Mar 7, 2026

Screenshot

ਸਰੀ, 1 ਜਨਵਰੀ (ਹਰਦਮ ਮਾਨ)-ਗ਼ਜ਼ਲ ਮੰਚ ਸਰੀ ਵੱਲੋਂ ਆਪਣਾ ਦੂਜਾ ਕਾਵਸ਼ਾਰ ਪ੍ਰੋਗਰਾਮ ਬੀਤੇ ਐਤਵਾਰ ਫਲੀਟਵੁੱਡ ਕਮਿਊਨਿਟੀ ਸੈਂਟਰਸਰੀ ਵਿਖੇ ਕਰਵਾਇਆ ਗਿਆ। ਉਭਰ ਰਹੇ ਕਵੀਆਂ ਅਤੇ ਕਵਿਤਰੀਆਂ ਨੂੰ ਮੰਚ ਪ੍ਰਦਾਨ ਕਰਨ ਅਤੇ ਉਨ੍ਹਾਂ ਦੇ ਕਲਾਮ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਉਲੀਕਿਆ ਗਿਆ ਇਹ ਸਾਹਿਤਕ ਸਮਾਗਮ ਪ੍ਰਬੰਧਕਾਂ ਦੀ ਉਮੀਦ ਤੋਂ ਵੀ ਵੱਧ ਪ੍ਰਭਾਵਸ਼ਾਲੀ ਸਾਬਤ ਹੋਇਆ।

ਕਾਵਸ਼ਾਰ ਦੌਰਾਨ ਕਵੀਆਂ ਨੇ ਆਪਣੀਆਂ ਸੰਵੇਦਨਸ਼ੀਲ ਰਚਨਾਵਾਂ ਦੀ ਬਾ-ਕਮਾਲ ਪੇਸ਼ਕਾਰੀ ਕਰਕੇ ਸਾਹਿਤਕ ਮਾਹੌਲ ਨੂੰ ਜੀਵੰਤ ਕਰ ਦਿੱਤਾ। ਖ਼ਾਸ ਗੱਲ ਇਹ ਰਹੀ ਕਿ ਮੰਚ ’ਤੇ ਵੱਡੀ ਗਿਣਤੀ ਵਿੱਚ ਨੌਜਵਾਨ ਸ਼ਾਇਰਾਂ ਨੇ ਹਿੱਸਾ ਲਿਆਜਿਨ੍ਹਾਂ ਦੀ ਕਾਵਿ-ਸੂਝ ਅਤੇ ਨਵੀਂ ਸੋਚ ਨੇ ਹਾਲ ਵਿੱਚ ਮੌਜੂਦ ਤਜਰਬੇਕਾਰ ਕਵੀਆਂ ਨੂੰ ਵੀ ਹੈਰਾਨ ਕਰ ਦਿੱਤਾ। ਉਭਰ ਰਹੀਆਂ ਕਲਮਾਂ ਵੱਲੋਂ ਸਿਰਜਿਆ ਗਿਆ ਮਾਹੌਲ ਏਨਾ ਪ੍ਰਭਾਵਸ਼ਾਲੀ ਸੀ ਕਿ ਸੈਂਕੜੇ ਦੀ ਗਿਣਤੀ ਵਿੱਚ ਮੌਜੂਦ ਸਰੋਤਿਆਂ ਨੇ ਹਰ ਇਕ ਸ਼ਾਇਰ ਨੂੰ ਤਾੜੀਆਂ ਦੀ ਭਰਪੂਰ ਦਾਦ ਦਿੱਤੀ।

ਇਸ ਕਾਵਸ਼ਾਰ ਵਿੱਚ ਸੋਨਲ ਕੌਰਪਰਮਿੰਦਰ ਸਵੈਚਡਾ. ਦਵਿੰਦਰ ਕੌਰਦਲਜੀਤ ਖੋਸਲਾਬਲਤੇਜ ਬਰਾੜਮਹਿੰਦਰਪਾਲ ਸਿੰਘ ਪਾਲਜਸਪਾਲ ਮਠਾੜੂਸ਼ੁਭਪ੍ਰੀਤ ਸਿੰਘਰੂਬੀ ਔਲਖਗੁਰਸਾਹਿਬ ਸਿੰਘਡਾ. ਦਿਲਬਾਗ ਰਾਣਾਸੁਖਪ੍ਰੀਤ ਬੱਡੋਂਸਾਧਿਕਪ੍ਰੀਤ ਸਿੰਘਨਰਿੰਦਰ ਬਾਹੀਆਕੁਲਵਿੰਦਰ ਕੌਰਪ੍ਰੇਮਦੀਪਜਸਵੰਤ ਕੌਰ ਰਾਣਾਅਮਰਜੀਤ ਸ਼ਾਂਤਜਸਬੀਰ ਮਾਨਗੁਰਜੀਵਨ ਸਿੰਘਹਰਪ੍ਰੀਤ ਧਾਲੀਵਾਲਅਭਿਸ਼ੇਕਮਨਜਿੰਦਰ ਘੁਮਾਣਆਯੂਸ਼ ਅਰੋੜਾਪ੍ਰੀਤ ਬੈਂਸਸ਼ਾਨ ਗਿੱਲਨਵੀ ਬਰਾੜ ਅਤੇ ਅਰਸ਼ ਆਦਿ ਨੇ ਆਪਣਾ ਕਲਾਮ ਪੇਸ਼ ਕਰਕੇ ਕਾਵਸ਼ਾਰ ਨੂੰ ਯਾਦਗਾਰ ਬਣਾਇਆ।

