Mar 7, 2026

ਵਿੰਨੀਪੈਗ (ਸ਼ਰਮਾ)- ਸਿੱਖ ਸੁਸਾਇਟੀ ਆਫ ਮੈਨੀਟੋਬਾ ਵਲੋਂ ਹਰ ਸਾਲ ਦੀ ਤਰਾਂ ਇਸ ਵਾਰ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ 421ਵੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 22ਵਾਂ ਮਹਾਨ ਨਗਰ ਕੀਰਤਨ 31 ਅਗਸਤ ਦਿਨ ਐਤਵਾਰ ਨੂੰ ਆਯੋਜਿਤ ਕੀਤਾ ਜਾਵੇਗਾ। ਪ੍ਰਬੰਧਕਾਂ ਵਲੋਂ ਭੇਜੀ ਗਈ ਜਾਣਕਾਰੀ ਮੁਤਾਬਿਕ ਉਕਤ ਮਿਤੀ ਨੂੰ ਦੁਪਹਿਰ 12.30 ਵਜੇ ਮੈਮੋਰੀਅਲ ਪਾਰਕ ਤੋਂ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਆਰੰਭ ਹੋਣਗੇ। ਇਸ ਮੌਕੇ ਗਿਆਨੀ ਓਂਕਾਰ ਸਿੰਘ ਦਮਦਮੀ ਟਕਸਾਲ ਵਾਲੇ ਵਿਸ਼ੇਸ਼ ਤੌਰ ਤੇ ਪੁੱਜ ਰਹੇ ਹਨ ਜੋ 2 ਅਗਸਤ ਤੋਂ 30 ਅਗਸਤ ਤੱਕ ਰੋਜ਼ਾਨਾ ਸ਼ਾਮ 6.30 ਵਜੇ ਤੋਂ 7.30 ਵਜੇ ਤੱਕ ਕਥਾ ਕਰਿਆ ਕਰਨਗੇ। ਪੰਥ ਦੇ ਮਹਾਨ ਢਾਡੀ ਗਿਆਨ ਗੁਰਪ੍ਰੀਤ ਸਿੰਘ ਬਧਨੀ ਕਲਾਂ ਵਾਲੇ 15 ਅਗਸਤ ਤੋਂ 31 ਅਗਸਤ ਤੱਕ ਰੋਜਾਨਾ ਸ਼ਾਮ 7.30 ਵਜੇ ਤੋਂ 8.30 ਵਜੇ ਤੱਕ ਢਾਡੀ ਵਾਰਾਂ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ। 7 ਸਤੰਬਰ ਦਿਨ ਐਤਵਾਰ ਨੂੰ ਗੁਰਦੁਆਰਾ ਸਿੱਖ ਸੁਸਾਇਟੀ ਵਿਖੇ ਸਵੇਰੇ 6.30 ਵਜੇ ਅੰਮ੍ਰਿਤ ਸੰਚਾਰ ਹੋਵੇਗਾ। ਮੀਡੀਆ ਅਤੇ ਹੋਰ ਜਾਣਕਾਰੀ ਲਈ ਭਾਈ ਪਰਮਜੀਤ ਸਿੰਘ ਗਿੱਲ ਨਾਲ ਫੋਨ ਨੰਬਰ 204-999-1000, ਭਾਈ ਗਗਨਦੀਪ ਸਿੰਘ ਰਾਏ ਨਾਲ ਫੋਨ ਨੰਬਰ 204-962-8022 ਜਾਂ  ਪ੍ਰਧਾਨ ਹਰਬੰਸ ਸਿੰਘ ਬਰਾੜ ਨਾਲ  ਫੋਨ ਨੰਬਰ 204-979-1313 ਤੇ ਸੰਪਰਕ ਕੀਤਾ ਜਾ ਸਕਦਾ ਹੈ।