼ੁਰਗਾਂ ਨੂੰ ਪਾਰਕਿੰਗ ਲਾਟ ਤੋਂ ਜੋ ਵੀਲ੍ਹਚੇਅਰ ਤੇ ਆਉਂਦੇ ਹਨ ਜਾਂ ਹੋਰ ਸਹਾਇਤਾ ਦੀ ਲੋੜ ਮਹਿਸੂਸ ਕਰਦੇ ਹਨ, ਉਨ੍ਹਾਂ ਨੂੰ ਲੰਗਰ ਹਾਲ ਵਿੱਚੋਂ ਐਲੀਵੇਟਰ ਰਾਹੀ ਲਿਆ ਕੇ ਉਨ੍ਹਾਂ ਦੇ ਸਰਟੀਫਿਕੇਟ ਤਸਦੀਕ ਕੀਤੇ ਜਾਂਦੇ ਹਨ।
ਇਸ ਸਾਲ 200 ਦੇ ਕਰੀਬ ਰਿਟਾਇਰ ਵਿਅਕਤੀਆਂ ਨੇ ਆਪਣ ਲਾਈਫ ਸਰਟੀਫਿਕੇਟ ਤਸਦੀਕ ਕਰਾਏ। ਇਸ ਤੋਂ ਪਹਿਲਾਂ ਸਰੀ ਅਤੇ ਐਬਸਫੋਰਡ ਵਿਖੇ ਤਸਦੀਕ ਹੋ ਚੁੱਕੇ ਹਨ। ਉਨ੍ਹਾਂ ਦੇ ਚਾਹ ਪਾਣੀ ਪਕੌੜੇ ਤੇ ਲੰਗਰ ਦਾ ਪ੍ਰਬੰਧ ਕੀਤਾ ਗਿਆ। ਰਣਜੀਤ ਸਿੰਘ ਹੇਅਰ ਪ੍ਰਧਾਨ, ਕਸ਼ਮੀਰ ਸਿੰਘ ਧਾਲੀਵਾਲ ਸਕੱਤਰ ਨੇ ਅਧਿਕਾਰੀਆਂ ਦਾ ਧੰਨਵਾਦ ਕੀਤਾ। ਇਸ ਦੌਰਾਨ ਖਾਲਿਸਤਾਨ ਪੱਖੀ ਕੁਝ ਲੋਕ ਜੋ ਗਿਣਤੀ ਵਿਚ 20 ਕੁ ਸਨ, ਖਾਲਿਸਤਾਨ ਜਿੰਦਾਬਾਦ ਦੇ ਨਾਹਰੇ ਲਗਾ ਰਹੇ ਸਨ ਅਤੇ ਭਾਰਤੀ ਅਧਿਕਾਰੀਆਂ ਤੇ ਪ੍ਰਬੰਧਕ ਕਮੇਟੀ ਨੂੰ ਮੰਦਾ ਬੋਲ ਰਹੇ ਸਨ। ਇਸਦੇ ਬਾਵਜੂਦ ਕੌਂਸਲ ਸੇਵਾਵਾਂ ਕੈਂਪ ਸਫਲਤਾਪੂਰਕਵਕ ਸੰਪੰਨ ਹੋਇਆ ਤੇ ਅਧਿਕਾਰੀਆਂ ਵੱਲੋਂ ਪ੍ਰਬੰਧਕ ਕਮੇਟੀ ਦੇ ਸਹਿਯੋਗ ਦਾ ਧੰਨਵਾਦ ਕੀਤਾ ਗਿਆ।