ਇਸ ਦੌਰਾਨ ਗ਼ਜ਼ਲ ਮੰਚ ਸਰੀ ਵੱਲੋਂ ਪ੍ਰਸਿੱਧ ਸ਼ਾਇਰ ਇੰਦਰਜੀਤ ਸਿੰਘ ਧਾਮੀ ਨੂੰ ‘ਲਾਈਫ ਟਾਈਮ ਅਚੀਵਮੈਂਟ ਅਵਾਰਡ’ ਨਾਲ ਸਨਮਾਨਿਤ ਕੀਤਾ ਗਿਆ। ਇਸ ਸਨਮਾਨ ਵਿੱਚ ਯਾਦਗਾਰ ਪਲੈਕਸਨਮਾਨ ਪੱਤਰਲੋਈ ਅਤੇ 2000 ਡਾਲਰ ਦੀ ਨਕਦ ਰਾਸ਼ੀ ਸ਼ਾਮਲ ਸੀ। ਸਨਮਾਨ ਪੱਤਰ ਪੜ੍ਹਦਿਆਂ ਗ਼ਜ਼ਲ ਮੰਚ ਦੇ ਪ੍ਰਧਾਨ ਜਸਵਿੰਦਰ ਨੇ ਕਿਹਾ ਕਿ ਸ਼ਾਇਰ ਇੰਦਰਜੀਤ ਸਿੰਘ ਧਾਮੀ ਨੂੰ ਇਸ ਅਵਾਰਡ ਨਾਲ ਸਨਮਾਨਿਤ ਕਰਨਾ ਮੰਚ ਲਈ ਮਾਣ ਦੀ ਗੱਲ ਹੈ। ਉਨ੍ਹਾਂ ਦੱਸਿਆ ਕਿ ਸਾਂਦਲਬਾਰ ਦੀ ਧਰਤੀ ’ਤੇ ਜਨਮੇ ਧਾਮੀ ਦੇ ਕਲਾਮ ਵਿੱਚ ਮੁਹੱਬਤਨਾਬਰੀ ਅਤੇ ਦਰਦ ਦੀ ਅਮੁੱਕ ਧਾਰਾ ਵਹਿੰਦੀ ਹੈਜੋ ਉਸ ਦੀ ਸੰਵੇਦਨਾ ਅਤੇ ਲੰਬੀ ਕਾਵਿ-ਸਾਧਨਾ ਦਾ ਪ੍ਰਮਾਣ ਹੈ। ਪਿਛਲੇ ਚਾਰ ਦਹਾਕਿਆਂ ਤੋਂ ਕਨੇਡਾ ਵੱਸਦੇ ਧਾਮੀ ਦੀ ਸ਼ਾਇਰੀ ਦਾਰਸ਼ਨਿਕ ਅਨੁਭਵਾਂ ਦੀ ਕਲਾਤਮਕ ਉਚਾਈ ਨੂੰ ਛੂੰਹਦੀ ਹੈ।

ਇਸ ਮੌਕੇ ਜਤਿੰਦਰ ਜੇ. ਮਿਨਹਾਸਹਰਦਮ ਮਾਨਸੁਖਜੀਤ ਹੁੰਦਲਪ੍ਰੀਤ ਮਨਪ੍ਰੀਤਮਨਜੀਤ ਕੰਗ ਅਤੇ ਹਰਕੀਰਤ ਚਾਹਲ ਨੇ ਇੰਦਰਜੀਤ ਸਿੰਘ ਧਾਮੀ ਨੂੰ ਸਨਮਾਨ ਪ੍ਰਾਪਤੀ ’ਤੇ ਮੁਬਾਰਕਬਾਦ ਦਿੱਤੀ। ਆਪਣੇ ਸੰਬੋਧਨ ਵਿੱਚ ਧਾਮੀ ਨੇ ਇਸ ਵਡੇਰੇ ਸਨਮਾਨ ਲਈ ਗ਼ਜ਼ਲ ਮੰਚ ਸਰੀ ਦੀ ਸਮੁੱਚੀ ਟੀਮ ਦਾ ਦਿਲੋਂ ਧੰਨਵਾਦ ਕੀਤਾ। ਸਮੁੱਚੇ ਪ੍ਰੋਗਰਾਮ ਦਾ ਸੰਚਾਲਨ ਰਾਜਵੰਤ ਰਾਜਦਸ਼ਮੇਸ਼ ਗਿੱਲ ਫਿਰੋਜ਼ ਅਤੇ ਦਵਿੰਦਰ ਗੌਤਮ ਨੇ ਬੜੀ ਸੁਚੱਜੇ ਢੰਗ ਨਾਲ ਖੂਬਸੂਰਤ ਕਾਵਿਕ ਸ਼ੈਲੀ ਵਿੱਚ ਕੀਤਾ। ਅੰਤ ਵਿੱਚ ਮੰਚ ਦੇ ਪ੍ਰਧਾਨ ਜਸਵਿੰਦਰ ਨੇ ‘ਕਾਵਸ਼ਾਰ’ ਦੀ ਸਫਲਤਾ ਲਈ ਸਾਰੇ ਸ਼ਾਇਰਾਂਸਰੋਤਿਆਂ ਅਤੇ ਸਹਿਯੋਗੀਆਂ ਪ੍ਰਤੀ ਧੰਨਵਾਦ ਕੀਤਾ।