ਵਿੰਨੀਪੈਗ ( ਸ਼ਰਮਾ)- ਖਾਲਸਾ ਗਰੁੱਪ ਵਿੰਨੀਪੈਗ ਵਲੋਂ 9ਵੇਂ ਦਸਤਾਰ ਮੁਕਾਬਲੇ 13 ਸਤੰਬਰ ਦਿਨ ਸ਼ਨੀਵਾਰ ਨੂੰ ਮੈਪਲ ਕਾਲਜੀਏਟ 1330 ਜੈਫਰਸਨ ਐਵਨਿਊ ਵਿਖੇ ਕਰਵਾਏ ਜਾ ਰਹੇ ਹਨ। 5 ਸਾਲ ਤੋਂ 10 ਅਤੇ 11 ਸਾਲ ਤੋਂ 14 ਸਾਲ ਦੇ ਬੱਚਿਆਂ ਦੇ ਵਰਗਾਂ ਦੇ ਦਸਤਾਰ ਮੁਕਾਬਲੇ ਦੁਪਹਿਰ ਬਾਦ 1 ਵਜੇ ਤੋਂ ਸ਼ਾਮ 5 ਵਜੇ ਤੱਕ ਹੋਣਗੇ। ਜੇਤੂ ਬੱਚਿਾਂ ਨੂੰ ਬਾਈਸਾਈਕਲ, ਈ ਸਕੂਟਰ, ਸਕੂਟਰ ਤੇ ਹੋਰ ਦਿਲਕਸ਼ ਇਨਾਮ ਦਿੱਤੇ ਜਾਣਗੇ। ਵਧੇਰੇ ਜਾਣਕਾਰੀ ਲਈ ਗੁਰਵਿੰਦਰ ਸਿੰਘ ਨਾਲ ਫੋਨ ਨੰਬਰ 204-890-5535 ਜਾਂ ਗੁਰਪ੍ਰੀਤ ਸਿੰਘ ਨਾਲ 204-618-3013 ਤੇ ਸੰਪਰਕ ਕੀਤਾ ਜਾ ਸਕਦਾ ਹੈ।

